ਮਨੋਜ ਕੁਮਾਰ ਨੇ ‘ਦੇਸ਼ਭਗਤੀ’ ਨੂੰ ਦਿੱਤੇ ਨਵੇਂ ਮੁਕਾਮ

Entertainment, Manoj Kumar, Patriotism, New Fornt, Failure

ਸਾਲ 1965 ‘ਚ ਰਿਲੀਜ਼ ਫ਼ਿਲਮ ‘ਸ਼ਹੀਦ ‘ ਮਨੋਜ ਕੁਮਾਰ ਦੇ ਸਿਨੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ‘ਚ ਸੁਮਾਰ ਕੀਤੀ ਜਾਂਦੀ ਹੈ ਦੇਸ਼ ਭਗਤੀ ਦੇ ਜ਼ਜਬੇ ਨਾਲ ਪਰਿਪੂਰਨ ਇਸ ਫਿਲਮ ‘ਚ ਮਨੋਜ ਨੇ ਭਗਤ ਸਿੰਘ ਦੀ ਭੁਮਿਕਾ ਨੂੰ ਰੂਪਹਲੇ ਪਰਦੇ ‘ਤੇ ਜਿਉਂਦਾ ਕਰ ਦਿੱਤਾ ਫਿਲਮ ਨਾਲ ਜੁੜਿਆ ਦਿਲਚਸਪ ਤੱਥ ਹੈ ਕਿ ਮਨੋਜ ਦੇ ਕਹਿਣ ‘ਤੇ ਗੀਤਕਾਰ ਪ੍ਰੇਮ ਧਵਨ ਨੇ ਨਾ ਇਸ ਫਿਲਮ ਦੇ ਗੀਤ ਲਿਖੇ ਨਾਲ ਹੀ ਫਿਲਮ ਦਾ ਸੰਗੀਤ ਵੀ ਦਿੱਤਾ ਉਨ੍ਹਾਂ ਦੇ ਰਚੇ ਗੀਤ ‘ ਏ ਮੇਰੇ ਪਿਆਰੇ ਵਤਨ’ ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅੱਜ ਵੀ ਉਸੀ ਲਹਿਜੇ ਨਾਲ ਸੁਣੇ ਜਾਂਦੇ ਹਨ, ਜਿਸ ਤਰ੍ਹਾਂ ਉਸ ਦੌਰ ‘ਚ ਸੁਣੇ ਜਾਂਦੇ ਸਨ

