ਵਰਜੀਨੀਆ ਗੋਲੀਬਾਰੀ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 12

Number, Dead, Virginia, Firing 12

ਵਰਜੀਨੀਆ ਗੋਲੀਬਾਰੀ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 12

ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਰਜੀਨੀਆ ਬੀਚ ਮਿਊਨਿਸੀਪਲ ਸੈਂਟਰ ‘ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ‘ਚ ਗੰਭੀਰ ਜ਼ਖਮੀਆਂ ‘ਚ ਇੱਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਸਥਾਨਕ ਪੁਲਿਸ ਅਧਿਕਾਰੀ ਜੇਮਸ ਸੇਰਵੇਰਾ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਮਾਰ ਦਿੱਤਾ ਹੈ। ਉਹਨਾ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਕਿਹਾ ਕਿ ਸਾਨੂੰ ਇੱਕ ਹੋਰ ਪੀੜਤ ਦੇ ਮਰਨ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਇਸ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ ਅਤੇ ਚਾਰ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਪੁਲਿਸ ਮੁਖੀ ਨੇ ਕਿਹਾ ਕਿ ਸਾਨੂੰ ਘਟਨਾ ਸਥਾਨ ਤੋਂ ਇੱਕ 45-ਕੈਲੀਬਰ ਹੈਂਡਗਨ ਦੇ ਨਾਲ ਕਈ ਮੈਗਜੀਨ ਮਿਲੇ ਹਨ ਜੋ ਖਾਲੀ ਹਨ। ਸ਼ੱਕੀ ਹਮਲਾਵਰ ਹੈਂਡਗਨ ‘ਚ ਮੈਗਜੀਨਾਂ ਨੂੰ ਭਰ ਰਿਹਾ ਸੀ ਅਤੇ ਪੀੜਤਾਂ ਅਤੇ ਸਾਡੇ ਅਧਿਕਾਰੀਆਂ ‘ਤੇ ਗੋਲੀਆਂ ਚਲਾ ਹਿਰਾ ਸੀ। ਪੁਲਿਸ ਅਨੁਸਾਰ ਗੋਲੀਬਾਰੀ ਕਰਨ ਵਾਲਾ ਆਰੋਪੀ ਵੀ ਇੱਥੋਂ ਦਾ ਕਰਮਚਾਰੀ ਸੀ। ਵਰਜੀਨੀਆ ਦੇ ਗਵਰਨਰ ਰਾਲਫ ਨਾਰਥਮ ਨੇ ਪੀੜਤਾਂ ਦੇ ਪਰਿਵਾਰਾ ਪ੍ਰਤੀ ਹਮਦਰਦੀ ਪ੍ਰਗਟਾਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।