ਕਿਸਾਨ ਆਗੂ ਪੰਧੇਰ ਦਾ ਬਿਆਨ, ਅਗਲੀ ਰਣਨੀਤੀ ਬਾਰੇ ਦੱਸੀ ਇਹ ਗੱਲ

Farmer leader

ਚੰਡੀਗੜ੍ਹ। ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ। ਇਸ ਦਰਮਿਆਨ ਕਿਸਾਨ ਆਗੂਆਂ ਨੇ ਬੀਤੇ ਦਿਨੀਂ ਰੋਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਸੀ। ਇਸ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਰੇਲ ਰੋਕੋ ਅੰਦੋਲਨ ਨੂੰ ਸਫ਼ਲ ਕਰਾਰ ਦਿੱਤਾ ਹੈ ਤੇ ਕਿਹਾ ਕਿ ਪੰਜਾਬ ਦੇ ਨਾਲ ਨਾਲ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੰਦੋਲਨ ਸਫ਼ਲ ਰਿਹਾ ਹੈ। (Farmer leader)

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਤਰ੍ਹਾ ਸਾਰੇ ਦੇਸ਼ ਦੇ ਕਿਸਾਨਾ ਤੇ ਮਜ਼ਦੂਰਾਂ ਨੇ ਰੇਲ ਰੋਕੋ ਅੰਦੋਲਨ ਨੂੰ ਕਾਮਯਾਬ ਕੀਤਾ ਹੈ, ਇਹ ਸਾਡੀ ਸਭ ਤੋਂ ਸਫ਼ਲ ਰਣਨੀਤੀ ਹੈ। ਪੰਜਾਬ ਵਿੱਚ ਤਾਂ ਕਿਸਾਨਾਂ ਨੂੰ ਬੇਸ਼ੱਕ 70 ਤੋਂ ਵੱਧ ਥਾਵਾਂ ’ਤੇ ਲੱਖਾਂ ਕਿਸਾਨ-ਮਜ਼ਦੂਰ ਇਕੱਠੇ ਹੋਏ। ਉੱਥੇ ਹੀ ਜਿੱਕੇ ਜਿੱਥੇ ਭਾਜਪਾ ਸਰਕਾਰ ਸੀ ਖਾਸ ਤੌਰ ’ਤੇ ਹਰਿਆਣਾ ਵਿੱਚ ਜਿੱਥੇ ਭਾਰੀ ਪੁਲਿਸ ਫੋਰਸ ਅਤੇ 70 ਹਜ਼ਾਰ ਅਰਧ ਸੈਨਿਕ ਫੋਰਸ ਹੋਣ ਦੇ ਬਾਵਜ਼ੂਦ ਤਕਰੀਬਨ 5 ਥਾਵਾਂ ’ਤੇ ਰੇਲਾਂ ਰੋਕੀਆਂ ਗਈਆਂ, 2 ਥਾਵਾਂ ’ਤੇ ਕਿਸਾਨਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਇਸੇ ਤਰ੍ਹਾਂ ਰਾਜਸਥਾਨ ਵਿੱਚ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਵੀ ਅਸੀਂ ਰੇਲ ਜਾਮ ਕਰਨ ਵਿੰਚ ਸਫ਼ਲ ਹੋ ਗਏ। ਇਸ ਤੋਂ ਪਹਿਲਾਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਦਵੇ ਵੀ ਰੇਲ ਜਾਮ ਨਹੀਂ ਹੋਈਆਂ, ਇਹ ਪਹਿਲੀ ਵਾਰ ਹੋਇਆ ਹੈ ਕਿ ੳੁੱਥੇ ਰੇਲ ਜਾਮ ਕੀਤੀ ਗਈ ਹੋਵੇ। ਇਸ ਤੋਂ ਇਲਾਵਾ ਸਾਊਥ ਇੰਡੀਆ ਵਿੱਚ ਪਹਿਲਾਂ ਵੀ ਰੇਲ ਜਾਮ ਹੁੰਦੀਆਂ ਸੀ, ਇਸ ਵਾਰ ਵੀ ਹੋਈਆਂ। ਭਾਰਤ ਦੇ 6 ਸੂਬਿਆਂ ਵਿੱਚ ਰੇਲ ਜਾਮ ਕਰ ਦਿੱਤੀ ਗਈ।

ਮੀਟਿੰਗ ਮਗਰੋਂ ਹੋਵੇਗਾ ਰਣਨੀਤੀ ਦਾ ਐਲਾਨ | Farmer leader

ਅੱਗੇ ਦੀ ਰਣਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਕੱਲ੍ਹ ਜਾਂ ਪਰਸੋਂ ਮੀਟਿੰਗ ਬੁਲਾਵਾਂਗੇ। ਹਿਸ ਵਿੱਚ ਦੋਵੇਂ ਫੋਰਮ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ। ਉਸ ਬਾਰੇ ਸ਼ੰਭੂ ਬਾਰਡਰ ਤੋਂ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਵਤੀਰਾ ਸਰਕਾਰ ਦਾ ਸਾਡੇ ਪ੍ਰਤੀ ਰਿਹਾ ਹੈ ਤੇ ਜਿਹੜੀਆਂ ਸਾਡੀਆਂ ਮੰਗਾਂ ਹਨ ਇਹ ਦੋਵੇਂ ਚੀਜ਼ਾਂ ਅਸੀਂ ਦੇਸ਼ ਦੇ ਸਾਹਮਦੇ ਲਿਜਾਵਾਂਗੇ। ਸਾਰੇ ਦੇਸ਼ ਵਿੱਚ ਆਵਾਜ਼ ਬੁਲੰਦ ਕਰਨ ਲਈ ਨੀਤੀ ਬਣਾਉਣ ਬਾਰੇ ਆਉਣ ਵਾਲੇ ਦਿਨਾਂ ਵਿੱਚ ਐਲਾਨ ਕੀਤਾ ਜਾਵੇਗਾ।