ਹਿੰਦੀ ਫ਼ਿਲਮ ਜਗਤ ‘ਚ ਮਨੋਜ ਕੁਮਾਰ ਨੂੰ ਇੱਕ ਅਜਿਹੇ ਬਹੁਆਯਾਮੀ ਕਲਾਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਜਿਨ੍ਹਾ ਨੇ ਫ਼ਿਲਮ ਨਿਰਮਾਣ ਦੀ ਹਸਤੀ ਦੇ ਨਾਲ -ਨਾਲ ਨਿਰਦੇਸ਼ਨ, ਲੇਖਨ, ਸੰਪਾਦਨ ਅਤੇ ਬੇਜੋੜ ਅਦਾਕਾਰੀ ਅਤੇ ਦੇਸ਼ਭਗਤੀ ‘ਤੇ ਅਧਾਰਿਤ ਫ਼ਿਲਮਾਂ ਦੇ ਜਰੀਏ ਦਰਸ਼ਕਾਂ ਦੇ ਦਿਲ ‘ਚ ਆਪਣੀ ਖਾਸ ਪਛਾਣ ਬਣਾਈ ਹੈ ਮਨੋਜ ਦਾ ਮੂਲ ਨਾਂਅ ਹਰਿਕਿਸ਼ਨ ਗਿਰੀ ਗੋਸ਼ਸਵਾਮੀ ਦਾ ਜਨਮ 24 ਜੁਲਾਈ 1937 ‘ਚ ਹੋਇਆ ਸੀ ਜਦੋਂ ਉਹ ਮਹਿਜ 10 ਸਾਲ ਦੇ ਸਨ, ਉਦੋਂ ਉਨ੍ਹਾਂ ਦਾ ਪੂਰਾ ਪਰਿਵਾਰ ਰਾਜਸਥਾਨ ਦੇ ਹਨੂਮਾਨਗੜ੍ਹ ਜਿਲ੍ਹੇ ‘ਚ ਆ ਕੇ ਵਸ ਗਿਆ ਬਚਪਨ ਦੇ ਦਿਨਾਂ ‘ਚ ਮਨੋਜ ਨੇ ਦਿਲੀਪ ਕੁਮਾਰ ਅਦਾਕਾਰ ਫ਼ਿਲਮ ‘ਸ਼ਬਨਮ’ ਦੇਖੀ ਸੀ ਫ਼ਿਲਮ ‘ਚ ਦਿਲੀਪ ਕੁਮਾਰ ਦੇ ਨਿਭਾਏ ਕਿਰਦਾਰ ਤੋਂ ਮਨੋਜ ਇੰਨ੍ਹਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਵੀ ਫ਼ਿਲਮ ਅਭਿਨੇਤਾ ਬਣਨ ਦਾ ਫੈਸਲਾ ਕਰ ਲਿਆ ਮਨੋਜ ਨੇ ਆਪਣੀ ਬੀਏ ਦੀ ਸਿੱਖਿਆ ਦਿੱਲੀ ਦੇ ਮਸ਼ਹੂਰ ਹਿੰਦੂ ਕਾਲਜ ਤੋਂ ਪੂਰੀ ਕੀਤੀ ਇਸ ਤੋਂ ਬਾਦ ਬਤੌਰ ਅਭਿਨੇਤਾ ਬਣਨ ਦਾ ਸਪਨਾ ਲੈ ਕੇ ਉਹ ਮੁੰਬਈ ਆ ਗਏ ਬਤੌਰ ਅਭਿਨੇਤਾ ਮਨੋਜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1957 ‘ਚ ਪ੍ਰਦਸ਼ਿਤ ਫ਼ਿਲਮ ‘ਫੈਸ਼ਨ ਤੋਂ ਕੀਤੀ ਫ਼ਿਲਮ ‘ਚ ਮਨੋਜ ਨੇ ਛੋਟੀ ਜਿਹੀ ਭੂਮਿਕਾ ਨਿਭਾਈ ਸੀ

ਸ਼ੁਰੂਆਤ ‘ਚ ਕਰਨਾ ਪਿਆ ਸੰਘਰਸ਼

ਸਾਲ 1957 ਤੋਂ 1962 ਤੱਕ ਮਨੋਜ ਫ਼ਿਲਮ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰਦੇ ਰਹੇ ਫ਼ਿਲਮ ‘ਫੈਸ਼ਨ’ ਤੋਂ ਬਾਦ ਉਨ੍ਹਾਂ ਨੂੰ ਜੋ ਵੀ ਭੂਮਿਕਾ ਮਿਲੀ ਉਹ ਉਸਨੂੰ ਸਵੀਕਾਰ ਕਰਦੇ ਚਲੇ ਗਏ ਇਸ ਵਿਚਕਾਰ ਉਨ੍ਹਾਂ ਕਾਂਚ ਕੀ ਗੁੜੀਆ, ਰੇਸ਼ਮੀ ਰੂਮਾਲ, ਸਹਾਰਾ, ਵਰਗੀਆਂ ਫ਼ਿਲਮਾਂ ‘ਚ ਅਦਾਕਾਰੀ ਕੀਤੀ, ਪਰ ਇਨ੍ਹਾਂ ‘ਚ ਕੋਈ ਵੀ ਫ਼ਿਲਮ ਬੌਕਸ ਆਫ਼ਿਸ ‘ਤੇ ਸਫ਼ਲ ਨਹੀਂ ਹੋਈ ਮਨੋਜ ਦੀ ਅਦਾਕਾਰੀ ਦਾ ਸਿਤਾਰਾ ਨਿਰਮਾਤਾ -ਨਿਰਦੇਸ਼ਕ ਵਿਜੈ ਭੱਟ ਦੀ ਸਾਲ 1992 ‘ਚ ਪ੍ਰਦਸ਼ਿਤ ਕਲਾਸਿਕ ਫ਼ਿਲਮ ‘ ਹਰਿਆਲੀ ਅਤੇ ਰਸਤਾ’ ‘ਚ ਚਮਕਿਆ ਫ਼ਿਲਮ ‘ਚ ਮਨੋਜ ਦੇ ਅਪੋਜਿਟ ਮਾਲਾ ਸਿਨ੍ਹਾ ਸੀ ਮਨੋਜ ਅਤੇ ਮਾਲਾ ਦੀ ਜੋੜੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ

ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ

ਸਾਲ 1964 ‘ਚ  ਮਨੋਜ ਦੀ ਇੱਕ ਪਾਸੇ ਸੂਪਰਹਿੱਟ ਫਿਲਮ ‘ ਵੋਹ ਕੌਣ ਥੀ’ ਰਿਲੀਜ਼ ਹੋਈ ਫਿਲਮ ‘ਚ ਉਨ੍ਹਾਂ ਦੀ ਨਾਇਕਾ ਦੀ ਭੂਮਿਕਾ ਸਾਧਨਾ ਨੇ ਨਿਭਾਈ ਸਸਪੈਂਸ ਨਾਲ ਭਰਪੂਰ ਇਹ ਫ਼ਿਲਮ ਬਹੁਤ ਪ੍ਰਸਿੱਧ ਹੋਈ  ਸਾਲ 1965 ‘ਚ ਹੀ ਮਨੋਜ ਦੀ ਇੱਕ ਹੋਰ ਸੁਪਰਹਿੱਟ ਫ਼ਿਲਮ ‘ਗੁਮਨਾਮ’ ਵੀ ਰਿਲੀਜ਼ ਹੋਈ ਇਸ ਫ਼ਿਲਮ ‘ਚ ਮਧੁਰ ਗੀਤ-ਸੰਗੀਤ ਅਤੇ ਅਵਾਜ਼ ਦੇ ਕਲਪਨਾ ਇਸਤੇਮਾਲ ਕੀਤਾ ਗਿਆ ਸੀ ਸਾਲ 1965 ‘ਚ ਹੀ ਮਨੋਜ ਨੂੰ ਵਿਜੈ ਭੱਟ ਦੀ ਫ਼ਿਲਮ ‘ ਹਿਮਾਲਿਆ ਕੀ ਗੋਦ ‘ਚ ਕੰਮ ਕਰਨ ਦਾ ਮੌਕਾ ਮਿਲਿਆ, ਜੋ ਟਿਕਟ ਖਿੜਕੀ ‘ਤੇ ਸੁਪਰਹਿੱਟ ਸਾਬਤ ਹੋਈ ਇਸ ਫ਼ਿਲਮ ‘ਚ ਵੀ ਮਨੋਜ ਦੀ ਨਾਇਕਾ ਮਾਲਾ ਸਿਨ੍ਹਾ ਸੀ
ਸਾਲ 1965 ‘ਚ ਰਿਲੀਜ਼ ਫ਼ਿਲਮ ‘ਸ਼ਹੀਦ ‘ ਮਨੋਜ ਕੁਮਾਰ ਦੇ ਸਿਨੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ‘ਚ ਸੁਮਾਰ ਕੀਤੀ ਜਾਂਦੀ ਹੈ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੀ ਇਸ ਫਿਲਮ ‘ਚ ਮਨੋਜ ਨੇ ਭਗਤ ਸਿੰਘ ਦੀ ਭੁਮਿਕਾ ਨੂੰ ਫ਼ਿਲਮੀ ਪਰਦੇ ‘ਤੇ ਜਿਉਂਦਾ ਕਰ ਦਿੱਤਾ ਫਿਲਮ ਨਾਲ ਜੁੜਿਆ ਦਿਲਚਸਪ ਤੱਥ ਹੈ ਕਿ ਮਨੋਜ ਦੇ ਕਹਿਣ ‘ਤੇ ਗੀਤਕਾਰ ਪ੍ਰੇਮ ਧਵਨ ਨੇ ਇਸ ਫਿਲਮ ਦੇ ਗੀਤ ਲਿਖੇ ਨਾਲ ਹੀ ਫਿਲਮ ਦਾ ਸੰਗੀਤ ਵੀ ਦਿੱਤਾ ਉਨ੍ਹਾਂ ਦੇ ਰਚੇ ਗੀਤ ‘ ਏ ਮੇਰੇ ਪਿਆਰੇ ਵਤਨ’ ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅੱਜ ਵੀ ਉਸੀ ਲਹਿਜੇ ਨਾਲ ਸੁਣੇ ਜਾਂਦੇ ਹਨ, ਜਿਸ ਤਰ੍ਹਾਂ ਉਸੇ ਦੌਰ ‘ਚ ਸੁਣੇ ਜਾਂਦੇ ਸਨ

ਭਾਰਤ ਨਾਮ ਬਣ ਗਿਆ ਸੀ ਪਹਿਚਾਣ

ਸਾਲ 1965 ‘ਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਦੀ ਸਮਾਪਤੀ ਤੋਂ ਬਾਦ ਮੌਜੂਦਾ ਪ੍ਰਧਾਨ ਮੰਤਰੀ ਨਾਲ ਲਾਲ ਬਹਾਦਰ ਸ਼ਾਸਤਰੀ  ਨੇ ਦੇਸ਼ ‘ਚ ਕਿਸਾਨ ਅਤੇ ਜਵਾਨ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ , ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਅਤੇ ਮਨੋਜ ਤੋਂ ਇਸ ‘ਤੇ ਫ਼ਿਲਮ ਬਣਾਉਣ ਦੀ ਪੇਸ਼ਕਸ ਕੀਤੀ ਬਾਦ ‘ਚ ਮਨੋਜ ਨੇ ਫ਼ਿਲਮ ਉਪਕਾਰ ਦਾ ਨਿਰਮਾਣ ਕੀਤਾ ਸਾਲ 1967 ‘ਚ ਰਿਲੀਜ਼ ਫ਼ਿਲਮ ‘ਉਪਕਾਰ’ ‘ਚ ਮਨੋਜ ਕੁਮਾਰ ਨੇ ਕਿਸਾਨ ਦੀ ਭੂਮਿਕਾ ਦੇ ਨਾਲ ਹੀ ਜਵਾਨ ਦੀ ਭੂਮਿਕਾ ‘ਚ ਵੀ ਦਿਖਾਈ ਦਿੱਤੇ  ਫ਼ਿਲਮ ‘ਚ ਉਨ੍ਹਾਂ ਦੇ ਚਰਿੱਤਰ ਦਾ ਨਾਂਅ ‘ਭਾਰਤ’ ਸੀ ਬਾਦ ‘ਚ ਇਸ ਨਾਂਅ ਨਾਲ ਉਹ ਫਿਲਮ ਇੰਡਰਸਟਰੀ ‘ਚ ਮਸ਼ਹੂਰ ਹੋ ਗਏ

ਸਾਲ 1970 ‘ਚ ਮਨੋਜ ਕੁਮਾਰ ਦੇ ਨਿਰਮਾਣ ਅਤੇ ਨਿਰਦੇਸ਼ਨ ‘ਚ ਬਣੀ ਇੱਕ ਹੋਰ ਸੁਪਰਹਿੱਟ ਫ਼ਿਲਮ ‘ਪੂਰਬ ਅਤੇ ਪੱਛਮ’ ਰਿਲੀਜ਼ ਹੋਈ ਫਿਲਮ ਦੇ ਜ਼ਰੀਏ ਮਨੋਜ ਨੇ ਇੱਕ ਅਜਿਹੇ ਮੁੱਦੇ ਨੂੰ ਉਠਾਇਆ, ਜੋ ਦੌਲਤ ਦੇ ਲਾਲਚ ‘ਚ ਆਪਣੇ ਦੇਸ਼ ਦੀ ਮਿੱਟੀ ਨੂੰ ਛੱਡ ਕੇ ਪੱਛਮ ‘ਚ ਪਲਾਇਨ ਕਰਨ ਨੂੰ ਮਜ਼ਬੂਰ ਹੈ ਸਾਲ 1972 ‘ਚ ਮਨੋਜ ਕੁਮਾਰ ਦੇ ਫ਼ਿਲਮੀ ਕਰੀਅਰ ਦੀ ਇੱਕ ਹੋਰ ਮਹੱਤਵਪੂਰਨ ਫ਼ਿਲਮ ‘ਸ਼ੋਰ’ ਰਿਲੀਜ਼ ਹੋਈ ਸਾਲ 1974 ‘ਚ ਰਿਲੀਜ਼ ਫ਼ਿਲਮ ‘ਰੋਈ ਕੱਪੜਾ ਅਤੇ ਮਕਾਨ ‘ ਮਨੋਜ ਦੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ‘ਚ ਸ਼ੁਮਾਰ ਕੀਤੀ ਜਾਂਦੀ ਹੈ ਇਸ ਫ਼ਿਲਮ ਦੇ ਜ਼ਰੀਏ ਮਨੋਜ ਨੇ ਸਮਾਜ ਦੀ ਅਰਥਵਿਵਸਥਾ ‘ਤੇ ਡੁੰਘੀ ਚੋਟ ਦੇ ਨਾਲ ਆਮ ਆਦਮੀ ਦੀ ਜ਼ਿੰਦਗੀ ‘ਚ ਜ਼ਰੂਰੀ ਰੋਟੀ, ਕੱਪੜਾ ਅਤੇ ਮਕਾਨ ਦੇ ਮੁੱਦੇ ਨੂੰ ਉਠਾਇਆ

