ਕੁਝ ਚਰਚਿਤ ਖ਼ਬਰਾਂ, ਆਮ ਰੁਝਾਨਾਂ ਤੋਂ ਹਟ ਕੇ

ਚੀਨ ਅਤੇ ਗਰੀਬੀ

ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਚੀਨ ਨੇ ਭਾਰਤ ਦੇ ਮੁਕਾਬਲੇ ਗਰੀਬੀ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੋਇਆ ਹੈ ਹੁਣ ਉਹ ਆਰਥਕ ਰੂਪ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਵੱਡੀ ਆਰਥਿਕ ਸ਼ਕਤੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਿਐ ਇਸੇ ਦੌਰਾਨ ਚੀਨ ਤੋਂ ਕੁਝ ਅਜਿਹੀਆਂ ਖਬਰਾਂ ਵਾਇਰਲ ਹੋ ਕੇ ਸਾਹਮਣੇ ਆ ਰਹੀਆਂ ਹਨ, ਜੋ ਇਸ ਮੰਨੀ ਜਾਂਦੀ ਤਸਵੀਰ ਦਾ ਦੂਜਾ ਰੁਖ ਪੇਸ਼ ਕਰਦੀਆਂ ਹਨ ਉਨ੍ਹਾਂ ‘ਚੋਂ ਹੀ ਇੱਕ ਖਬਰ ਹੁਣੇ ਜਿਹੇ ਆਈ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਚੀਨ ਵਿੱਚ ਗਰੀਬੀ ਨਾਲ ਜੂਝ ਰਹੇ ਬਚਪਨ ਨੂੰ ਲੈ ਕੇ ਫਿਰ ਤੋਂ ਬਹਿਸ ਸ਼ੁਰੂ ਹੋ ਗਈ ਹੈ ਇਹ ਮਾਮਲਾ ਚੀਨ ਦੇ ਸ਼ਿੰਗਦਾਊ ਪ੍ਰਾਂਤ ਦਾ ਦੱਸਿਆ ਜਾਂਦਾ ਹੈ, ਜਿੱਥੇ ਇੱਕ ਸੱਤ ਸਾਲ ਦਾ ਬੱਚਾ ਘਰ-ਘਰ ਜਾ ਸਾਮਾਨ ਪਹੁੰਚਾ ਰਿਹਾ ਹੈ।

ਇਸ ਸਬੰਧ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਉ ਵਿੱਚ ਬੱਚੇ ਨੇ ਦੱਸਿਆ ਕਿ ਉਹ ਹਰ ਰੋਜ਼ ਘੱਟੋ-ਘੱਟ 30 ਸਾਮਾਨ ਲਿਜਾ ਵੱਖ-ਵੱਖ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਂਦਾ ਹੈ ਇਸ ਬੱਚੇ ਦੀ ਇਹ ਤਸਵੀਰ ਹਾਲ ਵਿੱਚ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿੱਚ ਉਹ ਭਾਰੀ ਬਰਫਬਾਰੀ ਵਿੱਚ ਚਾਰ ਕਿਲੋਮੀਟਰ ਪੈਦਲ ਚੱਲ ਸਕੂਲ ਜਾਂਦਾ ਵਿਖਾਈ ਦੇ ਰਿਹਾ ਹੈ ਦੱਸਿਆ ਗਿਐ ਕਿ ਇਸ ਬੱਚੇ, ਜਿਸਦਾ ਨਾਂਅ ਚਾਂਜਿਆਂਗ ਹੈ, ਦੇ ਪਿਤਾ ਦੀ  ਮੌਤ ਚਾਰ ਸਾਲ ਪਹਿਲਾਂ ਹੋ ਗਈ ਸੀ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਦੂਜਾ ਵਿਆਹ ਕਰਵਾ, ਉਸ ਨਾਲੋਂ ਆਪਣਾ ਨਾਤਾ ਤੋੜ ਲਿਆ ਫਲਸਰੂਪ ਉਸਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਦਾਰੀ ਉਸਦੇ ਪਿਤਾ ਦੇ ਇੱਕ ਦੌਸਤ ਯਾਂਘ ਸ਼ਿਫਾਂਗ ਨੇ ਸੰਭਾਲ ਲਈ।

