ਮਾਤਾ ਮਹਿੰਦਰ ਕੌਰ ਇੰਸਾਂ ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਲੱਗੇ ਲੇਖੇ

Welfare Work
ਮਾਤਾ ਮਹਿੰਦਰ ਕੌਰ ਇੰਸਾਂ ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਲੱਗੇ ਲੇਖੇ

ਮਾਤਾ ਮਹਿੰਦਰ ਕੌਰ ਇੰਸਾਂ ਨੇ ਬਲਾਕ ਦੇ 10ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ

(ਗੁਰਤੇਜ ਜੋਸੀ) ਅਹਿਮਦਗੜ੍ਹ। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ ਬਲਾਕ ਸ਼ਹਿਰ ਅਹਿਮਦਗੜ੍ਹ ਵਾਸੀ ਮਾਤਾ ਮਹਿੰਦਰ ਕੌਰ ਇੰਸਾਂ (77) ਪਤਨੀ ਹਰਨੇਕ ਸਿੰਘ ਨੇ ਬਲਾਕ ਦੇ 10ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। Welfare Work

ਜਾਣਕਾਰੀ ਮੁਤਾਬਿਕ ਮਾਤਾ ਮਹਿੰਦਰ ਕੌਰ ਇੰਸਾਂ (77) ਪਤਨੀ ਹਰਨੇਕ ਸਿੰਘ ਸ਼ਹਿਰ ਅਹਿਮਦਗੜ੍ਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ, ਜਿਨ੍ਹਾਂ ਦਾ ਬੀਤੇ ਕੱਲ੍ਹ ਸ਼ੁਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਮਾਤਾ ਮਹਿੰਦਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਸਪੁੱਤਰਾਂ ਸੱਤਪਾਲ ਸਿੰਘ ਇੰਸਾਂ, ਗੁਰਸੇਵਕ ਇੰਸਾਂ, ਕੁਲਜੀਤ ਇੰਸਾਂ (ਹੈਪੀ) ਪੰਦਰਾਂ ਮੈਬਰ, ਮਨਜੀਤ ਇੰਸਾਂ,ਅਤੇ ਸਮੂਹ ਪਰਿਵਾਰ ਨੇ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਅੰਮ੍ਰਿਤਾ ਸਕੂਲ ਆਫ ਮੈਡੀਸਨ, ਸੈਕਟਰ 88,ਫਰੀਦਾਬਾਦ (ਹਰਿਆਣਾ) ਵਿਖੇ ਦਾਨ ਕੀਤੀ ਗਈ। ਸਰੀਰਦਾਨੀ ਮਹਿੰਦਰ ਕੌਰ ਦੀ ਅਰਥੀ ਨੂੰ ਉਨ੍ਹਾਂ ਦੀਆਂ ਨੁੰਹਾਂ ਕਮਲਜੀਤ ਕੌਰ ਇੰਸਾਂ 85 ਮੈਂਬਰ ਹਿਮਾਚਲ, ਜਸਵੀਰ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਗੁਰਦੀਪ ਕੌਰ ਇੰਸਾਂ ਨੇ ਮਾਤਾ ਦੀ ਅਰਥੀ ਨੂੰ ਮੋਢਾ ਦਿੱਤਾ। Welfare Work

ਇਹ ਵੀ ਪੜ੍ਹੋ: Weather Update: ਪੰਜਾਬ, ਹਰਿਆਣਾ, ਚੰਡੀਗੜ੍ਹ ’ਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ

ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਬਲਾਕ ਅਹਿਮਦਗੜ੍ਹ ਦੇ ਸੇਵਾਦਾਰਾਂ ਵੱਲੋਂ ਫੁੱਲਾਂ ਨਾਲ ਸ਼ਿੰਗਾਰੀ ਐਬੂਲੈਂਸ ਨੂੰ ਅਹਿਮਦਗੜ ਦੇ ਮਸ਼ਹੂਰ ਹਿੰਦ ਹਸਪਤਾਲ ਦੇ ਡਾ. ਸੁਨੀਤ ਹਿੰਦ ਅਤੇ ਮੁੰਡੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ ਗਰਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ‘ਚ ਡੇਰਾ ਸ਼ਰਧਾਲੂਆਂ, ਸਾਕ-ਸਬੰਧੀਆਂ ਰਿਸ਼ਤੇਦਾਰਾਂ ਨੇ ਇੱਕ ਕਾਫਲੇ ਦੇ ਰੂਪ ਵਿੱਚ ‘ਮਾਤਾ ਮਹਿੰਦਰ ਕੌਰ ਇੰਸਾਂ ਅਮਰ ਰਹੇ। ਸੱਚੇ ਸੌਦੇ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’, ‘ਮਹਿੰਦਰ ਕੌਰ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਦੀ ਹੁੰਦੇ ਹੋਏ ਸਥਾਨਕ ਜਗੇੜਾ ਰੋੜ ਤੋਂ ਰਵਾਨਾ ਕੀਤਾ।

ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਤੋਂ ਇਲਾਵਾ ਸਰਵਨ ਕੁਮਾਰ ਐਹਿਮਦਗੜ 85 ਮੈਂਬਰ , ਡਾ. ਪੁਨੀਤ ਧਵਨ, ਸਾਬਕਾ ਕੌਸਲਰ ਅਵਤਾਰ ਜੱਸਲ, ਦੀਪਕ ਸਰਮਾ ਕੌਸਲਰ, ਸੰਦੀਪ ਬੰਧਣ ਕੌਸਲਰ, ਸਾਹੀ , ਸੁਧੀਰ ਗਰਗ ਇੰਸਾਂ ਬਲਾਕ ਪ੍ਰੇਮੀ ਸੇਵਕ ਅਹਿਮਦਗੜ, ਪਵਨ ਕੁਮਾਰ ਇੰਸਾਂ, ਪੰਦਰ੍ਹਾਂ ਮੈਬਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭਾਈ ਭੈਣਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। Welfare Work

Welfare Work

ਸਰੀਰ ਨੂੰ ਜਲਾਉਣ ਜਾਂ ਦਫਨਾਉਣ ਦੀ ਬਜਾਇ ਸਰੀਰ ਦਾਨ ਕਰਨਾ ਚਾਹੀਦਾ ਹੈ: ਐਮਡੀ ਸੁਨੀਤ ਹਿੰਦ

ਇਸ ਕੰਮ ਦੀ ਸਲਾਘਾ ਕਰਦਿਆਂ ਹਿੰਦ ਹਸਪਤਾਲ ਦੇ ਐਮਡੀ ਸੁਨੀਤ ਹਿੰਦ ਅਤੇ ਪ੍ਰਧਾਨ ਰਾਕੇਸ ਗਰਗ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ। ਇਸ ਦਾਨ ਕੀਤੇ ਸਰੀਰ ਤੋਂ ਕਈ ਡਾਕਟਰਾਂ ਦੀਆਂ ਟੀਮਾਂ ਤਿਆਰ ਹੁੰਦੀਆਂ ਹਨ। ਮੈਡੀਕਲ ਸੈਟਰਾਂ ਵਿੱਚ ਵਿਦਿਆਰਥੀ ਬਹੁਤ ਕੁੱਝ ਸਿੱਖਦੇ ਹਨ। ਉਨ੍ਹਾਂ ਹੋਰ ਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਾਨੂੰ ਮ੍ਰਿਤਕ ਸਰੀਰ ਨੂੰ ਜਲਾਉਣ ਜਾਂ ਦਫਨਾਉਣ ਦੀ ਬਜਾਇ ਸਰੀਰ ਦਾਨ ਕਰਨਾ ਚਾਹੀਦਾ ਹੈ। ਸਾਨੂੰ ਅੱਜ ਮਾਤਾ ਸਰੀਰਦਾਨੀ ਮਹਿੰਦਰ ਕੌਰ ਤੋਂ ਸਿਖਿਆ ਲੈਣੀ ਚਾਹੀਦੀ ਹੈ।

LEAVE A REPLY

Please enter your comment!
Please enter your name here