IND vs SL: ਏਸ਼ੀਆਈ ਖੇਡਾਂ, ਸ਼੍ਰੀਲੰਕਾ ਨੂੰ ਹਰਾ ਭਾਰਤ ਅੱਪੜਿਆ ਫਾਈਨਲ ’ਚ

ਈਸ਼ਾਨ ਕਿਸ਼ਨ ਨੇ ਖੇਡੀ ਨਾਬਾਦ 80 ਦੌੜਾਂ ਦੀ ਪਾਰੀ

Khushdeep Singh Picture
Published On

ਸਪੋਰਟਸ ਡੈਸਕ। ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਫਾਈਨਲ ’ਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਫਾਈਨਲ ’ਚ ਭਾਰਤੀ ਟੀਮ ਦਾ ਸਾਹਮਣਾ ਆਪਣੇ ਸਖਤ ਵਿਰੋਧੀ ਪਾਕਿਸਾਤਾਨ ਨਾਲ ਹੋਵੇਗਾ। ਪਾਕਿਸਤਾਨ ਨੇ ਵੀ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋੋਏ ਭਾਰਤੀ ਟੀਮ ਨੇ ਈਸ਼ਾਨ ਕਿਸ਼ਨ ਦੀ ਨਾਬਾਦ 80 ਦੌੜਾਂ ਦੀ ਪਾਰੀ ਤੇ ਓਪਨਰ ਵੈਭਵ ਸੂਰਿਆਵੰਸ਼ੀ ਦੀਆਂ 39 ਦੌੜਾਂ ਦੀ ਮੱਦਦ ਨਾਲ 20 ਓਵਰਾਂ ’ਚ 169 ਦਾ ਵੱਡਾ ਸਕੋਰ ਬਣਾਇਆ। ਸ਼੍ਰੀਲੰਕਾ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਥਰਿੰਡੂ ਰਤਨਾਇਕ ਤੇ ਸਾਹਨ ਅਰਚਿਗ ਨੇ 2-2 ਵਿਕਟਾਂ ਹਾਸਲ ਕੀਤੀਆਂ ਸਨ। ਜਵਾਰ ’ਚ ਪੂਰੀ ਸ਼੍ਰੀਲੰਕਾਈ ਟੀਮ 9.5 ਓਵਰਾਂ ’ਚ 45 ਦੌੜਾਂ ’ਤੇ ਆਲਆਊਟ ਹੋ ਗਈ। ਇਸ ਦੇ ਨਾਲ ਹੀ ਭਾਰਤ ਨੇ ਇਹ ਮੈਚ 124 ਦੌੜਾਂ ਨਾਲ ਜਿੱਤ ਲਿਆ। ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਤੇ ਅਭਿਸ਼ੇਕ ਸ਼ਰਮਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਵਾਸਿ਼ੰਗਟਨ ਸੁੰਦਰ ਨੂੰ 1 ਵਿਕਟ ਮਿਲੀ। ਸ਼੍ਰੀਲੰਕਾ ਦੇ ਪਹਿਲੇ ਤਿੰਨ ਬੱਲੇਬਾਜ਼ ਤਾਂ ਆਪਣਾਂ ਖਾਤਾ ਵੀ ਨਹੀ ਖੋਲ੍ਹ ਸਕੇ ਸਨ। ਜਸਪ੍ਰੀਤ ਬੁਮਰਾਹ ਨੇ ਪਹਿਲੇ ਹੀ ਓਵਰ ’ਚ 2 ਵਿਕਟਾਂ ਲੈ ਕੇ ਸ਼੍ਰੀਲੰਕਾ ਨੂੰ ਬੈਕਫੁੱਟ ’ਤੇ ਧੱਕ ਦਿੱਤਾ ਸੀ। IND vs SL

ਇਹ ਵੀ ਪੜ੍ਹੋ : IND vs WI: ਸਚਿਨ ਤੇ ਕੋਹਲੀ ਦੇ ਕਲੱਬ ’ਚ ਸ਼ਾਮਲ ਹੋ ਸਕਦੇ ਹਨ ਰੋਹਿਤ ਸ਼ਰਮਾ, ਅੱਜ ਵੈਸਟਇੰਡੀਜ਼ ਖਿਲਾਫ਼ ਦੂਜਾ ਮੁਕਾਬਲਾ

ਭਾਰਤ ਨੇ ਆਪਣੇ ਪਿਛਲੇ ਪੰਜ ਮੈਚਾਂ ’ਚੋਂ ਸਾਰੇ 5 ਮੁਕਾਬਲੇ ਜਿੱਤੇ, ਜਦਕਿ ਸ਼੍ਰੀਲੰਕਾ ਪੰਜ ਮੈਚ ਹਾਰਿਆ

ਭਾਰਤ ਟੀ20 ’ਚ ਸ਼ਾਨਦਾਰ ਫਾਰਮ ’ਚ ਹੈ। ਟੀਮ ਨੇ ਆਪਣੇ ਪਿਛਲੇ ਪੰਜ ਮੈਚਾਂ ’ਚੋਂ ਸਾਰੇ ਪੰਜ ਜਿੱਤੇ ਹਨ। ਦੂਜੇ ਪਾਸੇ, ਸ਼੍ਰੀਲੰਕਾ ਨੇ ਆਪਣੇ ਪਿਛਲੇ ਪੰਜ ਮੈਚਾਂ ਵਿੱਚੋਂ ਚਾਰ ਹਾਰੇ ਹਨ ਤੇ ਇੱਕ ਜਿੱਤਿਆ ਹੈ। ਦੋਵੇਂ ਟੀਮਾਂ ਟੀ20 ’ਚ 33 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਭਾਰਤ ਨੇ ਇਨ੍ਹਾਂ ’ਚੋਂ 23 ਮੈਚ ਜਿੱਤੇ ਹਨ, ਜਦੋਂ ਕਿ ਸ਼੍ਰੀਲੰਕਾ ਨੇ ਨੌਂ ਜਿੱਤੇ ਹਨ। ਇੱਕ ਮੈਚ ਡਰਾਅ ’ਚ ਖਤਮ ਹੋਇਆ। ਇਸ ਤੋਂ ਇਲਾਵਾ, ਸ਼੍ਰੀਲੰਕਾ ਨੇ ਭਾਰਤ ਵਿਰੁੱਧ ਆਪਣੇ ਸਾਰੇ ਪੰਜ ਮੈਚ ਹਾਰੇ ਹਨ। ਭਾਰਤ ਵਿਰੁੱਧ ਉਸਦੀ ਆਖਰੀ ਜਿੱਤ ਜਨਵਰੀ 2023 ’ਚ ਹੋਈ ਸੀ। IND vs SL

About The Author

Related Posts