Punjab
MSG Bhartiya Khel Gaon: ਹਰਿਆਣਾ ਓਵਰਆਲ ਚੈਂਪੀਅਨ, ਪੰਜਾਬ ਉੱਪ ਜੇਤੂ
ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਦੋ ਰੋਜ਼ਾ ਰਾਸ਼ਟਰੀ ਖੇਡਾਂ ਦੀ ਸਮਾਪਤੀ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਡ ਗਾਂਵ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਗਰਵ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲੇ ਸ਼ਨਿੱਚਰਵਾਰ ਨੂੰ ਰੋਮਾਂਚਕ ਮੁਕਾਬਲਿਆਂ ਹਰਿਆਣਾ ਨੇ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਤੇ ਪੰਜਾਬ ਉੱਪ ਜੇਤੂ ਰਿਹਾ ਖੇਡਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਉਤਸ਼ਾਹ ਕਈ ਗੁਣਾ ਵਧਾ ਦਿੱਤਾ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ ਅੰਤਿਮ ਦਿਨ ਗੁਲਸਟਿੱਕ, ਬਾਸਕਿਟਬਾਲ, ਅੰਨ੍ਹਾ ਝੋਟਾ, ਦੌੜ, ਰੀਲੇਅ ਰੇਸ, ਜੈਵਲਿਨ ਥ੍ਰੋ ਤੇ ਵੰਨ ਲੈੱਗ ਰੇਸ ਸਮੇਤ ਕਈ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਪੂਰੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਿਆਣਾ ਦੀ ਟੀਮ ਨੇ 82 ਅੰਕ ਹਾਸਲ ਕਰਕੇ ਓਵਰ ਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦੋਂਕਿ ਪੰਜਾਬ ਦੀ ਟੀਮ 72 ਅੰਕਾਂ ਨਾਲ ਰਨਰਅੱਪ ਰਹੀ ਮੁਕਾਬਲੇ ਦੀ ਸਮਾਪਤੀ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਇੰਚਾਰਜ ਚਰਨਜੀਤ ਸਿੰਘ ਇੰਸਾਂ, ਹੈੱਡ ਕੋਚ ਨਵਜੀਤ ਭੁੱਲਰ ਸਮੇਤ ਪ੍ਰਬੰਧਨ ਕਮੇਟੀ ਦੇ ਹੋਰ ਮੈਂਬਰਾਂ ਨੇ ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਟਰਾਫ਼ੀ ਤੇ ਟੋਕਨ ਆਫ਼ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ।
