IND vs AFG: ਹਿਟਮੈਨ ਤੇ ਜਾਇਸਵਾਲ ਅੱਗੇ ਬੇਵੱਸ ਅਫਗਾਨਿਸਤਾਨ, ਭਾਰਤ ਨੇ ਕੀਤਾ ਕਲੀਨ ਸਵੀਪ
ਯਸ਼ਸਵੀ ਜਾਇਸਵਾਲ ਦਾ ਨਾਬਾਦ ਸੈਂਕੜਾ, ਰੋਹਿਤ ਸ਼ਰਮਾ ਦਾ ਅਰਧਸੈਂਕੜਾ
IND vs AFG: ਸਪੋਰਟਸ ਡੈਸਕ। ਭਾਰਤ ਨੇ ਤੀਜੇ ਇੱਕਰੋਜ਼ਾ ਮੈਚ ’ਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਟੀਮ ਨੇ ਅਫਗਾਨਿਸਤਾਨ ’ਤੇ ਕਲੀਨ ਸਵੀਪ ਕਰ ਲਿਆ ਤੇ ਲੜੀ 3-0 ਨਾਲ ਆਪਣੇ ਨਾਂਅ ਕਰ ਲਈ। ਅਫਗਾਨਿਸਤਾਨ ਨੇ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਭਾਰਤ ਨੂੰ 220 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ, ਭਾਰਤ ਨੇ ਜਿੱਤ ਲਈ 28.4 ਓਵਰਾਂ ’ਚ ਇੱਕ ਵਿਕਟ ਦੇ ਨੁਕਸਾਨ ’ਤੇ 224 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂਅ ਕਰ ਲਿਆ। ਯਸ਼ਸਵੀ ਜਾਇਸਵਾਲ ਨੇ ਆਪਣੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਜੜਿਆ, ਜਾਇਸਵਾਲ ਨੇ ਨਾਬਾਦ 110 ਦੌੜਾਂ ਦੀ ਪਾਰੀ ਖੇਡੀ। IND vs AFG
ਜਾਇਸਵਾਲ ਨੇ 14 ਚੌਕੇ ਤੇ 3 ਛੱਕੇ ਵੀ ਲਾਏ। ਰੋਹਿਤ ਸ਼ਰਮਾ ਦੀਆਂ 79 ਦੌੜਾਂ ’ਚ 9 ਚੌਕੇ ਤੇ 3 ਛੱਕੇ ਸ਼ਾਮਲ ਰਹੇ। ਦੋਵਾਂ ਨੇ ਪਹਿਲੀ ਵਿਕਟ ਲਈ 170 ਦੌੜਾਂ ਜੋੜੀਆਂ, ਤੇ ਟੀਮ ਲਈ ਜਿੱਤ ਦੀ ਨੀਂਹ ਰੱਖੀ। ਸ਼੍ਰੇਅਸ ਅਈਅਰ 20 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ, ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ 102 ਦੌੜਾਂ ਬਣਾਈਆਂ, ਉਨ੍ਹਾਂ ਨੇ ਆਪਣਾ ਪਹਿਲਾ ਵਨਡੇ ਸੈਂਕੜਾ ਲਾਇਆ। ਉਮਰਜ਼ਈ ਨੇ ਵੀ 50 ਦੌੜਾਂ ਬਣਾ ਅਰਧਸੈਂਕੜੇ ਵਾਲੀ ਪਾਰੀ ਖੇਡੀ। ਅਫਗਾਨਿਸਤਾਨ 49.3 ਓਵਰਾਂ ’ਚ 219 ਦੌੜਾਂ ’ਤੇ ਆਲ ਆਊਟ ਹੋ ਗਿਆ ਸੀ। ਭਾਰਤ ਵੱਲੋਂ ਪ੍ਰਸਿਧ ਕ੍ਰਿਸ਼ਨਾ ਨੇ ਭਾਰਤ ਲਈ 5 ਵਿਕਟਾਂ ਲਈਆਂ। ਗੁਰਨੂਰ ਬਰਾੜ, ਹਰਸ਼ ਦੂਬੇ ਤੇ ਪ੍ਰਿੰਸ ਯਾਦਵ ਨੂੰ ਇੱਕ-ਇੱਕ ਸਫਲਤਾ ਮਿਲੀ। IND vs AFG
Read Also : Lehragaga News: ਭਰਾ ਦੀ ਮੌਤ ਦੇ ਦੋ ਦਿਨ ਬਾਅਦ ਘਰ ’ਚ ਵੱਡੀ ਚੋਰੀ, ਪੜ੍ਹੋ ਪੂਰੀ ਖਬਰ