ਜੋ ਆਪ ਘਰ-ਘਰ ਸਾਮਾਨ ਡਿਲਿਵਰ ਕਰਨ ਦਾ ਕੰਮ ਕਰਦਾ ਹੈ ਉਸਨੇ ਦੱਸਿਆ ਕਿ ਮੈਂ ਸਾਮਾਨ ਵੰਡਣ ਜਾਂਦਿਆਂ ਇਸ ਬੱਚੇ ਨੂੰ ਵੀ ਨਾਲ ਲੈ ਜਾਂਦਾ ਸੀ, ਕਿਉਂਕਿ ਇਸਨੂੰ ਇਕੱਲਿਆਂ ਘਰ ਨਹੀਂ ਸੀ ਛੱਡਿਆ ਜਾ ਸਕਦਾ ਇਹ ਕੰਮ ਕਰਦਿਆਂ ਜਲਦੀ ਹੀ ਉਸ ਬੱਚੇ ਨੂੰ ਇਸ ਕੰਮ ਵਿੱਚ ਦਿਲਚਸਪੀ ਪੈਦਾ ਹੋਣ ਲੱਗੀ ਤੇ ਉਸਨੇ ਆਪਣੇ ਲਈ ਇੱਕ ਵੱਖਰੀ ਛੋਟੀ ਟੋਕਰੀ ਦੀ ਮੰਗ ਕਰ ਲਈ ਚੀਨ ਦੇ ਲੋਕਾਂ ਨੇ ਇਸ ਬੱਚੇ ਨੂੰ ‘ਲਿਟਲ ਲੀ’ ਦਾ ਨਾਂਅ ਦਿੱਤਾ ਕਿਹਾ ਜਾਂਦਾ ਹੈ ਕਿ ਲੋਕੀਂ ਭਾਵੇਂ ਉਸ ਬੱਚੇ ਦੀ ਮਿਹਨਤ ਨੂੰ ਵੇਖ ਹੈਰਾਨ ਹੁੰਦੇ ਹੋਣ, ਪਰ ਉਹ ‘ਲਿਟਲ ਲੀ’ ਆਪਣੇ ਕੰਮ ਦਾ ਪੂਰਾ-ਪੂਰਾ ਮਜ਼ਾ ਉਠਾ ਰਿਹਾ ਹੈ ਉਹ ਕਹਿੰਦਾ ਹੈ ਕਿ ਉਸਨੂੰ ਆਪਣਾ ਕੰਮ ਬਹੁਤ ਪਸੰਦ ਹੈ ਤੇ ਵੱਡਾ ਹੋ ਕੇ ਵੀ ਉਹ ਇਹੀ ਕੰਮ ਕਰਨਾ ਚਾਹੇਗਾ।

