MI vs KKR: ਹਿਟਮੈਨ ਨੇ ਜੜੇ ‘ਪੰਜਾਹ’ ਅਰਧਸੈਂਕੜੇ, ਕੋਹਲੀ ਨੂੰ ਛੱਡਿਆ ਪਿੱਛੇ

Sach Kahoon Punjabi Desk Picture
Published On

ਰਹਾਣੇ ਨੇ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜਿਆ | MI vs KKR

MI vs KKR: ਸਪੋਰਟਸ ਡੈਸਕ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖਿਲਾਫ ਆਈਪੀਐਲ 2026 ਦੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਰਿਕਾਰਡਾਂ ਦੀ ਲੜੀ ਬਣਾਈ। ਇਸ ਦੇ ਨਾਲ ਹੀ ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਸਾਬਕਾ ਖਿਡਾਰੀ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : Punjab News: ‘ਆਪ’ ਪੰਜਾਬ ਨੇ ਪ੍ਰਤਾਪ ਬਾਜਵਾ ‘ਤੇ ਗੁੰਮਰਾਹ ਕਰਨ ਦਾ ਲਗਾਇਆ ਦੋਸ਼

ਰੋਹਿਤ ਤੇ ਰਿਕੇਲਟਨ ਵਿਚਕਾਰ ਰਿਕਾਰਡ ਸਾਂਝੇਦਾਰੀ

ਆਈਪੀਐਲ ਦੇ 19ਵੇਂ ਸੀਜ਼ਨ ਦਾ ਦੂਜਾ ਮੈਚ ਮੁੰਬਈ ਇੰਡੀਅਨਜ਼ ਤੇ ਕੇਕੇਆਰ ਵਿਚਾਲੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ਵਿੱਚ ਮੁੰਬਈ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਰਿਆਨ ਰਿਕੇਲਟਨ ਦੇ ਨਾਲ ਪਹਿਲੀ ਵਿਕਟ ਲਈ 72 ਗੇਂਦਾਂ ’ਚ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਰੋਹਿਤ ਤੇ ਰਿਕੇਲਟਨ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਮੁੰਬਈ ਇੰਡੀਅਨਜ਼ ਲਈ ਆਈਪੀਐਲ ’ਚ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੋਵਾਂ ਨੇ ਪਹਿਲੀ ਵਿਕਟ ਲਈ 148 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ 2012 ’ਚ ਰੋਹਿਤ ਸ਼ਰਮਾ ਤੇ ਹਰਸ਼ਲ ਗਿਬਸ ਵਿਚਾਲੇ ਦੂਜੀ ਵਿਕਟ ਲਈ 167 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ ਸੀ। ਦੂਜੇ ਸਥਾਨ ’ਤੇ ਡਵੇਨ ਸਮਿਥ ਤੇ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਵਿਚਾਲੇ 2012 ’ਚ ਪਹਿਲੀ ਵਿਕਟ ਲਈ 163 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ ਸੀ।

ਅਰਧਸੈਂਕੜਿਆਂ ਦਾ ‘ਅਰਧਸੈਂਕੜਾ’

