ਨਵਾਂ ਨਿਯਮ ਵਾਪਸ ਲੈਣ ਦੀ ਮੰਗ, ਰੋਸ ਪ੍ਰਦਰਸ਼ਨ ਦੀ ਚੇਤਾਵਨੀ

Chamber Of Commerce
ਸੁਨਾਮ: ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਕਾਈ ਸੁਨਾਮ ਦੇ ਆਗੂ।

ਨਵੇਂ ਨਿਯਮ ਨੇ ਵਪਾਰ ਦਾ ਰੁਖ ਬਦਲਿਆ, ਵਪਾਰ ਲਗਾਤਾਰ ਘਟਦਾ ਜਾ ਰਿਹਾ : ਵਪਾਰੀ ਆਗੂ

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪਿਛਲੇ ਸਾਲ ਪੇਸ਼ ਕੀਤੇ ਗਏ ਬਜਟ ਵਿੱਚ ਐਮਐਸਐਮਈ ਲਈ ਐਲਾਨੇ ਗਏ ਨਵੇਂ ਨਿਯਮ ਹੁਣ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਹਨ। ਇਸ ਨਵੇਂ ਨਿਯਮ ਤਹਿਤ ਜੇਕਰ ਵਪਾਰੀ ਛੋਟੇ ਉਦਯੋਗਪਤੀ ਤੋਂ ਖਰੀਦਦਾਰੀ ਕਰਨ ਤੋਂ ਬਾਅਦ ਸਮੇਂ ‘ਤੇ ਭੁਗਤਾਨ ਨਹੀਂ ਕਰਦਾ, ਤਾਂ ਇਹ ਵਪਾਰੀ ਦੀ ਆਮਦਨ ‘ਚ ਜੁੜ ਜਾਵੇਗਾ ਅਤੇ ਉਸਨੂੰ ਇਸ ‘ਤੇ ਟੈਕਸ ਦੇਣਾ ਪੈ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਕਾਈ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ, ਸਕੱਤਰ ਚੰਦਰ ਪ੍ਰਕਾਸ਼ ਅਤੇ ਖਜ਼ਾਨਚੀ ਪ੍ਰਵੀਨ ਕੁਮਾਰ ਨੇ ਕੀਤਾ । Chamber Of Commerce

ਐਮ.ਐਸ.ਐਮ.ਈ. ਦਾ ਨਵਾਂ ਨਿਯਮ ਵਪਾਰੀਆਂ ਨੂੰ ਕਰ ਰਿਹੈ ਪਰੇਸ਼ਾਨ

ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਹੁਣ ਇਸ ਨਵੇਂ ਨਿਯਮ ਨੇ ਵਪਾਰ ਦਾ ਰੁਖ ਬਦਲ ਦਿੱਤਾ ਹੈ ਅਤੇ ਵਪਾਰੀਆਂ ਵਿੱਚ ਵਿਵਾਦ ਵਧ ਗਏ ਹਨ ਜਦਕਿ ਵਪਾਰ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਸਮੂਹ ਵਪਾਰੀਆਂ ਵੱਲੋਂ ਇਸ ਨਿਯਮ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮ 1 ਅਪ੍ਰੈਲ 2024 ਤੋਂ ਲਾਗੂ ਹੋਣ ਜਾ ਰਿਹਾ ਹੈ, ਜੇਕਰ ਦੇਖਿਆ ਜਾਵੇ ਤਾਂ ਵਪਾਰੀਆਂ ਲਈ ਸਿਰਫ 20 ਦਿਨ ਹੀ ਬਚੇ ਹਨ ਅਤੇ ਅਜਿਹੀ ਸਥਿਤੀ ਵਿੱਚ ਐਮ.ਐਸ.ਐਮ.ਈ. ਲਈ ਨਵੇਂ ਭੁਗਤਾਨ ਨਿਯਮਾਂ ਦੀ ਧਾਰਾ 43ਬੀ ਦੇ ਤਹਿਤ ਛੋਟੇ ਉਦਯੋਗਾਂ ਨੂੰ ਹੈਂਡਲ ਕਰ ਪਾਉਣਾ ਸੰਭਵ ਨਹੀਂ ਹੋਵੇਗਾ ਅਤੇ ਅਜਿਹੀ ਸਥਿਤੀ ਵਿਚ ਵਪਾਰੀਆਂ ਦੇ ਇਸ ਵਰਗ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਅਤੇ ਕਾਰੋਬਾਰਾਂ ‘ਤੇ ਵੀ ਮਾੜਾ ਅਸਰ ਪਵੇਗਾ, ਅਰਥਾਤ ਕਾਰੋਬਾਰ ਲਗਭਗ ਠੱਪ ਹੋ ਜਾਣਗੇ। Chamber Of Commerce

 ਕਿਹਾ, ਜੇਕਰ ਕਾਨੂੰਨ ਵਾਪਸ ਨਾ ਲਿਆ ਤਾਂ ਵਪਾਰੀ ਵਰਗ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ

ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਵਪਾਰੀਆਂ ਦੇ ਹਿੱਤਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਅਤੇ ਵਪਾਰੀਆਂ ‘ਤੇ ਨਾਜਾਇਜ਼ ਧਾਰਾਵਾਂ ਲਗਾ ਕੇ ਵਪਾਰਕ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣਾ ਸਹੀ ਨਹੀਂ ਹੈ ਅਤੇ ਜੇਕਰ ਇਹ ਕਾਨੂੰਨ ਵਾਪਸ ਨਾ ਲਿਆ ਗਿਆ ਤਾਂ ਵਪਾਰੀ ਵਰਗ ਰੋਸ਼ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸੁਰਜੀਤ ਸਿੰਘ ਆਨੰਦ, ਸੋਮਨਾਥ ਵਰਮਾ ਅਤੇ ਰਾਜੇਸ਼ ਗੋਇਲ ਵੀ ਹਾਜ਼ਰ ਸਨ।