ਪੰਜ ਸਾਲ ਤੱਕ ਫ਼ਿਲਮਾਂ ਤੋਂ ਰਹੇ ਦੂਰ

ਸਾਲ 1976 ‘ਚ ਰਿਲੀਜ਼ ਫ਼ਿਲਮ ‘ ਦਸ ਨੰਬਰੀ’ ਦੀ ਸਫ਼ਲਤਾ ਤੋਂ ਬਾਦ ਮਨੋਜ ਨੇ ਲਗਭਗ ਪੰਜ ਸਾਲਾਂ ਤੱਕ ਫ਼ਿਲਮ ਇੰਡਸਟਰੀ ਤੋਂ ਕਿਨਾਰਾ ਕਰ ਲਿਆ ਸਾਲ 1981 ‘ਚ ਮਨੋਜ ਕੁਮਾਰ ਨੇ ਫਿਲਮ ‘ਕਾਂਤੀ’ ਦੇ ਜਰੀਏ ਆਪਣੇ ਫ਼ਿਲਮੀ ਕਰੀਅਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਦਿਲਚਸਪ ਗੱਲ ਹੈ ਇਸ ਫਿਲਮ ਦੇ ਜ਼ਰੀਏ ਮਨੋਜ ਦੇ ਆਰਦਸ਼ ਦਿਲੀਪ ਨੇ ਵੀ ਆਪਣੇ ਸਿਨੇ ਕਰੀਅਰ ਦੀ ਦੁਜੀ ਪਾਰੀ ਸ਼ੁਰੂ ਕੀਤੀ ਸੀ ਦੇਸ਼ ਭਗਤੀ ਦੇ ਜਜ਼ਬੇ ਨਾਲ ਸ਼ਲਾਘਾ ਫਿਲਮ ‘ਚ ਮਨੋਜ ਅਤੇ ਦਿਲੀਪ ਦੀ ਜੋੜੀ ਨੂੰ ਜ਼ਬਰਦਸਤ ਸਹਾਰਨਾ ਮਿਲੀ