ਥਰਡ ਅੰਪਾਇਰ ਦੀ ਸਹੂਲਤ ਰਹੀ ਮੁਕਾਬਲੇ ਦੀ ਖਾਸੀਅਤ
ਰਾਸ਼ਟਰੀ ਖੇਡ ਮੁਕਾਬਲੇ ਦੀ ਖਾਸੀਅਤ ਥਰਡ ਅੰਪਾਇਰ ਦੀ ਵਿਸ਼ੇਸ਼ ਵਿਵਸਥਾ ਰਹੀ ਇਸ ਅਨੋਖੀ ਵਿਵਸਥਾ ਨੇ ਮੁਕਾਬਲਿਆਂ ਦੀ ਰੌਚਕਤਾ ਹੋਰ ਵਧਾ ਦਿੱਤਾ ਉੱਧਰ, ਸੱਚੇ ਨਿਮਰ ਸੇਵਾਦਾਰਾਂ ਨੇ ਆਪਣੇ-ਆਪਣੇ ਸੂਬਿਆਂ ਦੀਆਂ ਟੀਮਾਂ ਦਾ ਹੌਸਲਾ ਵਧਾਉਣ ਲਈ ਖਿਡਾਰੀਆਂ ਨੂੰ ਨਗਦ ਪੁਰਸਕਾਰ ਦੇ ਕੇ ਉਤਸ਼ਾਹਿਤ ਕੀਤਾ ਖੇਡ ਮੈਦਾਨ ’ਚ ਦਰਸ਼ਕਾਂ ਤੇ ਸਮਰੱਥਕਾਂ ਦੀ ਹੌਸਲਾ ਅਫ਼ਜਾਈ ਦਰਮਿਆਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮਹਿਲਾ ਵਰਗ ’ਚ ਦਿਸਿਆ ਖਿਡਾਰਨਾਂ ਦੇ ਜ਼ੌਹਰ
ਮਹਿਲਾ ਵਰਗ ਦੇ ਕਿਡਸ ਏਜ ਵਾਰੀਅਰਸ ਦੀ 30 ਮੀਟਰ ਵੰਨ ਲੱੈਗ ਰੇਸ ’ਚ ਲਿਟਲ ਰੋਜਿਜ ਦੀ ਆਰੋਹੀ ਅੱਵਲ ਰਹੀ, ਜਦੋਂਕਿ ਹਰਿਆਣਾ ਦੀ ਮੰਨਤ ਦੂਜੇ ਸਥਾਨ ’ਤੇ ਰਹੀ 4*50 ਮੀਟਰ ਰੀਲੇਅ ਰੇਸ ’ਚ ਲਿਟਲ ਰੋਜਿਜ ਦੀ ਟੀਮ ਨੇ ਪਹਿਲਾ ਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਟੀਨ ਏਜ ਵਾਰੀਅਰਸ ਦੀ 50 ਮੀਟਰ ਵੰਨ ਲੈੱਗ ਰੇਸ ’ਚ ਲਿਟਲ ਰੋਜਿਜ ਦੀ ਸਮੀਧੀ ਅੱਵਲ ਤੇ ਪੰਜਾਬ ਦੀ ਤਰਨਪ੍ਰੀਤ ਦੂਜੇ ’ਤੇ ਰਹੀ ਉੱਧਰ 4*100 ਮੀਟਰ ਰੀਲੇਅ ਰੇਸ ’ਚ ਲਿਟਲ ਰੋਜਿਜ ਦੀ ਟੀਮ ਪਹਿਲੇ ਤੇ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਮਹਿਲਾ ਵਰਗ ਦੀ 800 ਮੀਟਰ ਦੌੜ ’ਚ ਦੋਵੇਂ ਚੋਟੀ ਸਥਾਨਾਂ ’ਤੇ ਹਰਿਆਣਾ ਦਾ ਕਬਜ਼ਾ ਰਿਹਾ ਹਰਿਆਣਾ ਦੀ ਕੋਮਲ ਅੱਵਲ ਤੇ ਸਮ੍ਰਿਤੀ ਦੂਜੇ ’ਤੇ ਰਹੀ ਜੈਵਲਿਨ ਥ੍ਰੋ ’ਚ ਪੰਜਾਬ ਦੀ ਸੁਖਦੀਪ ਨੇ ਪਹਿਲਾ ਤੇ ਹਰਿਆਣਾ ਦੀ ਵੰਸ਼ਿਕਾ ਨੇ ਦੂਜਾ ਸਥਾਨ ਪਾ੍ਰਪਤ ਕੀਤਾ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ) ’ਚ 800 ਮੀਟਰ ਦੌੜ ’ਚ ਪੰਜਾਬ ਦੀ ਤਰਮਨ ਕੌਰ ਪਹਿਲਾ ਤੇ ਦਿੱਲੀ ਦੀ ਸਿਮਰਨ ਦੂਜੇ ’ਤੇ ਰਹੀ ਵੰਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੀ ਆਂਚਲ ਅੱਵਲ ਤੇ ਹਰਿਆਣਾ ਦੀ ਨੀਸ਼ੂ ਦੂਜੇ ’ਤੇ ਰਹੀ 4*100 ਮੀਟਰ ਰੀਲੇਅ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜੇ ਸਥਾਨ ਪ੍ਰਾਪਤ ਕੀਤਾ ਮਹਿਲਾ ਸੀਨੀਅਰ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਪੰਜਾਬ ਦੀ ਟੀਮ ਜੇਤੂ ਰਹੀ, ਜਦੋਂਕਿ ਹਰਿਆਣਾ ਦੀ ਟੀਮ ਉੱਪ ਜੇਤੂ ਬਣੀ ਅੰਨ੍ਹਾ ਝੋਟਾ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਪੁਰਸ਼ ਵਰਗ ’ਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਪੁਰਸ਼ ਵਰਗ ਦੇ ਕਿਡਸ ਏਜ ਵਾਰੀਅਰਸ ਮੁਕਾਬਲਿਆਂ ’ਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ 4*50 ਮੀਟਰ ਰੀਲੇਅ ਰੇਸ ’ਚ ਬਟਰ ਲਾਇਨ ਦੀ ਟੀਮ ਪਹਿਲਾ ਤੇ ਹਰਿਆਣਾ ਦੀ ਟੀਮ ਦੂਜੇ ’ਤੇ ਰਹੀ ਵੰਨ ਲੈੱਗ ਰੇਸ ’ਚ ਬਟਰ ਲਾਇਨ ਦੇ ਕਾਰਤਿਕ ਨੇ ਪਹਿਲਾ ਤੇ ਹਰਿਆਣਾ ਦੇ ਕੁਸ਼ਮੀਤ ਨੇ ਦੂਜਾ ਸਥਾਨ ਹਾਸਲ ਕੀਤਾ ਟੀਨਏਜ ਵਾਰੀਅਰਸ ਦੀ 4*100 ਮੀਟਰ ਰੀਲੇਅ ਰੇਸ ’ਚ ਉੱਤਰ ਪ੍ਰਦੇਸ਼ ਦੀ ਟੀਮ ਪਹਿਲਾ ਤੇ ਹਰਿਆਣਾ ਦੀ ਟੀਮ ਦੂਜੇ ਸਥਾਨ ਰਹੀ ਵੰਨ ਲੈੱਗ ਰੇਸ ’ਚ ਉੱਤਰ ਪ੍ਰਦੇਸ਼ ਦੇ ਗੁਰਵੰਸ਼ ਪਹਿਲਾ ਤੇ ਦਿੱਲੀ ਦੇ ਇਵਿਆਨ ਦੂਜੇ ’ਤੇ ਰਹੇ 800 ਮੀਟਰ ਦੌੜ ’ਚ ਬਟਰ ਲਾਇਨ ਦੇ ਜੀਵਨ ਨੇ ਪਹਿਲਾ, ਜਦੋਂਕਿ ਪੰਜਾਬ ਦੇ ਸੁਖਵਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀਨੀਅਰ ਵਰਗ (ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ) ਦੀ 800 ਮੀਟਰ ਦੌੜ ’ਚ ਹਰਿਆਣਾ ਦੇ ਬੰਟੀ ਅੱਵਲ ਤੇ ਪੰਜਾਬ ਦੇ ਕਰਨਵੀਰ ਦੂਜੇ ’ਤੇ ਰਹੇ ਜੈਵਲਿਨ ਥ੍ਰੋ ’ਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਵੇਖਣ ਨੂੰ ਮਿਲਿਆ।