ਨਗਰ ਨਿਗਮਾਂ ਦੀ ਕਾਰਗੁਜ਼ਾਰੀ

ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਚੱਲ ਰਹੀ ਸੀਲਿੰਗ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਕਨਵਰਜ਼ਨ ਫੀਸ ਦੇ ਨਾਂਅ ਤੇ ਭਾਜਪਾ ਸੱਤਾ ਅਧੀਨ ਨਗਰ ਨਿਗਮਾਂ ਨੇ ਵਪਾਰੀਆਂ ਪਾਸੋਂ ਕਰੋੜਾਂ ਰੁਪਏ ਵਸੂਲ ਕਰ ਲਏ ਹੋਏ ਹਨ, ਪ੍ਰੰਤੂ ਇਨ੍ਹਾਂ ਦੀ ਉਨ੍ਹਾਂ ਨੇ ਸੁਚੱਜੀ ਤੇ ਲੋੜੀਂਦੀ ਵਰਤੋਂ ਨਹੀਂ ਕੀਤੀ ਉਨ੍ਹਾਂ ਇਸ ਪੈਸੇ ਨੂੰ ਜ਼ਰੂਰੀ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਪਾਰਕਿੰਗ ਆਦਿ ਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਾਲ ਕਈ ਹੋਰ ਵੀ ਲੋੜੀਂਦੇ ਕੰਮ ਕਰਨੇ ਸਨ ਦੱਸਿਐ ਗਿਆ ਕਿ ਇਹ ਖੁਲਾਸਾ ਦਿੱਲੀ ਵਿਧਾਨ ਸਭਾ ਦੀ ਸੀਲਿੰਗ ਕਮੇਟੀ ਦੀ ਬੈਠਕ ਦੌਰਾਨ ਨਿਗਮ ਕਮਿਸ਼ਨਰਾਂ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਹੋਇਆ ਹੈ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦਿੱਲੀ ਦੇ 351 ਮਾਰਗਾਂ ਨੂੰ ਸੀਲਿੰਗ ਤੋਂ ਰਾਹਤ ਦੁਆਉਣ ਲਈ ਹੋ ਰਹੀ ਮੁਸ਼ੱਕਤ ਦੌਰਾਨ ਸਰਕਾਰ ਨੂੰ ਕੇਵਲ ਦੋ ਨਗਰ ਨਿਗਮਾਂ ਪਾਸੋਂ ਹੀ ਪੂਰੀ ਰਿਪੋਰਟ ਮਿਲੀ ਹੈ ਕਮੇਟੀ ਦੇ ਮੁੱਖ ਸਕੱਤਰ ਸ਼ਹਿਰੀ ਵਿਕਾਸ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਅਜੇ ਤੱਕ ਉੱਤਰੀ ਦਿੱਲੀ ਦੇ ਨਗਰ ਨਗਮ ਪਾਸੋਂ ਪੂਰੀ ਰਿਪੋਰਟ ਨਹੀਂ ਮਿਲੀ ਇਸਦੇ ਨਾਲ ਇਹ ਖੁਲਾਸਾ ਵੀ ਹੋਇਆ ਕਿ ਦੱਖਣੀ ਦਿੱਲੀ ਪਾਸ 634.54 ਕਰੋੜ ਰੁਪਏ ਦੀ ਅਜਿਹੀ ਰਾਸ਼ੀ ਹੈ।

ਇਹ ਵੀ ਪੜ੍ਹੋ : ਸਲੇਮਸ਼ਾਹ ’ਚ ਚੱਲ ਰਹੇ ਖੇਤ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਨੂੰ ਪੁਲਿਸ ਨੇ ਬਲ ਪੂਰਵਕ ਚੁੁੱਕਿਆ

ਜਿਸ ਵਿੱਚੋਂ 489.89 ਕਰੋੜ ਰੁਪਏ ਕਨਵਰਜ਼ਨ ਫੀਸ, 142.50 ਕਰੋੜ ਰੁਪਏ ਪਾਰਕਿੰਗ ਚਾਰਜ ਤੇ ਪ੍ਰਬੰਧ ਨਾਲ ਸਬੰਧਿਤ 2.13 ਕਰੋੜ ਰੁਪਏ ਰਜਿਸਟ੍ਰੇਸ਼ਨ ਫੀਸ ਦੀ ਮਦ ‘ਚ ਵਸੂਲੇ ਗਏ ਹੋਏ ਹਨ ਮਿਲੀ ਜਾਣਕਾਰੀ ਅਨੁਸਾਰ ਕਰੋਲਬਾਗ ਵਿੱਚ ਹੁਣੇ ਜਿਹੇ ਜੋ ਸੀਲਿੰਗ ਹੋਈ, ਉਸ ਵਿੱਚ ਸੁਪਰੀਮ ਕੋਰਟ ਦੀ ਮਾਨੀਟਰਿੰੰਗ ਕਮੇਟੀ ਵੱਲੋਂ ਦਿੱਤੇ ਗਏ ਆਦੇਸ਼ਾਂ ਦਾ ਪਾਲਣ ਵੀ ਨਹੀਂ ਕੀਤਾ ਗਿਆ ਨਗਰ ਨਿਗਮ ਨੇ ਸੀਲਿੰਗ ਦੇ ਹੋਰ ਨਿਯਮਾਂ ਆਦਿ ਦੇ ਉਲੰਘਣ ਨੂੰ ਸੀਲਿੰਗ ਨਾ ਕਰਨ ਦਾ ਕਾਰਨ ਦੱਸਿਆ।