ਖਰਾਬ ਸ਼ੁਰੂਆਤ ਦੇ ਨਾਲ ਫਿਰ ਪਰਤੇ

ਸਾਲ 1983 ‘ਚ ਆਪਣੇ ਪੁੱਤਰ ਕੁਣਾਲ ਗੋਸਵਾਮੀ ਨੂੰ ਫ਼ਿਲਮ ਇੰਡਸਟਰੀ ‘ਚ ਸਥਾਪਤ ਕਰਨ ਲਈ ਮਨੋਜ ਕੁਮਾਰ ਨੇ ਫਿਲਮ ‘ਪੈਂਟਰ ਬਾਬੂ’ ਦਾ ਨਿਰਮਾਣ ਕੀਤਾ ਪਰ ਕਮਜੋਰ ਕਹਾਣੀ ਅਤੇ ਨਿਰਦੇਸ਼ਨ ਕਾਰਨ ਫਿਲਮ ਟਿਕਟ ਖਿੜਕੀ ‘ਤੇ ਮੂਧੇ ਮੂੰਹ ਡਿੱਗੀ ਫਿਲਮ ਦੀ ਅਸਫ਼ਲਤਾ ਤੋਂ ਬਾਦ ਮਨੋਜ ਨੇ ਲਗਭਗ ਛੇ ਸਾਲ ਤੱਕ ਫ਼ਿਲਮ ਨਿਰਮਾਣ ਤੋਂ ਕਿਨਾਰਾ ਕਰ ਲਿਆ ਸਾਲ 1989 ‘ਚ ਮਨੋਜ ਕੁਮਾਰ ਇੱਕ ਬਾਰ ਫਿਰ ਤੋਂ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਦੇ ਖੇਤਰ ‘ਚ ਵਾਪਸ ਆਏ ਅਤੇ ਫਿਲਮ ‘ ਕਲਰਕ’ ਦਾ ਨਿਰਮਾਣ ਕੀਤਾ ਪਰ ਮੰਦਭਾਗੀ ਇਹ ਫਿਲਮ ਵੀ ਟਿਕਟ ਖਿੜਕੀ ‘ਤੇ ਅਸਫ਼ਲ ਸਾਬਤ ਹੋਈ ਸਾਲ 1999 ‘ਚ ਰਿਲੀਜ਼ ਫ਼ਿਲਮ ‘ਜੈ ਹਿੰਦ’ ਬਤੌਰ ਨਿਰਮਾਤਾ-ਨਿਰਦੇਸ਼ਕ ਮਨੋਜ ਦੇ ਫ਼ਿਲਮ ਕਰੀਅਰ ਦੀ ਆਖ਼ਰੀ ਫ਼ਿਲਮ ਸਾਬਤ ਹੋਈ, ਜੋ ਟਿਕਟ ਖਿੜਕੀ ‘ਤੇ ਬੁਰੀ ਤਰ੍ਹਾਂ ਨਕਾਰ ਦਿੱਤੀ ਗਈ

ਕਈ ਪੁਰਸਕਾਰਾਂ ਨਾਲ ਨਵਾਜ਼ੇ ਗਏ

ਮਨੋਜ ਆਪਣੇ ਸਿਨ੍ਹਾ ਕਰੀਅਰ ‘ਚ ਸੱਤ ਫਿਲਮਫੇਅਰ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਹਨ ਇਨ੍ਹਾਂ ਸਭ ਦੇ ਨਾਲ ਹੀ ਫਿਲਮ ਦੇ ਖੇਤਰ ‘ਚ ਮਨੋਜ ਜਿਕਰਯੋਗ ਯੋਗਦਾਨ ਨੂੰ ਦੇਖਦੇ ਹੋਏ ਸਾਲ 2002 ‘ਚ ਪਦਮਸ੍ਰੀ ਪੁਰਸਕਾਰ, ਸਾਲ 2008 ‘ਚ ਸਟਾਰ ਸਕਰੀਨ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਅਤੇ ਸਾਲ 2016 ‘ਚ ਦਾਦਾ ਸਾਹਿਬ ਫ਼ਾਲਕੇ ਪੁਰਸ਼ਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਮਨੋਜ ਕੁਮਾਰ ਇਨ੍ਹਾਂ ਦਿਨੀਂ ਪ੍ਰਸਿੱਧ ਗਣਿਤ ਅਤੇ ਖਗੋਲਸ਼ਾਸ਼ਤਰੀ ਆਰੀਆਭੱਟ ‘ਤੇ ਫਿਲਮ ਬਣਾ ਰਹੇ ਹਨ

ਇਹ ਨਾ ਸੋਚੋ ਕਿ ਦੇਸ਼ ਤੁਹਾਨੂੰ ਕੀ ਦਿੰਦਾ ਹੈ… ਸੋਚੋ ਇਹ ਕੀ ਤੁਸੀਂ ਦੇਸ਼ ਨੂੰ ਕੀ ਦੇਸ਼ ਸਕਦੇ ਹੋ’
ਫ਼ਿਲਮ :-  ਰੋਟੀ ਕੱਪੜਾ ਅਤੇ ਮਕਾਨ

‘ਮਜਹਬ ਅਤੇ ਕਾਰੋਬਾਰ ਦੋ ਵੱਖ-ਵੱਖ ਚੀਜਾਂ ਹਨ…. ਇਨ੍ਹਾਂ ਨੂੰ ਮਿਕਸ ਕਰਨ ਵਾਲਾ ਹਮੇਸ਼ਾਂ ਭੁੱਖਾ ਮਰਦਾ ਹੈ’
ਫ਼ਿਲਮ :- ਹਰਿਆਲੀ ਤੇ ਰਸ਼ਤਾ ਦਾ ਡਾਇਲੌਗ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।