ਸੜਕ ਹਾਦਸਿਆਂ ’ਚ ਜ਼ਖ਼ਮੀਆਂ ਲਈ ਫਰਿਸ਼ਤਾ ਬਣਿਆ ਨੌਜਵਾਨ ਕੁਲਵਿੰਦਰ ਸਿੰਘ ਇੰਸਾਂ

Road Accidents

ਬੀਤੇ ਦਿਨੀਂ Road Accidents ’ਚ ਜਖ਼ਮੀ ਲੜਕੀ ਦੀ ਹਸਪਤਾਲ ਪਹੁੰਚਾ ਕੇ ਬਚਾਈ ਜਾਨ

ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਜ਼ਰੂਰਤਮੰਦਾਂ ਦੀ ਸਹਾਇਤਾ ਅਤੇ ਮੁਸੀਬਤ ’ਚ ਫਸੇ ਲੋਕਾਂ ਦੀ ਜਾਨ ਬਚਾਉਣ ’ਚ ਜੁਟੀ ਹੋਈ ਹੈ। ਅਜਿਹਾ ਹੀ ਇੱਕ ਮਾਨਵਤਾ ਦਾ ਫਰਿਸ਼ਤਾ ਬਣਿਆ ਹੋਇਆ ਹੈ ਪਿੰਡ ਛਾਜਲੀ ਦਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦਾ ਨੌਜਵਾਨ ਸੇਵਾਦਾਰ ਕੁਲਵਿੰਦਰ ਸਿੰਘ ਇੰਸਾਂ, ਜੋ ਸੜਕ ਹਾਦਸਿਆਂ ’ਚ ਜ਼ਖ਼ਮੀਆਂ ਦੀ ਜਾਨ ਬਚਾਉਣ ’ਚ ਲੱਗਾ ਹੋਇਆ ਹੈ। (Road Accidents)

ਹੁਣ ਤੱਕ ਜ਼ਖ਼ਮੀ ਹੋਏ 22 ਵਿਅਕਤੀਆਂ ਨੂੰ ਹਸਪਤਾਲ ਪਹੁੰਚਾ ਕੇ ਬਚਾ ਚੁੱਕੈ ਜਾਨ | Road Accidents

ਕੁਲਵਿੰਦਰ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਹੁਣ ਤੱਕ ਸੜਕ ਹਾਦਸਿਆਂ ’ਚ ਜਖ਼ਮੀ ਹੋਏ 22 ਵਿਅਕਤੀਆਂ ਨੂੰ ਤੁਰੰਤ ਹਸਪਤਾਲ ’ਚ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾ ਚੁੱਕਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੁਲਵਿੰਦਰ ਸਿੰਘ ਇੰਸਾਂ ਨੂੰ ਸਨਮਾਨਿਤ ਕੀਤਾ ਗਿਆ ਸੀ।

ਕੁਲਵਿੰਦਰ ਸਿੰਘ ਇੰਸਾਂ ਛਾਜਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੇ ਦਿਨੀਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਰੂਹਾਨੀ ਧਾਮ ਪਟਿਆਲਾ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ। ਰਸਤੇ ’ਚ ਦਿੱਲੀ-ਜੰਮੂ ਕੱਟੜਾ ਹਾਈਵੇ ਰੋਡ ’ਤੇ ਇੱਕ ਨੌਜਵਾਨ ਲੜਕੀ ਆਪਣੀ ਐਕਟਿਵਾ ’ਤੇ ਭਵਾਨੀਗੜ੍ਹ ਤੋਂ ਮਹਿਲਾਂ ਚੌਂਕ ਵਿਖੇ ਪੇਪਰ ਦੇਣ ਲਈ ਆਈ ਸੀ ਤੇ ਰਸਤੇ ਵਿੱਚ ਕਿਸੇ ਗੱਡੀ ਨਾਲ ਟਕਰਾ ਕੇ ਸੜਕ ਵਿਚਾਲੇ ਖੂਨ ਨਾਲ ਲਥਪਥ ਹੋ ਕੇ ਡਿੱਗੀ ਪਈ ਸੀ।

ਸੈਂਕੜੇ ਲੋਕ ਸੜਕ ’ਤੇ ਖੜੇ੍ਹ ਹਾਦਸਾਗ੍ਰਸਤ ਲੜਕੀ ਨੂੰ ਵੇਖ ਰਹੇ ਸਨ। ਕੁਲਵਿੰਦਰ ਸਿੰਘ ਇੰਸਾਂ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਉਕਤ ਜਖ਼ਮੀ ਲੜਕੀ ਨੂੰ ਆਪਣੀ ਗੱਡੀ ’ਚ ਬਿਠਾ ਕੇ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਲੜਕੀ ਦੇ ਮਾਪਿਆਂ ਨੂੰ ਹਾਦਸੇ ਬਾਰੇ ਸੂਚਨਾ ਦਿੱਤੀ। ਭਵਾਨੀਗੜ੍ਹ ਦੇ ਸਿਵਲ ਹਸਪਤਾਲ ਵਿੱਚੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਲੜਕੀ ਨੂੰ ਪਟਿਆਲਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

Also Read : ਆਈ ਫੋਨ ਵੀ ਨਹੀਂ ਡੁਲਾ ਸਕਿਆ ਡੇਰਾ ਪ੍ਰੇਮੀ ਦਾ ਇਮਾਨ

ਲੜਕੀ ਦੇ ਪਰਿਵਾਰ ਨੇ ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਪੂਜਨੀਕ ਗੁਰੂ ਜੀ ਜਿੰਨ੍ਹਾਂ ਦੇ ਸੇਵਾਦਾਰ ਕੁਲਵਿੰਦਰ ਸਿੰਘ ਇੰਸਾਂ ਛਾਜਲੀ ਦੀ ਸਖ਼ਤ ਮਿਹਨਤ ਸਦਕਾ ਸਾਡੀ ਬੇਟੀ ਦੀ ਜਾਨ ਬਚ ਗਈ। ਕੁਲਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਹੁਣ ਤੱਕ 22 ਹਾਦਸਾਗ੍ਰਸਤ ਵੱਖ-ਵੱਖ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾ ਚੁੱਕਾ ਹੈ।