IND vs SL: ਭਾਰਤ-ਸ਼੍ਰੀਲੰਕਾ ਕੋਲੰਬੋ ਟੈਸਟ ਡਰਾਅ, ਭਾਰਤ ਨੇ ਲੜੀ 1-0 ਨਾਲ ਜਿੱਤੀ

ਸੋਨਲ ਦਨੂਸ਼ਾ ਨੇ ਦੋਵੇਂ ਪਾਰੀਆਂ ’ਚ ਜੜੇ ਸੈਂਕੜੇ

Khushdeep Singh Picture
Published On

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡੀ ਗਈ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਟੈਸਟ ਮੈਚ ਕੋਲੰਬੋ ’ਚ ਖੇਡਿਆ ਗਿਆ। ਸੀਰੀਜ਼ ਦਾ ਆਖਰੀ ਤੇ ਦੂਜਾ ਟੈਸਟ ਮੈਚ ਅੱਜ ਡਰਾਅ ’ਤੇ ਸਮਾਪਤ ਹੋਇਆ। ਇਸ ਦੇ ਨਾਲ ਹੀ ਭਾਰਤ ਨੇ ਇਹ ਦੋ ਮੈਚਾਂ ਦੀ ਟੈਸਟ ਲੜੀ 1-0 ਨਾਲ ਜਿੱਤ ਲਈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲਾ ਟੈਸਟ ਮੈਚ 165 ਦੌੜਾਂ ਨਾਲ ਜਿੱਤਿਆ ਸੀ। ਦੂਜੇ ਟੈਸਟ ਮੈਚ ’ਚ ਸ਼੍ਰੀਲੰਕਾ ਵੱਲੋਂ ਸੋਨਲ ਦਨੂਸ਼ਾ ਨੇ ਦੋਵੇਂ ਪਾਰੀਆਂ ’ਚ ਸੈਂਕੜੇ ਜੜੇ। ਕੋਲੰਬੋ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਪਹਿਲੀ ਪਾਰੀ ’ਚ 290 ਦੌੜਾਂ ’ਤੇ ਆਲਆਊਟ ਹੋਣ ਤੋਂ ਬਾਅਦ ਸ਼੍ਰੀਲੰਕਾਈ ਟੀਮ ਨੂੰ ਫਾਲੋਆਨ ਖੇਡਣ ਲਈ ਮਜ਼ਬੂਰ ਹੋਣਾ ਪਿਆ। ਇੱਕ ਸਮੇਂ ਲੱਗ ਰਿਹਾ ਸੀ ਕਿ ਮੈਚ ਭਾਰਤ ਦੇ ਪੱਖ ’ਚ ਚੱਲਿਆ ਗਿਆ ਹੈ। ਪਰ ਸੋਨਲ ਦਨੁਸ਼ਾ ਨੇ ਦੂਜੀ ਪਾਰੀ ’ਚ ਨਾਬਾਦ 133 ਦੌੜਾਂ ਦੀ ਪਾਰੀ ਖੇਡ ਕੇ ਮੈਚ ਬਚਾ ਲਿਆ। ਆਖਰੀ ਦਿਨ ਦੀ ਖੇਡ ਸਮਾਪਤ ਹੋਣ ’ਚ 17 ਓਵਰ ਬਾਕੀ ਸਨ। ਤਾਂ ਉਦੋਂ ਦੋਵੇਂ ਟੀਮਾਂ ਦੇ ਕਪਤਾਨਾਂ ਨੇ ਸਹਿਮਦੀ ਨਾਲ ਮੈਚ ਡਰਾਅ ਕਰ ਲਿਆ। ਉਸ ਮੌਕੇ ਨੇ ਸ਼੍ਰੀਲੰਕਾ ਦੀ ਟੀਮ ਨੇ ਦੂਜੀ ਪਾਰੀ ’ਚ 9 ਵਿਕਟਾਂ ਗੁਆ ਕੇ 429 ਦੌੜਾਂ ਬਣਾ ਲਈਆਂ ਸਨ। ਉਨ੍ਹਾਂ ਦੀ ਲੀਡ ਵੀ 216 ਦੌੜਾਂ ਦੀ ਹੋ ਗਈ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 503/9 ’ਤੇ ਐਲਾਨੀ ਸੀ। IND vs SL

ਇਹ ਵੀ ਪੜ੍ਹੋ : ICC Rankings: ਬੁਮਰਾਹ ਨੂੰ ਪਿੱਛੇ ਛੱਡ ਮਿਸ਼ੇਲ ਸਟਾਰਕ ਬਣੇ ਨੰਬਰ- 1 ਟੈਸਟ ਗੇਂਦਬਾਜ਼

About The Author

Related Posts