ਇਸ ਦੌਰਾਨ ਹਿਟਮੈਨ ਨੇ 38 ਗੇਂਦਾਂ ਦਾ ਸਾਹਮਣਾ ਕੀਤਾ ਤੇ ਛੇ ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 78 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਉਸ ਨੇ ਆਪਣਾ ਅਰਧ ਸੈਂਕੜਾ 23 ਗੇਂਦਾਂ ’ਚ ਪੂਰਾ ਕੀਤਾ। ਆਈਪੀਐਲ ’ਚ ਇਹ ਰੋਹਿਤ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਹ ਰੋਹਿਤ ਦਾ ਆਈਪੀਐਲ ਦਾ 50ਵਾਂ ਅਰਧ ਸੈਂਕੜਾ ਵੀ ਹੈ। ਇਸ ਤੋਂ ਪਹਿਲਾਂ ਰੋਹਿਤ ਨੇ ਸਾਲ 2015 ’ਚ ਚੇਨਈ ਸੁਪਰ ਕਿੰਗਜ਼ ਖਿਲਾਫ 25 ਗੇਂਦਾਂ ’ਚ ਅਰਧ ਸੈਂਕੜਾ ਜੜਿਆ ਸੀ। ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ ’ਚ ਰੋਹਿਤ ਸ਼ਰਮਾ ਚੌਥੇ ਨੰਬਰ ’ਤੇ ਹਨ। ਇਸ ਸੂਚੀ ’ਚ ਵਿਰਾਟ ਕੋਹਲੀ 72 ਅਰਧ ਸੈਂਕੜਿਆਂ ਨਾਲ ਸਿਖਰ ’ਤੇ ਹਨ, ਜਦਕਿ ਡੇਵਿਡ ਵਾਰਨਰ (66) ਇਸ ਸੂਚੀ ’ਚ ਦੂਜੇ ਸਥਾਨ ’ਤੇ ਹਨ। ਸ਼ਿਖਰ ਧਵਨ (53) ਤੀਜੇ ਸਥਾਨ ’ਤੇ ਤੇ ਕੇਐੱਲ ਰਾਹੁਲ (45) ਪੰਜਵੇਂ ਸਥਾਨ ’ਤੇ ਹਨ। MI vs KKR

ਰਹਾਣੇ ਨੇ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜਿਆ

ਇਸ ਮੈਚ ’ਚ ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਦਾ ਬੱਲਾ ਵੀ ਜ਼ੋਰਦਾਰ ਗਰਜਿਆ। ਉਸ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਸਾਬਕਾ ਕਪਤਾਨ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਕੇਕੇਆਰ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਰਹਾਣੇ ਨੇ 40 ਗੇਂਦਾਂ ’ਚ ਤਿੰਨ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਖਿਲਾਫ ਕੇਕੇਆਰ ਦੇ ਕਿਸੇ ਵੀ ਕਪਤਾਨ ਦੀ ਇਹ ਸਭ ਤੋਂ ਵੱਡੀ ਪਾਰੀ ਹੈ।

ਇਸ ਪਾਰੀ ਦੇ ਦਮ ’ਤੇ ਰਹਾਣੇ ਨੇ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗੌਤਮ ਗੰਭੀਰ ਨੇ ਆਈਪੀਐਲ 2016 ’ਚ ਕੋਲਕਾਤਾ ’ਚ ਮੁੰਬਈ ਇੰਡੀਅਨਜ਼ ਖਿਲਾਫ 52 ਗੇਂਦਾਂ ’ਤੇ 64 ਦੌੜਾਂ ਦੀ ਪਾਰੀ ਖੇਡੀ ਸੀ। ਤੀਜੀ ਵੱਡੀ ਪਾਰੀ ਸਿਰਫ ਗੰਭੀਰ ਦੇ ਨਾਂਅ ਹੈ। 2016 ਵਿੱਚ ਹੀ, ਗੰਭੀਰ ਨੇ ਵਾਨਖੇੜੇ ਵਿੱਚ ਐੱਮਆਈ ਖਿਲਾਫ 45 ਗੇਂਦਾਂ ’ਚ 59 ਦੌੜਾਂ ਬਣਾਈਆਂ ਸਨ। ਗੰਭੀਰ ਨੇ ਮੁੰਬਈ ਇੰਡੀਅਨਜ਼ ਖਿਲਾਫ ਕੇਕੇਆਰ ਦੇ ਕਪਤਾਨ ਵਜੋਂ ਚੌਥੀ ਸਭ ਤੋਂ ਵੱਡੀ ਪਾਰੀ ਵੀ ਦਰਜ ਕੀਤੀ ਹੈ। ਗੰਭੀਰ ਨੇ 2015 ’ਚ ਕੋਲਕਾਤਾ ’ਚ ਮੁੰਬਈ ਇੰਡੀਅਨਜ਼ ਖਿਲਾਫ 57 ਦੌੜਾਂ ਬਣਾਈਆਂ ਸਨ। MI vs KKR

About The Author

Related Posts