ਕਮਾਈ ‘ਚ ਵਾਧੇ ਦੀ ਲਾਲਸਾ

ਭਾਰਤੀ ਰੇਲਵੇ ਵਿਭਾਗ ਵੱਲੋਂ ਆਪਣੀ ਕਮਾਈ ਵਧਾਉਣ ਦੀ ਲਾਲਸਾ ਅਧੀਨ ਪ੍ਰੀਮੀਅਮ ਗੱਡੀਆਂ ਵਿੱਚ ਫਲੈਕਸ ਫੇਯਰ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਕਿਰਾਇਆ ਬਹੁਤ ਹੀ ਜ਼ਿਆਦਾ ਹੋਣ ਕਾਰਨ ਸਾਰੀਆਂ ਹੀ ਪ੍ਰੀਮੀਅਮ ਗੱਡੀਆਂ ‘ਚ ਵਧੇਰੇ ਬਰਥਾਂ ਖਾਲੀ ਜਾ ਰਹੀਆਂ ਹਨ ਪਟਨਾ ਤੋਂ ਦਿੱਲੀ ਲਈ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਵਿੱਚ ਹਰ ਮਹੀਨੇ 300 ਸੀਟਾਂ ਖਾਲੀ ਜਾ ਰਹੀਆਂ ਹਨ ਰਾਂਚੀ ਤੋਂ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਵਿੱਚ 13 ਜਨਵਰੀ ਨੂੰ 244 ਸੀਟਾਂ ਖਾਲੀ ਰਹੀਆਂ ਹੋਰ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਐਕਸਪ੍ਰੈਸ ਵਿੱਚ ਰੋਜ਼ ਔਸਤਨ ਢਾਈ ਸੌ ਤੋਂ ਵੱਧ ਸੀਟਾਂ ਖਾਲੀ ਰਹਿੰਦੀਆਂ ਹਨ ਰਾਂਚੀ-ਕੋਲਕਾਤਾ ਸ਼ਤਾਬਦੀ ਵਿੱਚ ਵੀ ਹਰ ਰੋਜ਼ 40 ਕੁ ਸੀਟਾਂ ਖਾਲੀ ਜਾ ਰਹੀਆਂ ਹਨ ਇਲਾਹਬਾਦ ਤੋਂ ਚੱਲਣ ਵਾਲੀ ਦਿੱਲੀ ਅਤੇ ਮੁੰਬਈ ਦੁਰੰਤੋ ਵਿੱਚ ਯਾਤਰੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਲੇਮਸ਼ਾਹ ’ਚ ਚੱਲ ਰਹੇ ਖੇਤ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਨੂੰ ਪੁਲਿਸ ਨੇ ਬਲ ਪੂਰਵਕ ਚੁੁੱਕਿਆ

