ਮਿੱਟੀ ਦੇ ਢਿੱਗ ਹੇਠਾਂ ਆਉਣ ਕਾਰਨ 19 ਸਾਲਾ ਨੌਜਵਾਨ ਦੀ ਮੌਤ

Moga News
ਫਾਈਲ ਫੋਟੋ।

ਮੋਗਾ (ਵਿੱਕੀ ਕੁਮਾਰ)। ਮੋਗਾ ਦੇ ਪਿੰਡ ਘੱਲ ਕਲਾਂ ਦੇ ਕੋਲ ਇੱਟਾਂ ਵਾਲੇ ਇੱਕ ਭੱਠੇ ਲਈ ਸਟੋਰ ਕਰ ਕੇ ਰੱਖੀ ਗਈ ਮਿੱਟੀ ਦੀ ਢਿੱਗ ਹੇਠਾਂ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਲੜਕਾ ਘਰ ’ਚ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਥਾਣਾ ਸਦਰ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ (19) ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਬੁੱਕਣ ਵਾਲਾ ਜੋ ਕਿ 28 ਅਪਰੈਲ ਨੂੰ ਆਪਣੇ ਦੋਸਤ ਅਰਮਾਨ ਸਿੰਘ ਦੇ ਨਾਲ ਟਰੈਕਟਰ ਟਰਾਲੀ ਤੇ ਪਿੰਡ ਘੱਲ ਕਲਾਂ ਵਿਖੇ ਇਕ ਇੱਟਾਂ ਵਾਲੇ ਭੱਠੇ ’ਤੇ ਗਏ ਸਨ। (Moga News)

SRH vs RR: ਨਿਤੀਸ਼-ਹੈੱਡ ਦੇ ਅਰਧਸੈਂਕੜੇ, ਹੈਦਰਾਬਾਦ ਦਾ ਮਜ਼ਬੂਤ ਸਕੋਰ

ਉਨ੍ਹਾਂ ਨੇ ਆਪਣੇ ਟਰੈਕਟਰ ਨੂੰ ਭੱਠੇ ਦੇ ਨੇੜੇ ਪਈ ਮਿੱਟੀ ਦੀ ਢਿੱਗ ਕੋਲ ਖੜ੍ਹਾ ਕਰ ਦਿੱਤਾ ਤੇ ਇਸ ਦੌਰਾਨ ਮਿੱਟੀ ਦੀ ਇਕ ਭਾਰੀ ਢਿੱਗ ਉਨ੍ਹਾਂ ’ਤੇ ਆ ਡਿੱਗੀ ਤੇ ਇਸ ਘਟਨਾ ’ਚ ਲੜਕੇ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਟਰੈਕਟਰ ਚਾਲਕ ਅਰਮਾਨ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਤਂੋ ਬਾਅਦ ਮ੍ਰਿਤਕ ਲੜਕੇ ਦੇ ਪਰਿਵਾਰ ਵੱਲੋਂ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਪਿੰਡ ਸਿੰਘਾ ਵਾਲਾ ਵਿਖੇ ਮ੍ਰਿਤਕ ਦੇਹ ਸੰਭਾਲ ਘਰ ਵਿਚ ਰੱਖ ਦਿੱਤੀ ਸੀ ਅਤੇ ਵੀਰਵਾਰ ਨੂੰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮ੍ਰਿਤਕ ਲੜਕੇ ਦੀ ਮਾਤਾ ਮਨਜੀਤ ਕੌਰ ਦੇ ਬਿਆਨ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ। (Moga News)

LEAVE A REPLY

Please enter your comment!
Please enter your name here