ਗਰਮੀ ਦਾ ਕਹਿਰ, ਸ੍ਰੀਗੰਗਾਨਗਰ ‘ਚ ਪਾਰਾ 48 ਤੋਂ ਪਾਰ, ਯੈਲੋ ਅਲਰਟ ਜਾਰੀ, ਤੇਲੰਗਾਨਾ ‘ਚ 17 ਮੌਤਾਂ

Summer, fury, Sriganganagar, Mercury, Crosses, Yellow, Continues, Telangana

ਨਵੀਂ ਦਿੱਲੀ | ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ ਕਈ ਥਾਵਾਂ ‘ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਯੂਪੀ, ਦਿੱਲੀ, ਬਿਹਾਰ, ਰਾਜਸਥਾਨ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਸਮੇਤ ਦਰਜਨ ਭਰ ਸੂਬਿਆਂ ਦੇ ਕਰੋੜਾਂ ਲੋਕ ਗਰਮੀ ਤੇ ਲੂ ਦੀ ਮਾਰ ਝੱਲ ਰਹੇ ਹਨ
ਕੁੱਲ ਮਿਲਾ ਕੇ ਅੱਧਾ ਭਾਰਤ ਭਿਆਨਕ ਗਰਮੀ ਦੀ ਲਪੇਟ ‘ਚ ਆ ਚੁੱਕਾ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਤੇਜ਼ ਧੁੱਪ, ਗਰਮ ਹਵਾ-ਲੂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ ਰਾਜਧਾਨੀ ਦਿੱਲੀ ‘ਚ ਤਾਪਮਾਨ 45 ਡਿਗਰੀ ਪਹੁੰਚ ਗਿਆ ਹੈ ਮੌਸਮ ਵਿਭਾਗ ਨੇ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ ਦਿੱਲੀ ‘ਚ ਇਸ ਹਫ਼ਤੇ ਦੇ ਆਖਰ ਤੱਕ ਪਾਰਾ 47 ਡਿਗਰੀ ਪਹੁੰਚਣ ਦਾ ਅਨੁਮਾਨ ਹੈ ਦਿੱਲੀ ਤੋਂ ਦੂਰ ਰਾਜਸਥਾਨ ਦੇ ਸ੍ਰੀਗੰਗਾਨਗਰ ‘ਚ ਰਿਕਾਰਡਤੋੜ ਗਰਮੀ ਪੈ ਰਹੀ ਹੈ ਸ਼ੁੱਕਰਵਾਰ ਦੁਪਹਿਰ 3 ਵਜੇ ਇੱਥੇ ਪਾਰਾ 48.8 ਡਿਗਰੀ ਤੱਕ ਪਹੁੰਚ ਗਿਆ ਹੈ ਤੇਲੰਗਾਨਾ ‘ਚ ਲੂ ਤੇ ਭਿਆਨਕ ਗਰਮੀ ਨਾਲ 22 ਦਿਨਾਂ ‘ਚ 17 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਮੱਧ ਪ੍ਰਦੇਸ਼, ਤੇਲੰਗਾਨਾ, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਬਿਹਾਰ, ਝਾਰਖੰਡ ਤੇ ਓਡੀਸ਼ਾ ‘ਚ ਲੂ ਦਾ ਕਹਿਰ ਅਗਲੇ ਦੋ-ਤਿੰਨ ਦਿਨਾਂ ਤੱਕ ਜਾਰੀ ਰਹੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।