ਫਲੈਕਸੀ ਕਿਰਾਏ ਦਾ ਹਿਸਾਬ

ਜੇ ਗੱਡੀ ਵਿੱਚ 100 ਬਰਥਾਂ ਹਨ ਤਾਂ ਪਹਿਲੀਆਂ 10 ਬਰਥਾਂ ਦਾ ਕਿਰਾਇਆ 100 ਰੁਪਏ (ਸਧਾਰਨ ਕਿਰਾਇਆ) ਰਹਿੰਦਾ ਹੈ ਫਿਰ 11 ਤੋਂ 20 ਬਰਥਾਂ ਤੱਕ ਦਾ ਕਿਰਾਇਆ 10 ਪ੍ਰਤੀਸ਼ਤ, 21 ਤੋਂ 30 ਬਰਥਾਂ ਦਾ ਕਿਰਾਇਆ 20 ਪ੍ਰਤੀਸ਼ਤ, 31 ਤੋਂ 40 ਬਰਥਾਂ ਦਾ ਕਿਰਾਇਆ 30 ਪ੍ਰਤੀਸ਼ਤ, 41 ਤੋਂ 50 ਬਰਥਾਂ ਦਾ ਕਿਰਾਇਆ 40 ਫੀਸਦੀ ਵਧ ਜਾਂਦਾ ਹੈ 51ਵੀਂ ਬਰਥ ਤੋਂ ਅਗੇ ਦੀਆਂ ਬਰਥਾਂ ਲਈ ਕਿਰਾਇਆ 50 ਪ੍ਰਤੀਸ਼ਤ ਵੱਧ ਦੇਣਾ ਪੈਂਦਾ ਹੈ।

ਗੱਲ ਗਣਤੰਤਰ ਦੀ

ਬੀਤੀ 26 ਜਨਵਰੀ ਨੂੰ ਦੇਸ਼ ਵੱਲੋਂ ਆਪਣਾ 69ਵਾਂ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਇੱਕ ਭਾਰਤੀ ਦਾਰਸ਼ਨਿਕ ਵੱਲੋਂ ‘ਗਣਤੰਤਰ’ ਦੀ ਬਹੁਤ ਹੀ ਦਿਲਚਸਪ ਵਿਆਖਿਆ ਕੀਤੀ ਗਈ ਹੈ ਉਸਦਾ ਕਹਿਣਾ ਹੈ ਕਿ ਦੇਸ਼ ਦੇ ਆਮ ਆਦਮੀ ਦੇ ‘ਗਣ’ ਅਤੇ ਦੇਸ਼ ਦੀ ਅਫਰਸ਼ਾਹੀ ਦੇ ‘ਤੰਤਰ’ ਦੇ ਤੁਲਨਾਤਮਕ ਮਹੱਤਵ ਨੂੰ ਲੈ ਕੇ ਵਿਦਵਾਨਾਂ ਵਿੱਚ ਆਪਾ-ਵਿਰੋਧੀ ਮੱਤ ਹਨ ਉਸ ਅਨੁਸਾਰ ਕੁਝ-ਇੱਕ ਦਾ ਮੱਤ ਹੈ ਕਿ ‘ਗਣ’ ਦੀ ਮਹਤੱਤਾ ਵਕਤੀ ਹੈ ਅਰਥਾਤ ਚੋਣਾਂ ਦੇ ਸਮੇਂ ਹੀ ‘ਗਣ’ ਦੀ ਵੁੱਕਤ ਕੁਝ-ਕੁ ਨਜ਼ਰ ਆਉਂਦੀ ਹੈ, ਨਹੀਂ ਤਾਂ ਰਾਜ ਨੇਤਾ ਗਣ ਨੂੰ ਕੁਝ ਨਹੀਂ ਸਮਝਦੇ ਚੋਣਾਂ ਤੋਂ ਬਾਅਦ ਜਨਤਾ ਦੀ ਉਹੀ ਦਸ਼ਾ ਹੁੰਦੀ ਹੈ, ਜੋ ਬਿਨਾਂ ਵਾਈ-ਫਾਈ ਦੇ ਇੰਟਰਨੈੱਟ ਦੀ ਉੱਧਰ ‘ਤੰਤਰ’ ਦਾ ਅਹੁਦਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਤੱਕ ਵੀ ਬਰਕਰਾਰ ਰਹਿੰਦਾ ਹੈ।

