Gulstick Game: ਬਚਪਨ ’ਚ ‘ਗੁੱਲੀ ਡੰਡਾ’ ਖੇਡਣ ਦੇ ਸ਼ੌਕੀਨ ਹੁਣ ਬਣੇ ‘ਗੁਲਸਟਿੱਕ’ ਦੇ ਖਿਡਾਰੀ

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ‘ਗਰਵ ਦਿਵਸ’ ਮੌਕੇ ਹੋਈਆਂ ਖੇਡਾਂ ’ਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਬਚਪਨ ਚੇਤੇ ਆਇਆ ਜੋ ਖੇਡਾਂ ਕਦੇ ਪਿੰਡਾਂ ਦੀਆਂ ਗਲੀਆਂ ’ਚ ਖੇਡੀਆਂ ਜਾਂਦੀਆਂ ਸੀ

Khushdeep Singh Picture
Published On

ਸਰਸਾ (ਸੁਖਜੀਤ ਮਾਨ)। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ‘ਗਰਵ ਦਿਵਸ’ ਮੌਕੇ ਹੋਈਆਂ ਖੇਡਾਂ ’ਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਬਚਪਨ ਚੇਤੇ ਆਇਆ ਜੋ ਖੇਡਾਂ ਕਦੇ ਪਿੰਡਾਂ ਦੀਆਂ ਗਲੀਆਂ ’ਚ ਖੇਡੀਆਂ ਜਾਂਦੀਆਂ ਸੀ ਉਹ ਅੱਜ ਨਵੇਂ ਨਿਯਮਾਂ ’ਚ ਬੱਝ ਕੇ ਸਟੇਡੀਅਮ ਦਾ ਸ਼ਿੰਗਾਰ ਬਣੀਆਂ ਖੇਡਦੇ ਖਿਡਾਰੀ ਸੀ ਪਰ ਪੱਬਾਂ ਭਾਰ ਦਰਸ਼ਕ ਵੀ ਹੋ ਰਹੇ ਸਨ ਖਾਸ ਕਰਕੇ ਜਦੋਂ ਪੰਜਾਬ ਤੇ ਯੂਪੀ ਦਾ ਗੁਲਸਟਿੱਕ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ ਤਾਂ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕ ਵੀ ਬੋਲ ਰਹੇ ‘ਦੱਸਾ ਮਾਰ ਦੱਸਾ’ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚੱਲ ਰਹੇ ਮੁਕਾਬਲਿਆਂ ਦੌਰਾਨ ਫਾਈਨਲ ’ਚ ਪੁੱਜੀ ਪੰਜਾਬ ਦੀ ਟੀਮ ਦਾ ਕਪਤਾਨ ਪੁਸ਼ਪਿੰਦਰ ਸਿੰਘ ਰੋਮੀ ਇੰਸਾਂ ਰਹਿੰਦਾ ਭਾਵੇਂ ਹੁਣ ਮਾਨਸਾ ਸ਼ਹਿਰ ’ਚ ਹੈ ਪਰ ਉਸ ਨੂੰ ਆਪਣੇ ਗੁਲਸਟਿੱਕ ਖੇਡਦੇ ਨੂੰ ਆਪਣੇ ਨਾਨਕੇ ਪਿੰਡ ਰੰਘੜਿਆਲ ਦੀਆਂ ਉਨ੍ਹਾਂ ਗਲੀਆਂ ਦਾ ਚੇਤਾ ਆ ਜਾਂਦਾ ਹੈ, ਜਿੱਥੇ ਉਹ ਆਪਣੇ ਦੋਸਤਾਂ ਨਾਲ ਗੁੱਲੀ ਡੰਡਾ ਖੇਡਦਾ ਸੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਰੋਮੀ ਦੱਸਦਾ ਹੈ ਕਿ ਬਚਪਨ ’ਚ ਖੇਡਿਆ ਗੁੱਲੀ ਡੰਡਾ ਹੁਣ ਗੁਲਸਟਿੱਕ ’ਚ ਕੰਮ ਆ ਰਿਹਾ ਹੈ ਪਿੰਡ ਧਿੰਗੜ ਦਾ ਸੰਦੀਪ ਸਿੰਘ ਇੰਸਾਂ ਤੇ ਗੁਰਮੀਤ ਸਿੰਘ ਇੰਸਾਂ ਵੀ ਅੱਜ ਉਸ ਵੇਲੇ ਮਾਣ ਮਹਿਸੂਸ ਕਰ ਰਹੇ ਸੀ ਕਿ ਜਦੋਂ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਵਾਲੇ ਖੇਡ ਮੈਦਾਨ ’ਚ ਖੇਡ ਰਹੀ। Gulstick Game

