Indian Railways: ਇਹ ਸੂਬੇ ਦੀਆਂ 4 ਟਰੇਨਾਂ ਰੱਦ, 12 ਦੇ ਬਦਲੇ ਰੂਟ, ਜਾਣੋ ਕਿਊਂ

Railway

ਅਜਮੇਰ-ਉਜੈਨ ਟਰੇਨ ਵੀ ਹੋਈ ਬੰਦ | Indian Railways

  • ਰੀਂਗਸ ਤੋਂ ਹਰਿਆਣਾ ਲਈ ਸ਼ੁਰੂ ਹੋਵੇਗੀ ਸਪੈਸ਼ਲ ਟਰੇਨ | Indian Railways

ਜੈਪੁਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਜਾਰੀ ਕਿਸਾਨ ਅੰਦੋਲਨ ਕਰਕੇ ਉੱਤਰ-ਪੱਛਮੀ ਰੇਲਵੇ ਨੇ ਕਈ ਟਰੇਨਾਂ ਦੇ ਰੂਟਾਂ ’ਚ ਬਦਲਾਅ ਕੀਤਾ ਹੈ। ਇਸ ਕਾਰਨ ਅੱਜ ਵੀ 16 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਇਸ ਵਿੱਚ 4 ਟਰੇਨਾਂ ਰਾਜਸਥਾਨ ਦੀਆਂ ਰੱਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਰਾਜਸਥਾਨ ਤੋਂ ਚੱਲਣ ਵਾਲੀਆਂ 12 ਟਰੇਨਾਂ ਦੇ ਰੂਟ ਬਦਲੇ ਗਏ ਹਨ। ਉੱਤਰ-ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ। (Indian Railways)

ਕਿ ਕਿਸਾਨ ਅੰਦੋਲਨ ਕਰਕੇ ਸ਼੍ਰੀ ਗੰਗਾਨਗਰ ਤੋਂ ਰਿਸ਼ੀਕੇਸ਼ ਜਾਣ ਵਾਲੀ ਟਰੇਨ ਅੱਜ 8ਵੇਂ ਦਿਨ ਵੀ ਰੱਦ ਰਹੇਗੀ। 16 ਟਰੇਨ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰੇਲਵੇ ਮੈਨੇਜਮੈਂਟ ਮੁਤਾਬਕ, ਅੰਦੋਲਨ ਕਾਰਨ ਰੇਲਵੇ ਦੀ ਜਾਇਦਾਦ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਟਰੇਨ ਰੱਦ ਕੀਤੀ ਜਾ ਰਹੀ ਹੈ। ਅੰਦੋਲਨ ਜਿਨ੍ਹਾਂ ਲੰਬਾ ਸਮਾਂ ਚੱਲੇਗਾ, ਯਾਤਰੀਆਂ ਦੀ ਪਰੇਸ਼ਾਨੀ ਉਨ੍ਹੀਂ ਵੀ ਵਧਣ ਦੀ ਸੰਭਾਵਨਾ ਹੈ। (Indian Railways)

ਇਹ ਟਰੇਨਾਂ ਹੋਈਆਂ ਰੱਦ | Indian Railways

  • ਟਰੇਨ ਨੰਬਰ 04571, ਭਿਵਾਨ-ਧੂਰੀ ਰੇਲਸੇਵਾ 2 ਤੋਂ 4 ਮਈ ਤੱਕ।
  • ਟਰੇਨ ਨੰਬਰ 04572, ਧੂਰੀ-ਸਰਸਾ ਰੇਲਸੇਵਾ 2 ਤੋਂ 3 ਮਈ ਤੱਕ।
  • ਟਰੇਨ ਨੰਬਰ 04573, ਸਰਸਾ-ਲੁਧਿਆਣਾ, 2 ਤੋਂ 4 ਮਈ ਤੱਕ।
  • ਟਰੇਨ ਨੰਬਰ 04574, ਲੁਧਿਆਣਾ-ਭਿਵਾਨੀ 2 ਤੋਂ 4 ਮਈ ਤੱਕ।
  • ਟਰੇਨ ਨੰਬਰ 04575, ਹਿਸਾਰ-ਲੁਧਿਆਣਾ 2 ਤੋਂ 4 ਮਈ ਤੱਕ।
  • ਟਰੇਨ ਨੰਬਰ 04576, ਲੁਧਿਆਣਾ-ਹਿਸਾਰ ਰੇਲਸੇਵਾ 2 ਤੋਂ 4 ਮਈ ਤੱਕ।
  • ਟਰੇਨ ਨੰਬਰ 04743, ਹਿਸਾਰ-ਲੁਧਿਆਣਾ 2 ਤੋਂ 4 ਮਈ ਤੱਕ।
  • ਟਰੇਨ ਨੰਬਰ 04744, ਲੁਧਿਆਣਾ ਤੋਂ ਚੂਰੂ, 2 ਤੋਂ 4 ਮਈ ਤੱਕ।
  • ਟਰੇਨ ਨੰਬਰ 04745, ਚੁਰੂ ਤੋਂ ਲੁਧਿਆਣਾ ਰੇਲਸੇਵਾ, 2 ਤੋਂ 4 ਮਈ ਤੱਕ।