ਕਿਉਂਕਿ ਸਰਕਾਰ ਦੀ ‘ਕਾਰ’ ਦੇ ਬਾਹਰਲੇ ਢਾਂਚੇ ਵਿੱਚ ਭਾਵੇਂ ਰਾਜਸੀ ਮਾਲਕ ਦਾ ਬਦਲਿਆ ਮੁਖੌਟਾ, ਆਸ-ਪਾਸ ਪ੍ਰੋਗਰਾਮ ਦੇ ਪੋਸਟਰਾਂ ਅਤੇ ਲਾਊਡ ਸਪੀਕਰਾਂ ਰਾਹੀ ‘ਗਣ’ ਦਾ ਗੁਣ-ਗਾਨ ਕਰ ਰਿਹਾ ਹੋਵੇ, ਪਰ ‘ਤੰਤਰ’ ਦੇ ਇੰਜਣ ਬਿਨਾ ਉਸਦਾ ਤਿਲ ਭਰ ਵੀ ਇਧਰ-ਉਧਰ ਖਿਸਕਣਾ ਮੁਸ਼ਕਲ ਹੈ ਕੁਝ ਹੋਰ ਵਿਚਾਰਕਾਂ ਦਾ ਮਤ ਹੈ ਕਿ ‘ਗਣ’ ਨੂੰ ਲਗਾਤਾਰ ਝਾਂਸਾ ਦਿੱਤਾ ਜਾਂਦਾ ਹੈ ਕਿ ਉਹ ਲੋਕੀ, ਜੋ ਵਿਸ਼ਾਲ ਇਮਾਰਤਾਂ ਵਿੱਚ ਬਿਰਾਜਮਾਨ ਹਨ, ਉਹ ਸਾਰੇ ਹੀ ਉਸਦੇ ਸੇਵਕ ਹਨ ਜਦਕਿ ‘ਗਣ’ ਸੱਚਾਈ ਜਾਣਦਾ ਹੈ ਉਧਰ ਹਰ ਨਿਸ਼ਚਿਤ ਸਮੇਂ ਬਾਅਦ ‘ਤੰਤਰ’ ਦੀ ਤਨਖਾਹ ਵਧਦੀ ਹੈ, ਨਾਲ ਹੀ ਮਹਿੰਗਾਈ ਵੀ ‘ਗਣ’ ਦੀ ਹਾਲਤ ਉਹੀ ਰਹਿੰਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਕੈਸ਼ ਲੁੱਟ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਮਹਿੰਗਾਈ ਦੇ ਵਧਦਿਆਂ ਜਾਣ ਨਾਲ ਉਸਦੀ ਦਾਲ ਪਤਲੀ ਹੁੰਦਿਆਂ-ਹੁੰਦਿਆਂ ਉਸਦੀ ਥਾਲੀ ‘ਚੋਂ ਗਾਇਬ ਹੋ ਜਾਂਦੀ ਹੈ ਉਸਦੀ ਕਿਸਮਤ ਸਰਦੀਆਂ ਵਿੱਚ ਠਿਠੁਰਦਿਆਂ ਰਹਿਣਾ ਤੇ ਗਰਮੀਆਂ ਵਿੱਚ ਲੂ ਦੀ ਤਪਸ਼ ਸਹਿਣਾ ਹੀ ਹੈ ਜਦਕਿ ‘ਤੰਤਰ’ ਮਹਿੰਗਾਈ ਦਾ ਪ੍ਰਬੰਧ ਕਰਨਾ ਜਾਣਦਾ ਹੈ ਉਸਨੇ ਨਿੱਜੀ ਸੁਆਰਥ ਦੇ ‘ਸੇਵਾ ਕੇਂਦਰ’ ਬਣਾ ਰੱਖੇ ਹਨ ਉਹ ਇਸਦਾ ਉਲੂ ਸਿੱਧਾ ਕਰਦੇ ਰਹਿੰਦੇ ਹਨ ਤੇ ਬਦਲੇ ਵਿੱਚ ਕਦੀ ‘ਨਕਦੀ’ ਅਤੇ ਕਦੀ ‘ਸਮੱਗਰੀ’ ਦੀ ਸੇਵਾ ਪਾ ਨਿਹਾਲ ਹੁੰਦੇ ਰਹਿੰਦੇ ਹਨ ਲੈਣ-ਦੇਣ ਦੀ ਇਸ ਸਧਾਰਨ ਪ੍ਰਕਿਰਿਆ ਨੂੰ ‘ਭ੍ਰਿਸ਼ਟਾਚਾਰ’ ਦਾ ਨਾਂ ਦੇਣਾ ਹਾਸੋ-ਹੀਣਾ ਹੈ।

