Faridkot News: ਪੁਲਿਸ ਵੱਲੋਂ 50 ਲੱਖ ਦੀ ਫਿਰੋਤੀ ਮੰਗਣ ਮਾਮਲੇ ਮੁੱਖ ਮਾਸ਼ਟਰਮਾਈਡ ਕਾਬੂ

ਪੈਸਿਆ ਦੇ ਲਾਲਚ ‘ਚ ਰਚਿਆ ਫਿਰੋਤੀ ਦਾ ਪਲਾਨ, ਸਾਜਿਸ਼ ਵਿੱਚ ਸ਼ਾਮਿਲ ਵਿਅਕਤੀ ਗ੍ਰਿਫ਼ਤਾਰ

Ravinder Sharma Picture
Published On

ਕੋਟਕਪੂਰਾ (ਅਜੈ ਮਨਚੰਦਾ)।  ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਜੀ ਦੀ ਅਗਵਾਈ ਹੇਠ ਜੀਰੋ ਟੋਲਰੈਸ ਨੀਤੀ ਤਹਿਤ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਫਰੀਦਕੋਟ ਪੁਲਿਸ ਵੱਲੋਂ 50 ਲੱਖ ਰੁਪਏ ਫਿਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਮੁੱਖ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ।

ਗ੍ਰਿਫਤਾਰ ਕੀਤੇ ਮੁੱਖ ਦੋਸ਼ੀ ਦੀ ਜਸਨਦੀਪ ਸਿੰਘ ਉਰਫ ਜੱਸਾ ਪੁੱਤਰ ਬਲਵੇਵ ਸਿੰਘ ਵਾਸੀ ਜੱਲੇਆਣਾ, ਜਿਲ੍ਹਾ ਫਿਰੋਜਪੁਰ ਵਜੋ ਹੋਈ ਹੈ। ਇਸ ਤੋ ਇਲਾਵਾ ਇਸ ਸਾਜ਼ਿਸ਼ ਵਿੱਚ ਉਨ੍ਹਾ ਦਾ ਸਾਥ ਭਿੰਦਾ ਗਿੱਲ ਦੇਣ ਵਾਲੇ ਇੱਕ ਹੋਰ ਵਿਅਕਤੀ ਨੂੰ ਵੀ ਮੁਲਜਮ ਨਾਮਜਦ ਕੀਤਾ ਗਿਆ ਹੈ।

Read Also : ਪੰਜਾਬ ’ਚ ਹੁਣ ਨਹੀਂ ਵਿਕੇਗਾ ਐਨਾਲੌਗ ਪਨੀਰ, ਸਰਕਾਰ ਨੇ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਲਗਾਈ ਇਕ ਸਾਲ ਦੀ ਪਾਬੰਦੀ

ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਉਰਫ਼ ਭੋਲਾ ਪੁੱਤਰ ਬੰਤ ਸਿੰਘ, ਵਾਸੀ ਪਿੰਡ ਔਲਖ, ਜ਼ਿਲ੍ਹਾ ਫਰੀਦਕੋਟ, ਉਮਰ ਕਰੀਬ 26 ਸਾਲ, ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਛੋਟੇ ਭਰਾ ਨਾਲ ਪਿੰਡ ਔਲਖ ਵਿਖੇ ਕਰਿਆਨਾ ਸਟੋਰ ਅਤੇ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਮਿਤੀ 16.08.2026 ਨੂੰ ਰਾਤ ਕਰੀਬ 10:00 ਵਜੇ ਉਸਦੇ ਮੋਬਾਇਲ ਨੰਬਰ ’ਤੇ +97430538639 ਤੋਂ ਵਟਸਐਪ ਰਾਹੀਂ ਇੱਕ ਅਣਪਛਾਤੇ ਵਿਅਕਤੀ ਦੀ ਕਾਲ ਆਈ। ਉਕਤ ਵਿਅਕਤੀ ਹਿੰਦੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ ਅਤੇ ਉਸ ਵੱਲੋਂ ਦੀ ਮੰਗ ਕੀਤੀ ਗਈ। ਕਾਲ ਕਰਨ ਵਾਲੇ ਵਿਅਕਤੀ ਨੇ ਬਿਆਨਕਰਤਾ ਦੇ ਪਰਿਵਾਰ ਬਾਰੇ ਜਾਣਕਾਰੀ ਹੋਣ ਦਾ ਦਾਅਵਾ ਕਰਦਿਆਂ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਟੈਕਸ਼ਨ ਮਨੀ/ਫਿਰੌਤੀ ਦੀ ਮੰਗ ਕੀਤੀ ਗਈ ਸੀ।  

ਮਾਮਲੇ ਦੀ ਸੂਚਨਾ ਮਿਲਦੇ ਹੀ ਨਰਿੰਦਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਸੰਜੀਵ ਕੁਮਾਰ ਡੀ.ਐਸ.ਪੀ (ਕੋਟਕਪੂਰਾ) ਦੀ ਨਿਗਰਾਨੀ ਹੇਠ ਪੁਲਿਸ ਟੀਮਾ ਬਣਾ ਕੇ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ।

ਜਿਸ ਦੌਰਾਨ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਪਾਸੋ ਬਾਰੀਕੀ ਨਾਲ ਜਾਚ ਕਰਨ ਲਈ ਪੁੱਛਗਿੱਛ ਕੀਤੀ ਜਾ ਸਕੇ।    

ਉਹਨਾ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਵਜਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਮੁੱਖ ਵੱਲੋ ਪੈਸਿਆ ਦੇ ਲਾਲਚ ਵਿੱਚ ਆਉਣ ਕਾਰਨ ਹੀ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗਣ ਦੀ ਸਾਜ਼ਿਸ਼ ਰਚੀ ਸੀ। ਫਰੀਦਕੋਟ ਪੁਲਿਸ ਵੱਲੋਂ ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮੁੱਕਦਮਾ ਨੰਬਰ 209 ਮਿਤੀ 24.08.2026 ਅ/ਧ 308(5),3(5),351(2) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਤਹਿਤ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ।

About The Author

Related Posts