ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਾਲਾ ‘Roshan Sodhi’ ਹੋਇਆ ਲਾਪਤਾ, ਮਾਪਿਆਂ ਕਰਵਾਈ ਰਿਪੋਰਟ ਦਰਜ਼

Roshan Sodhi

ਮੁੰਬਈ (ਏਜੰਸੀ)। ਬਚਪਨ ਵਿੱਚ ਸਾਰਿਆਂ ਨੇ ਹੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ ਵਿੱਚ ਸਰਦਾਰ ਦੇ ਕਿਰਦਾਰ ਵਿੱਚ ਰੌਸ਼ਨ ਸੋਢੀ (Roshan Sodhi) ਨੂੰ ਦੇਖਿਆ ਹੋਵੇਗਾ। ਪੁਰਾਣੇ ਕਿਰਦਾਰ ਵਾਲੇ ਗੁਰਚਰਨ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah) ਸਰੀਅਲ ਵਿੱਚ ਕੰਮ ਕਰ ਚੁੱਕੇ ਗੁਰਚਰਨ ਸਿੰਘ (Gurucharan Singh) ਦਾ ਨਾਂਅ ਅਚਾਨਕ ਹੀ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ ਗੁਰਚਰਨ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਥਾਣੇ ਵਿੱਚ ਲਿਖਵਾਈ ਗਈ ਹੈ। ਰਿਪੋਰਟ ਵਿੱਚ ਲਿਖਵਾਇਆ ਗਿਆ ਹੈ ਕਿ ਉਹ ਦਿੱਲੀ ਤੋਂ ਮੁੰਬਈ ਜਾਣ ਲਈ ਨਿੱਕਲੇ ਸਨ ਪਰ ਮੁੰਬਈ ਨਹੀਂ ਪਹੁੰਚੇ।

ਇਹ ਰਿਪੋਰਟ ਉਨ੍ਹਾਂ ਦੇ ਪਿਤਾ ਵੱਲੋਂ ਲਿਖਵਾਈ ਗਈ ਹੈ। ਕੁਝ ਦਿਨ ਪਹਿਲਾਂ ਉਹ ਮੁੰਬਈ ਤੋਂ ਦਿੱਲੀ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਆਏ ਸਨ। ਇਸ ਤੋਂ ਬਾਅਦ ਉਹ 22 ਅਪਰੈਲ ਨੂੰ ਵਾਪਸ ਮੁੰਬਈ ਜਾਣ ਲਈ ਰਵਾਨਾ ਹੋਏ ਪਰ ਨਾ ਤਾਂ ਉਹ ਮੁੰਬਈ ਪਹੁੰਚੇ ਤੇ ਨਾ ਹੀ ਆਪਣੇ ਘਰ ਪਰਤੇ। ਅਜਿਹੇ ’ਚ ਉਹ ਕਿੱਥੇ ਹਨ, ਇਸ ਸਬੰਧੀ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ। (Roshan Sodhi)

Also Read : ਸੀਵਰੇਜ਼ ਦੀ ਸਫਾਈ ਕਰਦੇ ਸਮੇਂ ਗੈਸ ਚੜ੍ਹਨ ਨਾਲ ਇੱਕ ਸੀਵਰਮੈਨ ਦੀ ਮੌਤ, ਇੱਕ ਦੀ ਹਾਲਤ ਗੰਭੀਰ

ਗੁਰਚਰਨ ਸਿੰਘ ਦੇ ਕਰੀਬੀ ਦੋਸਤ ਐੱਮਐੱਮ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਚਿੰਤਿਤ ਹਨ ਅਤੇ ਦਿਲੀ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ। ਗੁਰਚਰਨ ਸਿੰਘ ਦੀ ਸਿਹਤ ਵੀ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਛੱਡਣ ਤੋਂ ਪਹਿਲਾਂ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਸੀ ਅਤੇ ਕੁਝ ਟੈਸਟ ਵੀ ਕੀਤੇ ਗਏ ਸਨ। 24 ਅਪਰੈਲ ਤੋਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ।

LEAVE A REPLY

Please enter your comment!
Please enter your name here