ਚੀਨ ’ਚ ਮੀਂਹ ਦਾ ਕਹਿਰ, Highway ਡਿੱਗਿਆ, 34 ਦੀ ਮੌਤ

China News

18 ਮੀਟਰ ਸੜਕ ਡਿੱਗੀ, 30 ਤੋਂ ਜ਼ਿਆਦਾ ਜਖਮੀ | China News

  • 500 ਸੁਰੱਖਿਆ ਕਰਮਚਾਰੀ ਬਚਾਅ ਕਾਰਜ਼ ’ਚ ਲੱਗੇ | China News

ਬੀਜਿੰਗ (ਏਜੰਸੀ)। ਦੱਖਣੀ ਚੀਨ ਦੇ ਗੁਆਂਗਡੋਂਗ ’ਚ ਬੁੱਧਵਾਰ (1 ਮਈ) ਨੂੰ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ 12 ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ’ਚ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ। ਇਹ ਹਾਦਸਾ ਮੇਝੋ ਪਹਾੜੀ ਨੇੜੇ ਤੜਕੇ 2 ਵਜੇ ਵਾਪਰਿਆ, ਜਿਸ ਵਿੱਚ ਸੜਕ ਦੀ ਇੱਕ ਲੇਨ 18 ਮੀਟਰ ਤੱਕ ਟੁੱਟ ਗਈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਹਾਈਵੇਅ ਟੁੱਟਣ ਕਾਰਨ 54 ਤੋਂ ਜ਼ਿਆਦਾ ਲੋਕਾਂ ਨੂੰ ਲਿਜਾ ਰਹੇ 20 ਵਾਹਨ ਹੇਠਾਂ ਡਿੱਗ ਗਏ। ਘਟਨਾ ਦੀ ਸੂਚਨਾ ਮਿਲਣ ’ਤੇ 500 ਰਾਹਤ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਚੀਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। (China News)

ਮਾਰੂ ਹਥਿਆਰਾਂ ਦੀ ਪ੍ਰਯੋਗਸ਼ਾਲਾ ਬਣ ਰਿਹੈ ਸੰਸਾਰ

ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ | China News

ਹਾਦਸੇ ਤੋਂ ਬਾਅਦ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਇਹ ਹਾਈਵੇ ਗੁਆਂਗਡੋਂਗ ਨੂੰ ਫੁਜਿਆਨ ਸੂਬੇ ਨਾਲ ਜੋੜਦਾ ਹੈ। ਚੀਨ ’ਚ ਮਜਦੂਰ ਦਿਵਸ ’ਤੇ ਚਾਰ ਦਿਨ ਦੀ ਛੁੱਟੀ ਹੁੰਦੀ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਾਈਵੇਅ ਟੋਲ ਫਰੀ ਹਨ। ਇਸ ਕਾਰਨ ਜ਼ਿਆਦਾ ਵਾਹਨ ਹਾਦਸਿਆਂ ਦਾ ਸ਼ਿਕਾਰ ਹੋਏ ਹਨ। (China News)

4 ਦਿਨ ਪਹਿਲਾਂ ਆਇਆ ਸੀ ਤੂਫਾਨ | China News

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਸ਼ਨਿੱਚਰਵਾਰ (27 ਅਪਰੈਲ) ਦੁਪਹਿਰ ਨੂੰ ਗੁਆਂਗਡੋਂਗ ’ਚ ਤੂਫਾਨ ਆਇਆ। ਇਸ ਦੌਰਾਨ ਇੱਥੇ 20.6 ਮੀਟਰ ਪ੍ਰਤੀ ਸਕਿੰਟ ਦੀ ਵੱਧ ਤੋਂ ਜ਼ਿਆਦਾ ਹਵਾ ਦੀ ਰਫਤਾਰ ਦਰਜ ਕੀਤੀ ਗਈ। ਇਸ ਤੋਂ ਬਾਅਦ ਭਾਰੀ ਮੀਂਹ ਪਿਆ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਹਾਈਵੇਅ ਡਿੱਗਿਆ। ਇਸ ਤੂਫਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 33 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ। (China News)

LEAVE A REPLY

Please enter your comment!
Please enter your name here