ਇਕਬਾਲ ਨੇ ਪਹਿਲਾ ਤੇ ਸੁਖਬੀਰ ਨੇ ਦੂਜਾ ਸਥਾਨ ਹਾਸਲ ਕੀਤਾ ਵੰਨ ਲੱੈਗ ਰੇਸ ’ਚ ਹਰਿਆਣਾ ਦੇ ਮਨੋਜ ਪਹਿਲਾ ਤੇ ਰਾਜਸਥਾਨ ਦੇ ਅਸ਼ਵਿਨੀ ਦੂਜੇ ’ਤੇ ਰਹੇ 4*100 ਮੀਟਰ ਰੀਲੇਅ ਰੇਸ ’ਚ ਹਰਿਆਣਾ ਦੀ ਟੀਮ ਨੇ ਪਹਿਲਾ ਤੇ ਉੱਤਰ ਪ੍ਰਦੇਸ਼ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਗੁਲਸਟਿੱਕ ਮੁਕਾਬਲੇ ’ਚ ਪੰਜਾਬ ਦੀ ਟੀਮ ਪਹਿਲੇ ਤੇ ਉੱਤਰ ਪ੍ਰਦੇਸ਼ ਦੀ ਟੀਮ ਦੂਜੇ ’ਤੇ ਰਹੀ ਉੱਧਰ ਪੁਰਸ਼ ਵਰਗ ਦੇ ਬਾਸਕਿਟਬਾਲ ਮੁਕਾਬਲੇ ’ਚ ਵੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਰਾਜਸਥਾਨ ਦੀ ਟੀਮ ਦੂਜੇ ਸਥਾਨ ’ਤ ਰਹੀ।
ਖੇਡ ਪ੍ਰਤਿਭਾਵਾਂ ਲਈ ਯਾਦਗਾਰ ਬਣੇ ਮੁਕਾਬਲੇ
ਦੋ ਦਿਨਾਂ ਤੱਕ ਚੱਲੇ ਇਸ ਰਾਸ਼ਟਰੀ ਖੇਡ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਖੇਡ ਭਾਵਨਾ ਤੇ ਅਨੁਸ਼ਾਸਨ ਦਾ ਸ਼ਾਨਦਾਰ ਸਬੂਤ ਦਿੱਤਾ ਰੋਮਾਂਚਕ ਮੁਕਾਬਲਿਆਂ, ਖਿਡਾਰੀਆਂ ਦੇ ਜੋਸ਼ ਤੇ ਦਰਸ਼ਕਾਂ ਦਾ ਹੌਸਲਾਅਫ਼ਜਾਈ ਨੇ ਐੱਮਐੱਸਜੀ ਭਾਰਤੀ ਖੇਡ ਗਾਂਵ ਨੂੰ ਖੇਡ ਉਤਸਵ ’ਚ ਬਦਲ ਦਿੱਤਾ ਮੁਕਾਬਲੇ ਦੀ ਸਮਾਪਤੀ ’ਤੇ ਜੇਤੂ ਖਿਡਾਰੀਆਂ ਤੇ ਟੀਮ ਨੂੰ ਸਨਮਾਨਿਤ ਕੀਤਾ ਗਿਆ ਤੇ ਭਵਿੱਖ ’ਚ ਵੀ ਖੇਡ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ ਗਿਆ।
ਆਫ਼ਤ ’ਚ ਰਾਹਤ ਲਈ ਦੌੜਨ ਵਾਲੇ ਸੇਵਾਦਾਰਾਂ ਨੇ ਖੇਡ ਮੈਦਾਨ ’ਚ ਵੀ ਦਿਖਾਏ ਜ਼ੌਹਰ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦਾ ਗਠਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੁਦਰਤੀ ਆਫ਼ਤਾਂ ਦੌਰਾਨ ਜ਼ਰੂਰਤਮੰਦਾਂ ਤੱਕ ਰਾਹਤ ਪਹੁੰਚਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਅਗਸਤ ’ਚ ਸੇਵਾ ਕਾਰਜਾਂ ਪ੍ਰਤੀ ਜਜ਼ਬਾ ਦਿਖਾਉਂਦਿਆਂ ਆਪਣਾ ਗਰਵ ਦਿਵਸ ਮਨਾਉਂਦੀ ਹੈ ਇਸ ਮੌਕੇ ਸੇਵਾਦਾਰਾਂ ’ਚ ਖੇਡ ਭਾਵਨਾ ਨੂੰ ਵਧਾਉਣ ਤੇ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਫਿੱਟ ਰੱਖਣ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਖਾਸ ਗੱਲ ਇਹ ਰਹੀ ਕਿ ਜੋ ਸੇਵਾਦਾਰ ਹੜ੍ਹ, ਭੂਚਾਲ ਤੇ ਹੋਰ ਕੁਦਰਤੀ ਆਫ਼ਤਾਂ ਦੇ ਸਮੇਂ ਜ਼ਰੂਰਤਮੰਦਾਂ ਦੀ ਮੱਦਦ ਲਈ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ, ਉਹੀ ਸੇਵਾਦਾਰ ਖੇਡ ਦੇ ਮੈਦਾਨ ’ਚ ਵੀ ਆਪਣੀ ਊਰਜਾ, ਅਨੁਸ਼ਾਸਨ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲੇ ’ਚ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਪੂਰੇ ਜੋਸ਼ ਤੇ ਖੇਡ ਭਾਵਨਾ ਨਾਲ ਮੁਕਾਬਲਿਆਂ ’ਚ ਹਿੱਸਾ ਲਿਆ ਤੇ ਸਾਬਤ ਕੀਤਾ ਕਿ ਸੇਵਾ ਦੇ ਨਾਲ ਖੇਡ ਦੇ ਮੈਦਾਨ ’ਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ ਹਨ।
ਇਹ ਵੀ ਪੜ੍ਹੋ : Punjab News: ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ 'ਚ ਪਰਿਵਾਰਾਂ ਨੂੰ ਜੋੜਿਆ, ਨਸ਼ਾ ਮੁਕਤੀ ਅਤੇ ਉਮੀਦ ਦਾ ਸੰਦੇਸ਼ ਕੀਤਾ ਮਜ਼ਬੂਤ
ਗੁੱਲੀ ਡੰਡਾ ਤੋਂ ਕਿਵੇਂ ਬਣਿਆ ‘ਗੁਲ ਸਟਿੱਕ’
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੁਰਾਤਨ ਖੇਡ ਗੁੱਲੀ-ਡੰਡਾ ਨੂੰ ਆਧੁਨਿਕਤਾ ਦੇ ਰੰਗ ’ਚ ਰੰਗਦਿਆਂ ਨਵੇਂ ਨਿਯਮਾਂ ਨਾਲ ਨਵੀਂ ਖੇਡ ‘ਗੁਲਸਟਿੱਕ’ ਇਜ਼ਾਦ ਕੀਤੀ ਇਹ ਨਵੀਂ ਖੇਡ ਬੇਸਬਾਲ, ਕ੍ਰਿਕਟ ਤੇ ਗੁੱਲੀ ਡੰਡਾ ਦੇ ਮਿਸ਼ਰਨ ਦਾ ਰੂਪ ਹੈ ਖੇਡ ਨੂੰ ਰੌਚਕ ਬਣਾਉਣ ਲਈ ਇਸ ’ਚ ਅਜਿਹੇ ਨਿਯਮ ਬਣਾਏ ਗਏ, ਜਿਸ ਨੂੰ ਦਰਸ਼ਕਾਂ ਨੇ ਵੀ ਖੂਬ ਪਸੰਦ ਕੀਤਾ ਜਿਵੇਂ ਕ੍ਰਿਕਟ ’ਚ ਗੇਂਦ ਸੁੱਟਣ ਵਾਲੇ ਨੂੰ ਬਾਲਰ ਬੋਲਿਆ ਜਾਂਦਾ ਹੈ ਤੇ ਉਸੇ ਤਰਜ਼ ’ਤੇ ਇਸ ਖੇਡ ’ਚ ਗੁਲ ਸੁੱਟਣ ਵਾਲੇ ਨੂੰ ਗੁੱਲਰ ਕਿਹਾ ਜਾਂਦਾ ਹੈ ਗੁੱਲਰ ਦਾ ਸਾਹਮਣਾ ਕਰਨ ਵਾਲੇ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਯੋਧਾ ਕਿਹਾ ਜਾਂਦਾ ਹੈ ਗੁੱਲਰ ਯੋਧੇ ਨੂੰ ਆਊਟ ਕਰਨ ਲਈ ਲੇਪੋਲ ਨੂੰ ਨਿਸ਼ਾਨਾ ਬਣਾ ਕੇ ਗੁੱਲੀ ਨੂੰ ਸੁੱਟਦਾ ਹੈ ਤੇ ਯੋਧਾ ਗੁੱਲੀ ਨੂੰ ਹਿੱਟ ਕਰਦਾ ਹੈ ਤੇ ਜੀਐੱਸ ਏਰੀਆ ’ਚ ਦੌੜ ਕੇ ਅੰਕ ਲੈਂਦਾ ਹੈ, ਜਿਸ ਨੂੰ ਰਸ਼ ਕਹਿੰਦੇ ਹਨ ਮੈਦਾਨ ’ਚ ਤੈਨਾਤ 9 ਖਿਡਾਰੀ, ਜਿਨ੍ਹਾਂ ਨੂੰ ਰਸ਼ ਸੇਵਰ ਕਿਹਾ ਜਾਂਦਾ ਹੈ, ਗੁੱਲ ਨੂੰ ਰੋਕਦੇ ਹਨ।
ਇਸ ’ਚ ਗੁੱਲੀ ਨੂੰ ਹਿੱਟ ਕਰਕੇ ਚੌਕਾ, ਛੱਕਾ, ਅੱਠਾ ਤੇ ਦੱਸਾ (ਦਸ ਰਸ਼) ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ਯੋਧੇ ਕੋਲ ਦੋ ਸਟਿੱਕਾਂ ਹੁੰਦੀਆਂ ਹਨ, ਕ੍ਰਿਕਟ ਦੇ ਓਵਰ ਦੇ ਸਥਾਨ ’ਤੇ ਇਸ ’ਚ ਪੈਕ ਹੁੰਦੇ ਹਨ ਇਸ ਖੇਡ ’ਚ ਯੋਧਾ ਗੁੱਲਰ ਵੱਲੋਂ ਸੁੱਟੀ ਗੁੱਲ ਨੂੰ ਹਿੱਟ ਕਰਦਾ ਹੈ ਤੇ ਭੱਜ ਕੇ ਰਸ਼ ਬਣਾਉਂਦਾ ਹੈ ਜਿੱਥੇ ਗੁੱਲ ਸੇਵਰ ਗੁੱਲ ਨੂੰ ਰੋਕਦਾ ਹੈ, ਉਥੇ ਫਿਰ ਗੁੱਲ ਰੱਖੀ ਜਾਂਦੀ ਹੈ ਤੇ ਇਸ ਵਾਰ ਯੋਧਾ ਅੱੈਸ ਸਟਿੱਕ ਨਾਲ ਗੁੱਲ ਨੂੰ ਹਿੱਟ ਕਰਕੇ ਰਸ਼ ਲੈਂਦਾ ਹੈ ਖੇਡ ’ਚ ਅੰਪਾਇਰ ਦੀ ਭੂਮਿਕਾ ਨਿਭਾਉਣ ਵਾਲੇ ਨੂੰ ਡਿਸਾਈਡਰ ਕਿਹਾ ਜਾਂਦਾ ਹੈ, ਜਿਸ ’ਚ ਦੋ ਡਿਸਾਈਡਰ ਮੈਦਾਨ ’ਚ ਤੇ ਤੀਜਾ ਥਰਡ ਡਿਸਾਈਡਰ ਦੀ ਭੂਮਿਕਾ ਨਿਭਾਉਂਦਾ ਹੈ ਦੱਸ ਦਈਏ ਕਿ ਨਵੀਂ ਤੇ ਪੁਰਾਣੀ ਪੀੜ੍ਹੀ ਦੋਵਾਂ ਨੂੰ ਪੁਰਾਤਨ ਤੇ ਆਧੁਨਿਕਤਾ ਦੇ ਸੁਮੇਲ ਵਾਲੀ ਖੇਡ ਖੂਬ ਪਸੰਦ ਆ ਰਹੀ ਹੈ ਇਸੇ ਤਰ੍ਹਾਂ ਪੁਰਾਤਨ ਖੇਡ ‘ਅੰਨ੍ਹਾ-ਝੋਟਾ’ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ ਪੂਜਨੀਕ ਗੁਰੂ ਜੀ ਨੇ ਕਬੱਡੀ, ਦੌੜ, ਕੁਸ਼ਤੀ ਤੇ ਜਿਮਨਾਸਟਿਕ ਦੇ ਸੁਮੇਲ ਵਾਲੀ ‘ਰੁਮਾਲ ਛੂਹ’ ਖੇਡ ਨੂੰ ਵੀ ਨਵਾਂ ਰੂਪ ਦਿੱਤਾ ਹੈ, ਜੋ ਕਿ ਬਹੁਤ ਪ੍ਰਸਿੱਧ ਹੋਈ ਹੈ।