ਇਹ ਟਰੇਨਾਂ ਦੇ ਰੂਟ ’ਚ ਹੋਇਆ ਹੈ ਬਦਲਾਅ | Indian Railways

  1. ਟਰੇਨ ਨੰਬਰ 14256 : ਸ੍ਰੀ ਗੰਗਾਨਗਰ-ਅੰਬਾਲਾ 2 ਤੋਂ 7 ਮਈ ਤੱਕ ਬਠਿੰਡਾ ਤੱਕ ਚੱਲੇਗੀ।
  2. 14525, ਅੰਬਾਲਾ ਸ੍ਰੀ ਗੰਗਾਨਗਰ ਟਰੇਨ 2 ਤੋਂ 7 ਮਈ ਤੱਕ ਅੰਬਾਲਾ ਦੀ ਬਜਾਏ ਬਠਿੰਡਾ ਤੱਕ ਚੱਲੇਗੀ।
  3. 14661, ਬਾੜਮੇਰ-ਜੰਮੂਤਵੀ ਰੇਲਸੇਵਾ 2 ਤੋਂ 4 ਮਈ ਤੱਕ ਸਿਰਫ ਦਿੱਲੀ ਤੱਕ ਚੱਲੇਗੀ।
  4. 14662, ਜੰਮੂਤਵੀ-ਬਾੜਮੇਰ, 2 ਤੋਂ 4 ਮਈ ਤੱਕ ਦਿੱਲੀ ਤੱਕ ਹੀ ਚੱਲੇਗੀ।
  5. 14735, ਸ੍ਰੀ ਗੰਗਾਨਗਰ-ਅੰਬਾਲਾ ਟਰੇਨ 2 ਤੋਂ 7 ਮਈ ਤੱਕ ਬਠਿੰਡਾ ਤੱਕ ਹੀ ਚੱਲੇਗੀ।
  6. 14736, ਅੰਬਾਲਾ-ਸ੍ਰੀ ਗੰਗਾਨਗਰ ਟਰੇਨ 3 ਤੋਂ 8 ਮਈ ਤੱਕ ਬਠਿੰਡਾ ਤੱਕ ਹੀ ਚੱਲੇਗੀ।
  7. 14887, ਰਿਸ਼ੀਕੇਸ਼-ਬਾੜਮੇਰ ਐੱਕਸਪ੍ਰੈਸ 2 ਤੋਂ 7 ਮਈ ਤੱਕ ਬਠਿੰਡਾ ਤੱਕ ਹੀ ਚੱਲੇਗੀ।
  8. 14888, ਬਾੜਮੇਰ-ਰਿਸ਼ੀਕੇਸ਼ ਐੱਕਸਪ੍ਰੈੱਸ 2 ਤੋਂ 6 ਮਈ ਤੱਕ ਬਠਿੰਡਾ ਤੱਕ ਹੀ ਚੱਲੇਗੀ।
  9. 12414, ਜੰਮੂਤਵੀ-ਅਜਮੇਰ, 1 ਮਈ ਤੋਂ ਜੰਮੂਤਵੀ ਤੋਂ ਰਵਾਨਾ ਹੋ ਕੇ ਦਿੱਲੀ ਤੱਕ ਹੀ ਚੱਲੀ।

ਰੀਂਗਸ-ਰੇਵਾੜੀ ਸਪੈਸ਼ਲ ਟਰੇਨ ਹੋਵੇਗੀ ਸ਼ੁਰੂ | Indian Railways

ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਖਾਟੂ ਸ਼ਿਆਮ ਜੀ ਤੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਰੇਵਾੜੀ ਤੋਂ ਰੀਂਗਸ ਸਪੈਸ਼ਲ ਟਰੇਨ 4 ਤੇ 5 ਮਈ ਨੂੰ ਸੰਚਾਲਿਤ ਕੀਤੀ ਜਾਵੇਗੀ। ਰੇਵਾੜੀ-ਰੀਂਗਸ ਸਪੈਸ਼ਲ ਟਰੇਨ (09637) ਰੇਵਾੜੀ ਤੋਂ ਸਵੇਰੇ 11:40 ਵਜੇ ਰਵਾਨਾ ਹੋ ਕੇ ਦੁਪਹਿਰ 14:40 ਵਜੇ ਰੀਂਗਸ ਪਹੁੰਚੇਗੀ। ਇਹ ਟਰੇਨ ਕੁੰਡ, ਕਾਠੂਵਾਸ, ਅਟੇਲੀ, ਨਾਰਨੌਲ, ਅਮਰਪੁਰ, ਜੋਰਾਸੀ, ਨਿਜਾਮਪੁਰ, ਡਾਬਲਾ, ਮਾਂਵੜਾ, ਨੀਮ ਕਾ ਥਾਨਾ, ਕਾਂਵਟ ਤੇ ਸ੍ਰੀਮਾਧੋਪੁਰ ਸਟੇਸ਼ਨਾਂ ’ਤੇ ਰੁਕੇਗੀ। (Indian Railways)

ਇਹ ਵੀ ਪੜ੍ਹੋ : Whatsapp Update: WhatsApp ਯੂਜ਼ਰਸ ਲਈ ‘ਮੁਸੀਬਤ’ ਬਣ ਸਕਦਾ ਹੈ WhatsApp ਦਾ ਨਵਾਂ ਫੀਚਰ!

LEAVE A REPLY

Please enter your comment!
Please enter your name here