Farmer Sad News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲ। ਪਿੰਡ ਸੇਰੋਂ ਮਾਡਲ ਟਾਊਨ ਨੰਬਰ 2 ਵਿਖੇ ਕਰਜੇ ਤੋਂ ਪ੍ਰੇਸਾਨ ਕਿਸਾਨ ਜੋੜੇ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਰਪੰਚ ਰਾਣਾ ਸਿੰਘ ਨੇ ਦੱਸਿਆ ਕਿ ਪਿੰਡ ਦਾ ਵਸਨੀਕ ਬਲਵੀਰ ਸਿੰਘ ਪੁੱਤਰ ਹਰੀ ਸਿੰਘ ਨਿਮਨ ਦਰਜੇ ਦਾ ਕਿਸਾਨ ਸੀ। ਉਸ ਕੋਲ ਮਹਿਜ ਚਾਰ ਕੁ ਏਕੜ ਦੇ ਕਰੀਬ ਜ਼ਮੀਨ ਸੀ।
ਇਹ ਵੀ ਪੜ੍ਹੋ: Deportation: ਸੁਨਹਿਰੀ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਗੁਰਨੇ ਖੁਰਦ ਦਾ ਇੰਦਰਜੀਤ ਪਰਤਿਆ ਪਿੰਡ
ਨਿੱਤ ਦਿਨ ਘਾਟੇ ਦਾ ਸਬੱਬ ਬਣੀ ਖੇਤੀਬਾੜੀ ਕਾਰਨ ਉਸਦੇ ਸਿਰ ਬੈਂਕ ਅਤੇ ਗੈਰ-ਸਰਕਾਰੀ 10 ਲੱਖ ਦੇ ਕਰੀਬ ਕਰਜਾ ਚੜ੍ਹ ਗਿਆ ਸੀ। ਜਿਸ ਕਾਰਨ ਬਲਵੀਰ ਸਿੰਘ (ਲਗਭਗ 50 ਸਾਲ) ਖੁਦ ਅਤੇ ਉਸਦੀ ਪਤਨੀ ਸੁਖਪਾਲ ਕੌਰ (48 ਸਾਲ) ਅਕਸਰ ਪ੍ਰੇਸਾਨ ਰਹਿੰਦੇ ਸੀ। ਇਸੇ ਪ੍ਰੇਸਾਨੀ ਦੇ ਚੱਲਦਿਆਂ ਪਤੀ-ਪਤਨੀ ਦੋਵਾਂ ਜੀਆਂ ਨੇ ਇਕੱਠਿਆਂ ਹੀ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮਿ੍ਰਤਕ ਜੋੜਾ ਆਪਣੇ ਪਿੱਛੇ ਇਕ ਵਿਆਹੁਤਾ ਪੁੱਤਰ ਛੱਡ ਗਿਆ ਹੈ। ਮਿ੍ਰਤਕ ਜੋੜੇ ਦਾ ਸੈਂਕੜੇ ਸੇਜਲ ਅੱਖਾਂ ਨਾਲ ਉਹਨਾਂ ਦੇ ਪਿੰਡ ਵਿਖੇ ਅੰਤਿਮ ਸਸਕਾਰ ਕੀਤਾ ਗਿਆ। Farmer Sad News