ਸੁਰੱਖਿਆ ‘ਤੇ ਫੋਕਸ, ਜ਼ਿੰਮੇਵਾਰੀ ਅਮਿਤ ਸ਼ਾਹ-ਰਾਜਨਾਥ ਸਿੰਘ ‘ਤੇ

amit shah

ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਵੀਂ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੇ ਵਿਭਾਗਾਂ ਦਾ ਅੱਜ ਐਲਾਨ ਕਰ ਦਿੱਤਾ, ਜਿਸ ‘ਚ ਆਪਣੇ ਵਿਸ਼ਵਾਸ ਪਾਤਰ ਭਾਜਪਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਨਵਾਂ ਗ੍ਰਹਿ ਮੰਤਰੀ ਤੇ ਪਿਛਲੀ ਸਰਕਾਰ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ
ਦੁਪਹਿਰ ਐਲਾਨੇ ਨਵੇਂ ਮੰਤਰੀਆਂ ‘ਚ ਸਾਬਕਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਰੁਣ ਜੇਤਲੀ ਦੀ ਜਗ੍ਹਾ ਵਿੱਤ ਮੰਤਰਾਲੇ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ ਜੇਤਲੀ ਨੇ ਸਿਹਤ ਕਾਰਨਾਂ ਕਰਕੇ ਮੰਤਰੀ ਬਣਨ ਤੋਂ ਨਾਂਹ ਕਰ ਦਿੱਤੀ ਸੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਜਗ੍ਹਾ ਸਾਬਕਾ ਵਿਦੇਸ਼ ਸਕੱਤਰ ਜੈਸ਼ੰਕਰ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ ਸ੍ਰੀਮਤੀ ਸਵਰਾਜ ਨੇ ਵੀ ਸਿਹਤ ਕਾਰਨਾਂ ਕਰਕੇ ਇਸ ਵਾਰ ਚੋਣ ਨਹੀਂ ਲੜੀ ਸੀ ਪਿਛਲੀ ਸਰਕਾਰ ‘ਚ ਪੇਂਡੂ ਵਿਕਾਸ ਮੰਤਰੀ ਰਹੇ ਨਰਿੰਦਰ ਸਿੰਘ ਤੋਮਰ ਨੂੰ ਪੁਰਾਣੇ ਵਿਭਾਗ ਦੇ ਨਾਲ ਖੇਤੀ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ, ਸ੍ਰੀ ਪਿਊਸ਼ ਗੋਇਲ ਨੂੰ ਰੇਲ, ਵਪਾਰ ਤੇ ਉਦਯੋਗ, ਸ੍ਰੀ ਨਿਤਿਨ ਗਡਕਰੀ ਨੂੰ ਰਾਜਮਾਰਗ ਤੇ ਟਰਾਂਸਪੋਰਟ ਵਿਭਾਗ ਰਿਪੀਟ ਰਾਜਮਾਰਗ ਤੇ ਸੜਕ ਟਰਾਂਸਪੋਰਟ ਵਿਭਾਗ ਦੇ ਨਾਲ ਮੱਧਮ ਲਘੂ ਤੇ ਛੋਟੇ ਉਦਯੋਗ (ਐਮਐਸਐਮਈ), ਧਰਮਿੰਦਰ ਪ੍ਰਧਾਨ ਨੂੰ ਪੈਟਰੋਲੀਅਮ ਤੇ ਇਸਪਾਤ ਤੇ ਰਵੀਸ਼ੰਕਰ ਪ੍ਰਸਾਦ ਨੂੰ ਸੰਚਾਰ, ਸੂਚਨਾ ਤਕਨੀਕੀ ਤੇ ਕਾਨੂੰਨ ਮੰਤਰੀ ਬਣਾਇਆ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।