Amloh News: ਅਮਲੋਹ ਵਿਖੇ ਕੱਢੀ ਸ਼ੋਭਾ ਯਾਤਰਾ

ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੈਂਬਰ ਤੇ ਆਹੁਦੇਦਾਰ ਹੋਏ ਸ਼ਾਮਲ

Satinder Mathur  Picture
Published On

Amloh News: (ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਪ੍ਰਾਚੀਨ ਸ੍ਰੀ ਸ਼ੀਤਲਾ ਮਾਤਾ ਮੰਦਿਰ ਵਿਖੇ ਸਮਾਗਮ ਨੂੰ ਲੈ ਕੇ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਆਹੁਦੇਦਾਰ ਤੇ ਮੈਂਬਰ ਅਤੇ ਰਾਜਸੀ ਪਾਰਟੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ ਤੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ 'ਚ ਲੋਕ ਸ਼ੋਭਾ ਯਾਤਰਾ ’ਚ ਸ਼ਾਮਲ ਹੋਏ। ਸ਼ੋਭਾ ਯਾਤਰਾ ਦੇ ਸਵਾਗਤ ਲਈ ਥਾਂ-ਥਾਂ ਵੱਡੀਆਂ-ਵੱਡੀਆਂ ਰੰਗੋਲੀਆਂ ਸਜਾਈਆਂ ਗਈਆਂ ਸਨ, ਜਿਵੇਂ ਅਮਲੋਹ ਨੂੰ ਰੰਗੋਲੀ ਦੇ ਰੰਗਾਂ ਨਾਲ ਰੰਗ ਦਿੱਤਾ ਹੋਵੇ। ਬੈਂਡ ਸਾਜ਼ਾਂ ਦੀ ਧੁਨਾਂ ਨਾਲ ਭਗਤੀ ਸੰਗੀਤ ਵੱਜ ਰਿਹਾ ਸੀ ਅਤੇ ਸ਼ੋਭਾ ਯਾਤਰਾ ਦੇ ਅੱਗੇ ਆਤਿਸ਼ਬਾਜੀ ਹੋ ਰਹੀ ਸੀ। ਪੂਰਾ ਸ਼ਹਿਰ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਖੜ੍ਹਾ ਸੀ।

ਇਸ ਮੌਕੇ ਆਏ ਹੋਏ ਪਤਵੰਤਿਆਂ ਨੇ ਕਿਹਾ ਕਿ ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਤੇ ਟਰੱਸਟ ਵੱਲੋਂ ਸ਼ਹਿਰ ਅੰਦਰ ਕਰਵਾਏ ਜਾਂਦੇ ਧਾਰਮਿਕ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਅੱਗੇ ਕਿਹਾ ਕਿ

Amloh News
ਅਨਿਲ ਅਮਲੋਹ : ਮੇਨ ਬਾਜਾਰ ਅਮਲੋਹ 'ਚ ਲੰਘੀ ਸ਼ੋਭਾ ਯਾਤਰਾ ਦਾ ਦਿ੍ਸ਼। ਤਸਵੀਰ: ਅਨਿਲ ਲੁਟਾਵਾ

ਇਹ ਵੀ ਪੜ੍ਹੋ:  Royal Challengers Bangalore: ਉਹ 6 ਖਿਡਾਰੀ, ਜਿਨ੍ਹਾਂ ਨੇ ਬਤੌਰ ਕਪਤਾਨ RCB ਲਈ ਸਭ ਤੋਂ ਜ਼ਿਆਦਾ ਮੈਚ ਖੇਡੇ

ਇਸ ਮੌਕੇ ਟਰੱਸਟ ਦੇ ਚੇਅਰਮੈਨ ਵਿਨੇ ਪੂਰੀ ਨੇ ਜਿੱਥੇ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਸ਼੍ਰੀ ਸ਼ੀਤਲਾ ਮਾਤਾ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਚੇਅਰਮੈਨ ਸੁਸ਼ੀਲ ਬਾਂਸਲ,ਇੰਦਰਮੋਹਨ ਸੂਦ, ਪ੍ਰਧਾਨ ਰਜਨੀਸ਼ ਗਰਗ,ਦਿਨੇਸ਼ ਪੁਰੀ, ਬਲਜੀਤ ਸਿੰਘ, ਕੈਸ਼ੀਅਰ ਹਰੀਸ਼ ਸਿੰਗਲਾ, ਡਾ.ਅਸ਼ੋਕ ਬਾਤਿਸ਼, ਜਤਿੰਦਰ ਲੁਟਾਵਾ,ਦਿਨੇਸ਼ ਪੁਰੀ, ਦੀਪਕ ਮੜਕਣ, ਸੁਖਦੇਵ ਕੱਕੜ,ਅਮਿਤ ਬਾਂਸਲ, ਰਾਜੀਵ ਕਰਕਰਾ, ਰਾਜੀਵ ਧੰਮੀ, ਕਰਮਜੀਤ ਬੋਬੀ, ਗੁਰਪਾਲ ਸਿੰਘ ਬੋਬੀ ,ਵਿਸ਼ਾਲ ਖੁੱਲਰ,ਜਸਮੀਤ ਸਿੰਘ ਰਾਜਾ, ਪੰਕਜ ਅਰੋੜਾ, ਕੁਲਦੀਪ ਧੀਮਾਨ, ਅਲੱਗ-ਅਲੱਗ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਹੁਦੇਦਾਰ ਤੇ ਮੈਂਬਰ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਮੌਜ਼ੂਦ ਸਨ।

ਅਨਿਲ ਅਮਲੋਹ : ਮੇਨ ਬਾਜਾਰ ਅਮਲੋਹ 'ਚ ਲੰਘੀ ਸ਼ੋਭਾ ਯਾਤਰਾ ਦਾ ਦਿ੍ਸ਼। ਤਸਵੀਰ: ਅਨਿਲ ਲੁਟਾਵਾ

About The Author

Related Posts