Punjab

Punjab Congress Protest: ਪੰਜਾਬ ਕਾਂਗਰਸ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ, ਰੋਜ਼ਾਨਾ ਮਜ਼ਦੂਰੀ ’ਚ ਵਾਧੇ ਦੀ ਮੰਗ 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ
Punjab Free Knee Surgery Scheme: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 4,600 ਗੋਡਿਆਂ ਦੇ ਬਦਲਾਅ, ਕੈਸ਼ਲੈੱਸ ਸਰਜਰੀ ਨਾਲ ਹਜ਼ਾਰਾਂ ਲੋਕਾਂ ਦੀ ਤੁਰਨ-ਫਿਰਨ ਦੀ ਸਮਰੱਥਾ ਮੁੜ ਬਹਾਲ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਫੋਨ ਚਲਾਉਣ ’ਤੇ ਹੰਗਾਮਾ
Punjab Security Alert: ਪੰਜਾਬ ਨੇ ਸਰਹੱਦ ਦੇ ਪਿੱਛੇ ਖੜ੍ਹੀ ਕੀਤੀ ਗੁਪਤ ਦੀਵਾਰ, ਅਪਰਾਧਕ ਸਪਲਾਈ ਚੇਨਾਂ ਨੂੰ ਤੋੜਣ ਲਈ ਦੂਜੀ ਸੁਰੱਖਿਆ ਲਾਈਨ ਕੀਤੀ ਮਜ਼ਬੂਤ

Fire Accident: ਫਰਿੱਜ ਫਟਣ ਨਾਲ ਲੱਗੀ ਅੱਗ, ਦੋ ਲੋਕਾਂ ਦੀ ਮੌਤ

ਸ਼ਾਰਟ ਸਰਕਟ ਕਾਰਨ ਫਰਿੱਜ ਫਟਿਆ

Satinder Mathur  Picture
Published On

Fire Accident: ਹੈਦਰਾਬਾਦ,(ਆਈਏਐਨਐਸ)। ਤੇਲੰਗਾਨਾ ਦੇ ਨਿਰਮਲ ਕਸਬੇ ਵਿੱਚ ਇੱਕ ਘਰ ਵਿੱਚ ਫਰਿੱਜ ਫਟਣ ਨਾਲ ਦੋ ਲੋਕਾਂ ਅੱਗ ’ਚ ਝੁਲਸਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ਨਿੱਚਰਵਾਰ ਦੇਰ ਰਾਤ ਹੈਦਰਾਬਾਦ ਤੋਂ ਲਗਭਗ 200 ਕਿਲੋਮੀਟਰ ਦੂਰ ਨਿਰਮਲ ਜ਼ਿਲ੍ਹਾ ਹੈੱਡਕੁਆਰਟਰ ਦੇ ਮਹਾਲਕਸ਼ਮੀਵਾੜਾ ਖੇਤਰ ਵਿੱਚ ਵਾਪਰੀ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਫਰਿੱਜ ਫਟ ਗਿਆ, ਜਿਸ ਕਾਰਨ ਅੱਗ ਲੱਗ ਗਈ। ਇੱਕ ਆਦਮੀ ਅਤੇ ਇੱਕ ਔਰਤ ਅੱਗ ਦੀਆਂ ਲਪਟਾਂ ਵਿੱਚ ਫਸ ਗਏ। ਦੋਵੇਂ ਬੁਰੀ ਤਰ੍ਹਾਂ ਸੜ ਗਏ। ਉਨ੍ਹਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। 

ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਓਡੀਸੇਲਾ ਵਿਜੇ (50) ਵਜੋਂ ਹੋਈ ਹੈ, ਜੋ ਕਿ ਇੱਕ ਦਿਹਾੜੀਦਾਰ ਮਜ਼ਦੂਰ ਸੀ। ਮ੍ਰਿਤਕ ਔਰਤ ਦੀ ਪਛਾਣ ਅਜੇ ਤੱਕ ਪਤਾ ਨਹੀਂ ਲੱਗ ਸਕੀ ਹੈ। ਇਸ ਘਟਨਾ ਬਾਰੇ ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। 

Fire-Accident
Fire Accident: ਫਰਿੱਜ ਫਟਣ ਨਾਲ ਲੱਗੀ ਅੱਗ, ਦੋ ਲੋਕਾਂ ਦੀ ਮੌਤ

ਪੁਲਿਸ ਅਨੁਸਾਰ, ਇਚੋਡਾ ਮੰਡਲ ਦੇ ਮੁਖਰਾ (ਕੇ) ਪਿੰਡ ਵਿੱਚ ਇੱਕ ਤੇਜ਼ ਰਫ਼ਤਾਰ ਲਾਰੀ ਨੇ ਇੱਕ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਤਵਾੜਾ ਪਿੰਡ ਦੇ ਵਿੱਠਲ ਵਜੋਂ ਹੋਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਰਾਸ਼ਟਰੀ ਰਾਜਮਾਰਗ 44 'ਤੇ ਉਲਟ ਦਿਸ਼ਾ ਤੋਂ ਆ ਰਹੀ ਇੱਕ ਲਾਰੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਲਾਰੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Petrol Price Hike: ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ 

ਇਸ ਦੌਰਾਨ ਆਂਧਰਾ ਪ੍ਰਦੇਸ਼ ਵਿੱਚ ਇੱਕ ਹੋਰ ਹਾਦਸੇ ਵਿੱਚ, ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਯਾਤਰੀ ਵਾਲ-ਵਾਲ ਬਚ ਗਏ ਜਦੋਂ ਬੱਸ ਨੂੰ ਹਾਈ-ਟੈਂਸ਼ਨ ਤਾਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅੱਗ ਲੱਗ ਗਈ। ਇਹ ਘਟਨਾ ਵਾਈਐਸਆਰ ਕਡਾਪਾ ਜ਼ਿਲ੍ਹੇ ਦੇ ਵੇਮਪੱਲੀ ਮੰਡਲ ਦੇ ਵੀਰਾਨਾ ਗੱਟੂਪੱਲੀ ਵਿਖੇ ਵਾਪਰੀ। ਆਂਧਰਾ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਏਪੀਐਸਆਰਟੀਸੀ) ਦੀ ਬੱਸ 11 ਕੇਵੀ ਬਿਜਲੀ ਦੀਆਂ ਤਾਰ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਵੇਖਦਿਆਂ, ਯਾਤਰੀਆਂ ਨੇ ਅਲਾਰਮ ਵਜਾਇਆ। ਡਰਾਈਵਰ ਨੇ ਤੁਰੰਤ ਬੱਸ ਨੂੰ ਰੋਕਿਆ ਅਤੇ ਸਾਰੇ 18 ਯਾਤਰੀ ਸੁਰੱਖਿਅਤ ਬਾਹਰ ਆ ਗਏ। ਫਾਇਰਫਾਈਟਰਜ਼ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਕਾਦੀਰੀ ਡਿਪੂ ਨਾਲ ਸਬੰਧਤ ਬੱਸ, ਵੇਮਪੱਲੀ ਤੋਂ ਕਾਦੀਰੀ ਜਾ ਰਹੀ ਸੀ।

About The Author

Ad Ad Ad

Latest News

Related Posts