ਇਹ ਵੀ ਪੜ੍ਹੋ : Punjab University Chandigarh: ਪੰਜਾਬ ਯੂਨੀਵਰਸਿਟੀ ਤੋਂ ਬੁਰੀ ਖਬਰ, ਵਿਦਿਆਰਥੀ ਨਾਲ ਹੋਈ ਅਣਹੋਣੀ

ਪੰਜਾਬ ਦੀ ਟੀਮ ਦਾ ਹਿੱਸਾ ਬਣੇ ਮਾਨਸਾ ਦੇ ਨਾਲ ਲੱਗਦੇ ਪਿੰਡ ਜਵਾਹਰਕੇ ’ਚ ਜੰਮ-ਪਲ ਕੇ ਵੱਡੇ ਹੋਏ ਬਲਜਿੰਦਰ ਸਿੰਘ ਬੰਟੀ ਇੰਸਾਂ ਨੇ ਵੀ ਕਦੇ ਸੋਚਿਆ ਨਹੀਂ ਸੀ ਕਿ ਬਚਪਨ ’ਚ ਜੋ ਖੇਡ ਸਿਰਫ ਟਾਈਮ ਪਾਸ ਲਈ ਖੇਡਦੇ ਸੀ, ਉਸਦੇ ਹੀ ਰੂਪ ਨੂੰ ਸੁਧਾਰ ਕੇ ਬਣਨ ਵਾਲੀ ਗੁਲਸਟਿੱਕ ’ਚ ਜਿੱਤਣ ’ਤੇ ਟ੍ਰਾਫੀਆਂ ਮਿਲਣਗੀਆਂ ਯੂਪੀ ਦੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਦੱਸਿਆ ਕਿ ਉਹ ਸ਼ਾਮਲੀ ਦੀਆਂ ਗਲੀਆਂ ’ਚ ਗੁੱਲੀ ਡੰਡਾ ਤੇ ਕ੍ਰਿਕਟ ਖੇਡਦੇ ਸੀ ਤੇ ਹੁਣ ਬਚਪਨ ਦੀ ਉਹੀ ਖੇਡ ਖੇਡਦਿਆਂ ਨੂੰ ਨਾ ਸਿਰਫ ਬਚਪਨ ਚੇਤੇ ਆ ਰਿਹਾ ਹੈ, ਸਗੋਂ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਅੱਜ ਆਪਣੇ ਸੂਬੇ ਦੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਯੂਪੀ ਦੀ ਟੀਮ ਦੇ ਰਾਜਨ ਇੰਸਾਂ, ਰਵੀ ਇੰਸਾਂ ਤੇ ਸੁਮਿਤ ਇੰਸਾਂ ਨੇ ਵੀ ਗੁਲਸਟਿੱਕ ਨੂੰ ਹੁਣ ਆਪਣੀ ਹਰਮਨ-ਪਿਆਰੀ ਖੇਡ ਦੱਸਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗੁੱਲੀ ਡੰਡੇ ਦੀ ਖੇਡ ’ਚ ਕ੍ਰਿਕਟ ਤੇ ਬੇਸਬਾਲ ਦਾ ਰਲੇਵਾਂ ਕਰਕੇ ਗੁਲਸਟਿੱਕ ਖੇਡ ਇਜ਼ਾਦ ਕਰ ਦਿੱਤੀ, ਜੋ ਹੁਣ ਹਰਮਨ-ਪਿਆਰੀ ਖੇਡ ਬਣ ਗਈ ਹੈ। Gulstick Game

About The Author

Related Posts