ਅਤੇ ਅੰਤ ਵਿੱਚ

ਹੁਣ ਸਮਾਂ ਆ ਗਿਆ ਹੈ ਕਿ ‘ਤੰਤਰ’ ਹੁਣ ਆਪ ਹੀ ਪਹਿਲ ਕਰਕੇ ‘ਭ੍ਰਿਸ਼ਟਾਚਾਰ’ ਦੀ ਪਰਿਭਾਸ਼ਾ ਬਦਲ ਦੇਵੇ ਇਹ ਗੱਲ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਸਮਝਦਾਰ ਰਾਜਨੀਤਿਕ ਆਕਾ ਇਸ ਜ਼ਰੂਰੀ ਪਰਿਵਰਤਨ ਵਿੱਚ ਉਸਦਾ ਸਹਿਯੋਗ ਕਰਨਗੇ ਉਨ੍ਹਾਂ ਨੂੰ ਆਪਣੀ ਸਾਖ ‘ਤੇ ਵੱਟਾ ਲਗਵਾ ਜੇਲ੍ਹ ਜਾਣ ‘ਤੇ ਕੋਈ ਇਤਰਾਜ਼ ਨਹੀਂ, ਬੱਸ ‘ਗਣ’ ਵੱਲੋਂ ਭੁਲਾ ਦੇਣ ਦਾ ਹੀ ਉਸਨੂੰ ਡਰ ਹੈ ਉਂਝ ਮੰਨਿਆ ਜਾਂਦਾ ਹੈ ਕਿ ‘ਤੰਤਰ’ ਬਹੁਤ ਚਲਾਕ ਹੈ ਆਪਣੀਆਂ ਕਾਰਗੁਜ਼ਾਰੀਆਂ ਲਈ ਅਸਾਨੀ ਨਾਲ ਪਕੜ ਵਿੱਚ ਨਹੀਂ ਆਉਂਦਾ ਉਸਨੇ ਤਾਂ ਬੱਸ ਇਹੀ ਫੈਸਲਾ ਕਰਨਾ ਹੈ ਕਿ ਦੇਸ਼ ‘ਗਣਤੰਤਰ’ ਹੈ ਜਾਂ ‘ਤੰਤਰ’ ਦਾ ‘ਗੜ੍ਹ’? ਨਹੀਂ ਤਾਂ ਜਦੋਂ ਕਦੀ ਵੀ ਅੰਗਰੇਜ਼ੀ ਸ਼ਾਸਨ ਦੇ ਅਤੀਤ ਵਿੱਚ ਡੁੱਬਿਆ ‘ਗਣ’ ਚੇਤਿਆ, ਤਾਂ ਫਿਰ ‘ਤੰਤਰ’ ਦਾ ਭਵਿੱਖ ਕੋਈ ਖਾਸ ਉਜਲਾ ਨਹੀਂ ਰਹਿ ਸਕੇਗਾ।