ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ

drug addict
ਫਾਈਲ ਫੋਟੋ।

6 ਵਿਅਕਤੀਆਂ ਸਣੇ 3 ਔਰਤਾਂ ਖਿਲਾਫ ਕੇਸ ਦਰਜ | Barnala News

ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਵੱਖ-ਵੱਖ ਥਾਵਾਂ ਤੋਂ ਚਿੱਟਾ ਹੈਰੋਇਨ, ਨਸ਼ੀਲੀਆਂ ਗੋਲੀਆਂ, ਭੁੱਕੀ ਚੂਰਾ ਪੋਸਤ, ਸ਼ਰਾਬ ਤੇ ਠੇਕਾ ਸ਼ਰਾਬ ਦੇਸੀ ਬਰਾਮਦ ਕਰਕੇ 6 ਵਿਅਕਤੀਆਂ ਸਣੇ 3 ਔਰਤਾਂ ਖਿਲਾਫ਼ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਥਾਣਾ ਠੁੱਲੀਵਾਲ ਦੇ ਐਸਐਚਓ ਅਜੈਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ 2 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ 1 ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਲਾਲ ਸਿੰਘ ਉਰਫ ਲੀਲਾ ਪੁੱਤਰ ਚੰਦ ਸਿੰਘ ਵਾਸੀ ਹਮੀਦੀ ਜੋ ਬਾਹਰੋਂ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਦਾ ਹੈ। (Barnala News)

Indian Railways: ਇਹ ਸੂਬੇ ਦੀਆਂ 4 ਟਰੇਨਾਂ ਰੱਦ, 12 ਦੇ ਬਦਲੇ ਰੂਟ, ਜਾਣੋ ਕਿਊਂ

ਜੋ ਪਿੰਡ ਕਰਮਗੜ ਨੰਗਲ ਦੀ ਲਿੰਕ ਰੋਡ ਤੋਂ ਆਪਣੇ ਪਿੰਡ ਹਮੀਦੀ ਆ ਰਿਹਾ ਹੈ, ਜਿਸ ਨੂੰ ਰਸਤੇ ਵਿੱਚੋਂ ਪੁਲਿਸ ਨੇ 2 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗਿ੍ਰਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਥਾਣਾ ਸਿਟੀ 2 ਦੀ ਪੁਲਿਸ ਨੇ ਬੁੱਧੂ ਪੁੱਤਰ ਪ੍ਰਕਾਸ ਵਾਸੀ ਮਲੇਰਕੋਟਲਾ ਨੂੰ ਗਿ੍ਰਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਥਾਣਾ ਸਿਟੀ 1 ਦੀ ਪੁਲਿਸ ਨੇ ਸੀਮਾ ਪਤਨੀ ਲਾਡੀ ਤੇ ਕਾਲੀ ਪੁੱਤਰੀ ਕਾਲਾ ਸਿੰਘ ਵਾਸੀਅਨ ਬਰਨਾਲਾ ਨੂੰ ਦਾਣਾ ਮੰਡੀ ਵਿੱਚੋਂ ਕਾਬੂ ਕਰਕੇ ਉਹਨਾਂ ਪਾਸੋਂ 48 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। (Barnala News)

ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸਿਟੀ 2 ਦੀ ਪੁਲਿਸ ਨੇ ਬਬਲੀ ਪਤਨੀ ਜੰਗ ਸਿੰਘ ਵਾਸੀ ਬਰਨਾਲਾ ਜੋ ਆਪਣੇ ਘਰ  ਸ਼ਰਾਬ ਵੇਚਦੀ ਸੀ, ਜਿਸ ਨੂੰ ਰੇਡ ਕਰਕੇ ਪੁਲਿਸ ਨੇ 14 ਬੋਤਲਾਂ ਠੇਕਾ ਸਰਾਬ ਦੇਸੀ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਥਾਣਾ ਸਿਟੀ 2 ਦੀ ਪੁਲਿਸ ਨੇ ਗੁਰਲਾਲ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਸ਼ੇਰਪੁਰ ਨੂੰ ਗਿ੍ਰਫਤਾਰ ਕਰਕੇ ਉਸਦੇ ਕਬਜੇ ਵਿੱਚੋਂ 30 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰਕੇ ਉਸ ਖਿਲਾਫ਼ ਵੀ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐਸਐਸਪੀ ਸੰਦੀਪ ਮਲਿਕ ਨੇ ਅੱਗੇ ਦੱਸਿਆ ਕਿ ਥਾਣਾ ਸਹਿਣਾ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ। (Barnala News)

ਮਾਈਨਿੰਗ ਵਿਭਾਗ ਦੀ ਕਾਰਵਾਈ, ਦੋ ਥਾਂਵਾਂ ’ਤੇ ਛਾਪੇਮਾਰੀ

ਕਿ ਬਲਕਰਨਜੀਤ ਸਿੰਘ ਉਰਫ ਕਰਨਾ ਪੁੱਤਰ ਮੇਜਰ ਸਿੰਘ ਵਾਸੀ ਸਹਿਣਾ ਜੋ ਆਪਣੇ ਘਰ ਵਿੱਚ ਸ਼ਰਾਬ ਕਸੀਦ ਕੇ ਵੇਚਦਾ ਹੈ, ਪੁਲਿਸ ਨੇ ਉਸ ਦੇ ਘਰ ਰੇਡ ਕਰਕੇ 70 ਬੋਤਲਾਂ ਸ਼ਰਾਬ ਸਮੇਤ ਉਸ ਨੂੰ ਗਿ੍ਰਫਤਾਰ ਕਰ ਲਿਆ ਜਿਸ ਖਿਲਾਫ਼ ਥਾਣਾ ਸਹਿਣਾ ਵਿਖੇ ਐਕਸਾਈਜ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸੇ ਤਰ੍ਹਾਂ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਸਹਿਣਾ ਦੀ ਪੁਲਿਸ ਨੇ ਮੁਖਬਰ ਦੀ ਇਤਲਾਹ ਤੇ ਸੰਦੀਪ ਸਿੰਘ ਉਰਫ ਦਰੋਗਾ ਪੁੱਤਰ ਸੁਖਚੈਨ ਸਿੰਘ ਵਾਸੀ ਬੁਰਜ ਫਤਹਿਗੜ੍ਹ ਤੇ ਹੈਪੀ ਸਿੰਘ ਵਾਸੀ ਭਾਈ ਰੂਪਾ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ਵਿੱਚੋਂ 16 ਗ੍ਰਾਮ ਨਸ਼ੀਲਾ ਪਾਊਡਰ ਹੈਰੋਇਨ/ਚਿੱਟਾ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। (Barnala News)

LEAVE A REPLY

Please enter your comment!
Please enter your name here