Punjab Bandh: ਫ਼ਾਜ਼ਿਲਕਾ 'ਚ ਸਰਕਾਰੀ ਦਫਤਰਾਂ 'ਚ ਹੜਤਾਲ ਕਾਰਨ ਬੰਦ

ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਰਹੇ ਹਾਜ਼ਰ

Ravinder Sharma Picture
Published On

Punjab Bandh: ਜਲਾਲਾਬਾਦ (ਰਜਨੀਸ਼ ਰਵੀ): ਅੱਜ ਸਮੂਹ ਮੁਲਾਜ਼ਮ ਵਰਗ ਵੱਲੋਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੈਨਸ਼ਨਰ ਫਰੰਟ ਪੰਜਾਬ ਦੀ ਅਗਵਾਈ ਹੇਠ ਐੱਸ.ਡੀ.ਐੱਮ. ਦਫ਼ਤਰ ਜਲਾਲਾਬਾਦ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਪਿੱਟ ਸਿਆਪਾ ਕੀਤਾ ਗਿਆ। ਅਖੀਰ ਵਿੱਚ ਐਸਡੀਐਮ ਦਫਤਰ ਜਲਾਲਾਬਾਦ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਸ਼ਹੀਦ ਉਧਮ ਸਿੰਘ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ।

ਮੁਲਾਜ਼ਮ ਵਰਗ ਵੱਲੋਂ ਕੀਤੇ ਗਏ ਇਸ ਮਹਾਂਬੰਦ ਅਤੇ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਮੰਡਲ ਵਿੱਚ ਨਿਰਮਲਜੀਤ ਸਿੰਘ ਬਰਾੜ, ਕ੍ਰਿਸ਼ਨ ਬਲਦੇਵ, ਜਗਨੰਦਨ ਸਿੰਘ, ਅਸ਼ੋਕ ਸਰਾਰੀ ਸਟੇਟ ਆਗੂ ਈ.ਟੀ.ਯੂ., ਸੁਰਿੰਦਰ ਕੰਬੋਜ਼ ਜੀ.ਟੀ.ਯੂ., ਗੁਰਮੀਤ ਸਿੰਘ ਢਾਬਾਂ ਸਟੇਟ ਆਗੂ ਈ.ਟੀ.ਟੀ. ਟੀਚਰ ਯੂਨੀਅਨ, ਦਵਿੰਦਰ ਖੇੜਾ ਮਾਸਟਰ ਕੇਡਰ, ਆਸ਼ੂਤੋਸ਼ ਲੈਕਚਰਾਰ ਯੂਨੀਅਨ, ਰੋਹਿਤ ਬਘਲਾ ਪੀ.ਸੀ.ਪੀ.ਵੀ.ਐੱਲ. ਅਤੇ ਅਵਨਿੰਦਰ ਸਿੰਘ ਐੱਸ.ਡੀ.ਐੱਮ. ਦਫ਼ਤਰ ਆਦਿ ਸ਼ਾਮਲ ਰਹੇ।

Fazilka News 2

ਇਸ ਮੌਕੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ। ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 18 ਫ਼ੀਸਦੀ ਡੀ.ਏ. ਤੁਰੰਤ ਜਾਰੀ ਕਰਨਾ, ਮਿਤੀ 15/01/2015 ਅਤੇ 17/07/2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਨਾ, ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮੁਲਾਜ਼ਮ ਵਰਗ ਦਾ ਪੇਂਡੂ ਭੱਤਾ ਅਤੇ ਬਾਰਡਰ ਭੱਤਾ ਸਮੇਤ 37 ਤਰ੍ਹਾਂ ਦੇ ਕੱਟੇ ਗਏ ਭੱਤੇ ਬਹਾਲ ਕਰਨਾ ਅਤੇ 6ਵੇਂ ਤਨਖਾਹ ਕਮਿਸ਼ਨ ਦਾ 2.59 ਗੁਣਕ ਪੈਨਸ਼ਨਰਾਂ ’ਤੇ ਲਾਗੂ ਕਰਨਾ ਸ਼ਾਮਲ ਰਹੀਆਂ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Read Also : ਟ੍ਰੇਨੀ ਜਹਾਜ਼ ਹਾਦਸਾਗ੍ਰਸਤ, ਇੱਕ ਪਾਇਲਟ ਦੀ ਮੌਤ, ਦੂਜੇ ਦੀ ਹਾਲਤ ਗੰਭੀਰ

ਇਸ ਮੌਕੇ ਹਰਜਿੰਦਰ ਸਿੰਘ ਪ੍ਰਧਾਨ 3704 ਯੂਨੀਅਨ, ਜਗਨੰਦਨ ਸਿੰਘ ਈ.ਟੀ.ਯੂ., ਅਸ਼ੋਕ ਸਰਾਰੀ, ਗੁਰਮੀਤ ਸਿੰਘ ਢਾਬਾਂ, ਪਵਨ ਕਮਰਾ, ਭੈਣ ਸਰੋਜ ਛਪੜੀਵਾਲਾ, ਅਮਰਜੀਤ ਸਿੰਘ ਢਾਬਾਂ ਪੈਰਾ ਮੈਡੀਕਲ ਸਟਾਫ, ਮੰਨਤਿੰਦਰ ਸਿੰਘ ਢਾਬਾਂ ਮਨਿਸਟੀਰੀਅਲ ਸਟਾਫ ਡੀ.ਸੀ. ਦਫ਼ਤਰ, ਸੰਦੀਪ ਕਾਲੜਾ, ਨਿਰਮਲਜੀਤ ਸਿੰਘ ਬਰਾੜ, ਕਾਂਮਰੇਡ ਨੱਥਾ ਸਿੰਘ, ਗੁਰਦਿੱਤ ਸਿੰਘ ਜੀ.ਐੱਸ.,ਜਗਨੰਦਨ ਸਿੰਘ, ਦੇਸਰਾਜ ਗਾਂਧੀ, ਕ੍ਰਿਸ਼ਨ ਬਲਦੇਵ, ਦਲੀਪ ਸਿੰਘ ਸੈਣੀ, ਸਤਨਾਮ ਸਿੰਘ ਮਹਾਲਮ,ਸ਼ਗਨ ਸਿੰਘ ਟਾਲੀਵਾਲਾ, ਏਟਕ ਦੇ ਸੂਬਾ ਆਗੂ ਐਡਵੋਕੇਟ ਪਰਮਜੀਤ ਸਿੰਘ ਢਾਬਾਂ,ਬਲਦੇਵ ਸਿੰਘ ਬਟਵਾਰ, ਡਾਕਟਰ ਸੁਖਚੈਨ ਸਿੰਘ, ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਵੱਲੋਂ ਭੈਣ ਸਰੋਜ ਛਪੜੀਵਾਲਾ, ਜਸਵੀਰ ਰਾਣੀ,ਹਰਭਜਨ ਠਠੇਰਾਂ, ਏਆਈਐਸਐਫ ਵੱਲੋਂ ਰਮਨ ਧਰਮੂਵਾਲਾ, ਸਟਾਲਨ ਲਮੋਚੜ,ਸਰਬ ਭਾਰਤ ਨੌਜਵਾਨ ਸਭਾ ਵੱਲੋਂ ਸੋਨਾ ਧੁੰਨਕੀਆਂ, ਬਲਵਿੰਦਰ ਘੁਬਾਇਆ, ਲੜਕੀਆਂ ਦੇ ਸਰਕਾਰੀ ਕਾਲਜ ਤੋਂ ਡਾਕਟਰ ਰਜੀਵ ਕੁਮਾਰ,ਪ੍ਰਕਾਸ਼ ਜੋਸ਼ੀ, ਰੋਹਿਤ ਬਘਲਾ,ਫੁੰਮਨ ਸਿੰਘ ਕਾਠਗੜ, ਸੰਦੀਪ ਸਾਮਾ,ਪੀ.ਐੱਸ.ਪੀ.ਸੀ.ਐਲ. ਤੋਂ ਸ਼ੇਰ ਸਿੰਘ ਟੈਕਨੀਕਲ ਸਰਵਿਸ ਯੂਨੀਅਨ,

ਕੌਰ ਮੈਡਮ ਸੁਖਵਿੰਦਰ ਕੌਰ ਮੈਡਮ ਭੁਪਿੰਦਰ ਕੌਰ ਮੈਡਮ ਰਜਨੀ ਬਾਲਾ ਮੈਡਮ ਮੁਖਤਿਆਰ ਕੌਰ, ਮੈਡਮ ਕੁਲਵਿੰਦਰ ਕੌਰ, ਮੈਡਮ ਬਸੰਤ ਕੌਰ ਮੈਡਮ ਅਨੀਤਾ ਰਾਣੀ, ਮੈਡਮ ਸੰਤੋਸ਼ ਰਾਣੀ ਸ਼ਮਾ ਦਾ ਮੈਡਮ ਸ਼ਮਾ ਰਾਣੀ,ਮੈਡਮ ਜਸਵੀਰ ਕੌਰ, ਮੈਡਮ ਪਰਮਿੰਦਰ ਕੌਰ,

 ਪ੍ਰਿੰਸੀਪਲ ਪ੍ਰੇਮ ਸਿੰਘ ਅਤੇ ਪ੍ਰਿੰਸੀਪਲ ਸੁਮਿਤ ਨਾਰੰਗ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਹਾਜ਼ਰ ਰਹੇ। ਸਮੂਹ ਆਗੂਆਂ ਨੇ ਇਕਜੁੱਟ ਹੋ ਕੇ ਐਲਾਨ ਕੀਤਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ ਅਤੇ ਸਰਕਾਰ ਨੂੰ ਮੁਲਾਜ਼ਮ ਵਰਗ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ।

About The Author

Related Posts