ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ ਨੂੰ ਸਾਧ-ਸੰਗਤ ਦੀ ਸਲਾਮ

Greetings, Great Martyr, Lily Kumar

ਭਲਾਈ ਕਾਰਜ ਕਰਕੇ ਮਨਾਈ ਮਹਾਂ ਸ਼ਹੀਦ ਦੀ ਬਰਸੀ

ਤਰਸੇਮ ਮੰਦਰਾਂ, ਬੋਹਾ

ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਕੁਰਬਾਨ ਹੋਣ ਵਾਲੇ ਮਹਾਂ ਸ਼ਹੀਦ ਲਿੱਲੀ ਇੰਸਾਂ ਦੀ ਦਸਵੀਂ ਬਰਸੀ ਅੱਜ ਨਾਮ ਚਰਚਾ ਘਰ ਬੋਹਾ ਵਿਖੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਗਈ। ਬਰਸੀ ਸਬੰਧੀ ਸਥਾਨਕ ਸ਼ੇਰਖਾਂ ਵਾਲਾ ਰੋਡ ‘ਤੇ ਸਥਿੱਤ ਨਾਮ ਚਰਚਾ ਘਰ ਵਿਖੇ ਨਾਮ ਚਰਚਾ ਕੀਤੀ ਗਈ। ਪਰਮਜੀਤ ਸਿੰਘ ਇੰਸਾਂ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਪੰਜਾਬ ਨੇ ਮਹਾਂ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸੱਚ ‘ਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਜਦੋਂ-ਜਦੋਂ ਵੀ ਦੁਨੀਆ ‘ਤੇ ਜ਼ੁਲਮ ਵਧੇ ਤਾਂ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਕਿਸੇ ਨਾ ਕਿਸੇ ਮਾਲਕ ਦੇ ਪਿਆਰੇ ਨੂੰ ਕੁਰਬਾਨੀ ਦੇਣੀ ਪਈ ਕੁਰਬਾਨੀ ਦੇ ਨਾਲ ਹੀ ਜ਼ੁਲਮਾਂ ਨੂੰ ਨੱਥ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਅੱਜ ਫਿਰ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਇਸ ਮੌਕੇ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਮਾਨਵਤਾ ਭਲਾਈ ਦੇ ਰਾਹ ‘ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਜ਼ਿੰਮੇਵਾਰ ਸੇਵਾਦਾਰ ਸੁਦਾਗਰ ਸਿੰਘ ਇੰਸਾਂ, 45 ਮੈਂਬਰ ਸੂਰਜ ਭਾਨ ਇੰਸਾਂ, ਸ਼ਿੰਗਾਰਾ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ, ਸਾਧ-ਸੰਗਤ ਰਾਜਨੀਤਿਕ ਵਿੰਗ, ਮਹਿੰਦਰਪਾਲ ਇੰਸਾਂ ਸਰਸਾ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਭੰਗੀਦਾਸ, ਜ਼ਿਲ੍ਹਾ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਤੇ ਸਾਧ-ਸੰਗਤ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਗਵਾਈਆਂ।

ਪੰਜਾਬ ਤੇ ਹਰਿਆਣਾ ਭਰ ‘ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਸਾਧ-ਸੰਗਤ ਨੇ ਸ਼ਰਧਾਂਜਲੀਆਂ ਦਿੱਤੀਆਂ। ਬਲਾਕ ਭੰਗੀਦਾਸ ਅਵਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਵਿੱਚ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਦੇ ਬਰਸੀ ਸਮਾਗਮ ਵਿੱਚ ਬੋਹਾ ਤੋਂ ਇਲਾਵਾ ਬੁਢਲਾਡਾ, ਬਰੇਟਾ, ਭੀਖੀ, ਨੰਗਲ ਕਲਾਂ, ਝੁਨੀਰ, ਸਰਦੂਲਗੜ੍ਹ, ਮਾਨਸਾ, ਧਰਮਗੜ੍ਹ, ਮੌੜ ਮੰਡੀ, ਬਰਨਾਲਾ, ਤਪਾ, ਧਨੌਲਾ, ਰਾਮਪੁਰਾ ਫੂਲ, ਵਾਲਿਆਂਵਾਲੀ, ਰਾਮਾਂ ਨਸੀਬਪੁਰਾ ਤੋਂ ਇਲਾਵਾ ਹਰਿਆਣਾ ਦੇ ਰਤੀਆ, ਫਤਿਆਬਾਦ, ਜਾਖਲ, ਰਤਨਗੜ੍ਹ, ਹੜੌਲੀ, ਸਰਸਾ ਤੇ ਦਿੱਲੀ ਦੇ ਬਲਾਕਾਂ ‘ਚੋਂ ਹਜ਼ਾਰਾਂ ਦੀ ਤਾਦਾਤ ਵਿੱਚ ਸਾਧ-ਸੰਗਤ ਨੇ ਪਹੁੰਚਕੇ ਮਹਾਂ ਸ਼ਹੀਦ ਲਿੱਲੀ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡੇਰਾ ਸੱਚਾ ਸੌਦਾ ਸਰਸਾ ਤੋਂ ਪਹੁੰਚੇ ਜ਼ਿੰਮੇਵਾਰਾਂ ਵੱਲੋਂ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।

ਮਾਨਵਤਾ ਭਲਾਈ ਦੇ ਕਾਰਜਾਂ ਦੀ ਕੜੀ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ : ਪਰਿਵਾਰਕ ਮੈਂਬਰ

ਮਹਾਂ ਸ਼ਹੀਦ ਲਿੱਲੀ ਇੰਸਾਂ ਦੇ ਪਰਿਵਾਰਕ ਮੈਂਬਰਾਂ ਕੁਲਵਿੰਦਰ ਸ਼ਰਮਾ, ਬਲੀ ਇੰਸਾਂ, ਭੈਣ ਨਿਰਮਲਾ ਇੰਸਾਂ ਨੇ ਕਿਹਾ ਕਿ ਲਿੱਲੀ ਕੁਮਾਰ ਇੰਸਾਂ ਨੇ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖਣ ਲਈ ਪ੍ਰਣ ਲਿਆ ਸੀ ਤੇ ਉਨ੍ਹਾਂ ਨੇ ਆਖਰੀ ਦਮ ਤੱਕ ਆਪਣੇ ਪ੍ਰਣ ਨੂੰ ਪੂਰਾ ਕੀਤਾ ਇਸ ਲਈ ਪਰਿਵਾਰ ਵੱਲੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਦੇ ਨਾਲ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਭਲਾਈ ਦੇ ਕਾਰਜਾਂ ਦੀ ਕੜੀ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਮਹਾਂ ਸ਼ਹੀਦ ਲਿੱਲੀ ਇੰਸਾਂ ਦੇ ਪਰਿਵਾਰ ਵੱਲੋਂ ਖੇਤਰ ਦੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਗੁਜ਼ਾਰੇ ਲਈ ਰਾਸ਼ਨ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।