‘ਆਪ’ ਕੀਤੇ ਵਾਅਦੇ ਜ਼ਰੂਰ ਪੂਰੇ ਕਰੇਗੀ : ਮਾਨ

Bhagwant Mann
ਸਾਹਨੇਵਾਲ ਵਿਖੇ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਮੁੱਖ ਮੰਤਰੀ ਵੱਲੋਂ ਸਾਹਨੇਵਾਲ ਵਿਖੇ ਜੀਪੀ ਦੇ ਹੱਕ ’ਚ ਕੱਢਿਆ ਗਿਆ ਰੋਡ ਸ਼ੋਅ

ਲੁਧਿਆਣਾ (ਜਸਵੀਰ ਸਿੰਘ ਗਹਿਲ/ਸਾਹਿਲ ਅਗਰਵਾਲ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਤਹਿਗੜ ਸਾਹਿਬ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਹਲਕਾ ਸਾਹਨੇਵਾਲ ਵਿਖੇ ਚੋਣ ਪ੍ਰਚਾਰ ਤਹਿਤ ਰੋਡ ਸ਼ੋਅ ਕੱਢਿਆ ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਦਿਆਂ ਵਿਰੋਧੀਆਂ ’ਤੇ ਤੰਜ ਵੀ ਕਸੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੋਡ ਸ਼ੋਅ ਵਿੱਚ ਮੌਜੂਦ ਲੋਕਾਂ ਦਾ ਜੋਸ਼ ਦੇਖ ਕੇ ਉਹਨਾਂ ਨੂੰ ਇਹ ਯਕੀਨ ਹੋ ਗਿਆ ਹੈ। (Bhagwant Mann)

ਕਿ ਫਤਹਿਗੜ ਲੋਕ ਸਭਾ ਹਲਕੇ ਤੋਂ ਸਿਰਫ ਐਲਾਨ ਹੀ ਬਾਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਆਪਣੀ ਮਿਹਨਤ ਨਾਲ ਸਿੰਝਿਆ ਹੈ ਤੇ ਇਸ ਨੂੰ ਅੱਗੇ ਲਿਜਾਣ ਲਈ ਉਹ ਲਗਾਤਾਰ ਮਿਹਨਤ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕ ਇੱਕ ਵਾਰ ਫਿਰ ਰਵਾਇਤੀਆਂ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਮਨ ਬਣਾ ਚੁੱਕੇ ਹਨ। ਇਸ ਵਾਰ ਫਿਰ 13- 0 ਨਾਲ ਪਾਰਟੀ ਲੀਡ ਪ੍ਰਾਪਤ ਕਰੇਗੀ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। (Bhagwant Mann)

ਇਹ ਵੀ ਪੜ੍ਹੋ : ਮਾਈਨਿੰਗ ਵਿਭਾਗ ਦੀ ਕਾਰਵਾਈ, ਦੋ ਥਾਂਵਾਂ ’ਤੇ ਛਾਪੇਮਾਰੀ

ਉਨ੍ਹਾਂ ਕਿਹਾ ਕਿ ਉਹ ਆਪਣੀ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ। ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਜੀਪੀ ਤੁਹਾਡੇ ਹਲਕੇ ਦੇ ਉਮੀਦਵਾਰ ਹਨ, ਇਨ੍ਹਾਂ ਸਣੇ ਪੂਰੇ ਪੰਜਾਬ ਵਿੱਚ 13-0 ਕਰ ਦਿਉ, ਇੱਕ-ਇੱਕ ਰੁਪਇਆ ਤੁਹਾਡੇ ਭਲੇ ਲਈ ਵਿਕਾਸ ’ਤੇ ਲੱਗੇਗਾ ਇਸ ਮੌਕੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੀ ਮੌਜੂਦ ਸਨ।

ਭਗਵੰਤ ਸਿੰਘ ਮਾਨ ਨੇ ਭਾਜਪਾ ਉਮੀਦਵਾਰ ਬਿੱਟੂ ’ਤੇ ਤੰਜ ਕਸਦਿਆਂ ਕਿਹਾ ਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਭਗਵੰਤ ਮਾਨ ਤੇ ਬਿੱਟੂ ਦੋਸਤ ਹਨ, ਇਸ ਲਈ ਮਾਨ ਬਿੱਟੂ ਨੂੰ ਜਿਤਾਉਣਗੇ ਮਾਨ ਨੇ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋਵੇਗਾ ਕਿ ਅਸੀਂ ਆਪਣਿਆਂ ਨੂੰ ਹੀ ਹਰਾਵਾਂਗੇ ਕਿਉਂਕਿ ਉਹਨਾਂ ਨੇ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਝਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਸੁਨੇਹਾ ਦੇ ਦਿੱਤਾ ਜਾਵੇ ਕਿ ਉਹ ਹੁਣ ਚੌਥੇ ਜਾਂ ਪੰਜਵੇ ਨੰਬਰ ’ਤੇ ਆਉਣ ਲਈ ਮਿਹਨਤ ਕਰੇ। ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਉਹਨਾਂ ਦਾ ਨੰਬਰ ਇਸ ਤੋਂ ਵੀ ਹੇਠਾਂ ਜਾ ਸਕਦਾ ਹੈ (Bhagwant Mann)

LEAVE A REPLY

Please enter your comment!
Please enter your name here