ਆਈ ਫੋਨ ਵੀ ਨਹੀਂ ਡੁਲਾ ਸਕਿਆ ਡੇਰਾ ਪ੍ਰੇਮੀ ਦਾ ਇਮਾਨ

Honesty
ਸਮਾਣਾ : ਮੋਬਾਇਲ ਮਾਲਕ ਹਰਵਿੰਦਰ ਸਿੰਘ ਖੱਬੇ ਪਾਸੇ ਖੜੇ ਨੂੰ ਮੋਬਾਇਲ ਵਾਪਸ ਕਰਦੇ 85 ਮੈਂਬਰ ਨਰੇਸ਼ ਇੰਸਾਂ।

ਡੇਰਾ ਪ੍ਰੇਮੀ ਨੇ ਦਿੱਤਾ ਇਮਾਨਦਾਰੀ ਦਾ ਸਬੂਤ, ਲੱਭਿਆ ਆਈ ਫੋਨ ਉਸਦੇ ਅਸਲ ਮਾਲਕ ਕੀਤਾ ਵਾਪਸ (Honesty)

  • ਮੋਬਾਇਲ ਮਾਲਕ ਨੇ ਪੂਨਜੀਕ ਗੁਰੂ ਜੀ ਤੇ ਡੇਰਾ ਪ੍ਰੇਮੀ ਦਾ ਕੀਤਾ ਤਹਿਦਿਲੋ ਧੰਨਵਾਦ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਇੱਕ ਸੇਵਾਦਾਰ ਵੱਲੋਂ ਗੁੰਮ ਹੋਏ ਮੋਬਾਇਲ ਫੋਨ ਨੂੰ ਅਸਲ ਮਾਲਕ ਨੂੰ ਦੇ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ। ਇਸ ਮੌਕੇ 85 ਮੈਂਬਰ ਨਰੇਸ਼ ਇੰਸਾਂ ਨੇ ਦੱਸਿਆ ਕਿ ਅੱਜ ਜਦੋਂ ਆਪਣੀ ਦੁਕਾਨ ’ਤੇ ਜਾ ਰਹੇ ਸਨ ਤਾਂ ਨਜ਼ਰ ਸੜਕ ਕਿਨਾਰੇ ਪਏ ਮੋਬਾਇਲ ’ਤੇ ਪਈ। ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨ ਨੂੰ ਚੱਕ ਅਸਲ ਮਾਲਕ ਲੱਭਣ ਲਈ ਨਜ਼ਦੀਕੀ ਲੋਕਾਂ ਤੋਂ ਪੜਤਾਲ ਵੀ ਕੀਤੀ, ਪਰ ਕਿਸੇ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। Honesty

ਉਨ੍ਹਾਂ ਦੱਸਿਆ ਕਿ ਕੁਝ ਸਮਾਂ ਬਾਅਦ ਹੀ ਗੁੰਮ ਹੋਏ ਮੋਬਾਇਲ ’ਤੇ ਫੋਨ ਆਇਆ ਤੇ ਕਹਿੰਦੇ ਕਿ ਇਹ ਮੋਬਾਇਲ ਮੇਰਾ ਹੈ, ਹਲਵਾਈ ਬਜ਼ਾਰ ਵਿਚ ਗਿਰ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋ ਮੋਬਾਇਲ ਦੇ ਅਸਲ ਮਾਲਕ ਮੇਰੇ ਕੋਲ ਆਏ ਤੇ ਉਨ੍ਹਾਂ ਨੂੰ ਮੋਬਾਈਲ ਦੀ ਪਹਿਚਾਣ ਦੱਸਣ ਤੋਂ ਬਾਅਦ ਮੋਬਾਇਲ ਦੇ ਅਸਲ ਮਾਲਕ ਨੂੰ ਸੌਂਪ ਦਿੱਤਾ। Honesty

ਇਹ ਵੀ ਪੜ੍ਹੋ: ਸਕੂਲਾਂ ’ਚ ਛੁੱਟੀ ਦਾ ਐਲਾਨ, ਸਰਕਾਰ ਨੇ ਕੀਤਾ ਵੱਡਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ

ਇਸ ਮੌਕੇ ਮੋਬਾਇਲ ਦੇ ਅਸਲ ਮਾਲਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਲਵਾਈ ਬਾਜ਼ਾਰ ਕਿਸੇ ਕੰਮ ਲਈ ਆਇਆ ਸੀ ਤੇ ਘਰ ਜਾਂਦੇ ਸਮੇਂ ਮੇਰਾ ਮੋਬਾਇਲ ਗਿਰ ਗਿਆ ਤੇ ਇਸ ਬਾਰੇ ਘਰ ਜਾ ਕੇ ਪਤਾ ਚਲਿਆ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਆਪਣੇ ਫੋਨ ’ਤੇ ਫੋਨ ਕੀਤਾ ਤਾਂ ਪ੍ਰੇਮੀ ਨਰੇਸ਼ ਕਾਲੜਾ ਇੰਸਾਂ ਨੇ ਫੋਨ ਚੁੱਕਿਆ ਤੇ ਉਨ੍ਹਾਂ ਨੇ ਕਿਹਾ ਕਿ ਤੁਹਾਡਾ ਮੋਬਾਈਲ ਸੇਫ ਹੈ ਕਿਸੇ ਪ੍ਰਕਾਰ ਦੀ ਪ੍ਰਵਾਹ ਨਾ ਕਰੋ ਤੇ ਆਪਣਾ ਮੋਬਾਈਲ ਹਲਵਾਈ ਬਾਜ਼ਾਰ ਦੇ ਵਿੱਚ ਸਥਿਤ ਕਾਲੜਾ ਸਵੀਟਸ ਕੋਲ ਆ ਕੇ ਲੈ ਜਾਵੋ। ਉਨ੍ਹਾਂ ਦੱਸਿਆ ਕਿ ਮੇਰਾ ਫੋਨ ਐਪਲ ਕੰਪਨੀ ਦਾ ਆਈਫੋਨ ਹੈ ਤੇ ਇੱਕ ਵਾਰ ਲੱਗਿਆ ਕਿ ਮੇਰਾ ਫੋਨ ਮੈਨੂੰ ਨਹੀਂ ਮਿਲੇਗਾ, ਕਿਉਂਕਿ ਜੇਕਰ ਕਿਸੇ ਨੂੰ 10 ਰੁਪਏ ਮਿਲ ਜਾਣ ਉਹ ਵਾਪਸ ਨਹੀਂ ਕਰਦਾ ਪਰ ਡੇਰਾ ਪ੍ਰੇਮੀ ਵੱਲੋਂ ਮੈਨੂੰ ਮੇਰਾ ਮੋਬਾਇਲ ਵਾਪਿਸ ਕਰ ਦਿੱਤਾ। ਮੋਬਾਇਲ ਵਾਪਸ ਮਿਲਣ ’ਤੇ ਉਸ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਪ੍ਰੇਮੀ ਦਾ ਤਹਿਦਿਲੋਂ ਧੰਨਵਾਦ ਕੀਤਾ।