IND vs WI: ਹੈਦਰਾਬਾਦ ਦੀ ਨਵੀਂ ਪਿੱਚ ’ਤੇ ਭਾਰਤ ਦੀਆਂ ਨਜ਼ਰਾਂ ਟੀ20 ਸੀਰੀਜ਼ ਕਬਜ਼ਾਉਣ ’ਤੇ

ਹੈਦਰਾਬਾਦ 'ਚ ਇੱਕ ਵੀ ਟੀ20 ਨਹੀਂ ਹਾਰਿਆ ਭਾਰਤ

Khushdeep Singh Picture
Published On

ਹੈਦਰਾਬਾਦ (ਏਜੰਸੀ)। ਭਾਵੇਂ ਕਿ ਭਾਰਤ ਸੀਰੀਜ਼ ਦੀ ਟਰਾਫੀ ਜਿੱਤਣ ਦੇ ਕਰੀਬ ਹੈ, ਪਰ ਵੈਸਟਇੰਡੀਜ਼ ਨੇ ਬੱਲੇਬਾਜ਼ੀ ’ਚ ਐਨਾ ਦਮ ਦਿਖਾਇਆ ਹੈ ਕਿ ਮੇਜ਼ਬਾਨ ਟੀਮ ਟਿਕ ਕੇ ਨਹੀਂ ਬੈਠ ਸਕਦੀ ਬੁੱਧਵਾਰ ਨੂੰ ਹੈਦਰਾਬਾਦ ’ਚ ਹੋਣ ਵਾਲਾ ਚੌਥਾ ਟੀ20 ਇੰਟਰਨੈਸ਼ਨਲ ਭਾਰਤ ਲਈ ਪੰਜ ਮੈਚਾਂ ਦੀ ਸੀਰੀਜ਼ ਜਿੱਤਣ ਦਾ ਮੌਕਾ ਹੈ, ਜਦਕਿ ਮਹਿਮਾਨ ਟੀਮ ਮੁਕਾਬਲੇ ਨੂੰ ਬੈਂਗਲੁਰੂ ’ਚ ਹੋਣ ਵਾਲੇ ਫੈਸਲਾਕੁੰਨ ਮੈਚ ਤੱਕ ਲੈ ਜਾਣ ਲਈ ਉਤਸੁਕ ਹੋਵੇਗੀ।

ਇੰਦੌਰ ’ਚ ਤੀਜਾ ਟੀ20 ਮੁਕਾਬਲਾ 14 ਦੌੜਾਂ ਨਾਲ ਜਿੱਤਣ ਤੋਂ ਬਾਅਦ ਭਾਰਤ 2-1 ਨਾਲ ਅੱਗੇ ਹੈ ਇਸ ਜਿੱਤ ਨਾਲ ਮੇਜ਼ਬਾਨ ਟੀਮ ਨੂੰ ਵਾਧਾ ਮਿਲਿਆ, ਪਰ ਵੈਸਟ ਇੰਡੀਜ਼ ਨੇ ਜਿਸ ਤਰ੍ਹਾਂ ਨਾਲ ਮੁਸ਼ਕਲ ਟੀਚੇ ਦਾ ਪਿੱਛਾ ਕੀਤਾ, ਉਸ ਨਾਲ ਇਹ ਯਾਦ ਦਿਵਾ ਦਿੱਤਾ ਕਿ ਪਾਵਰ-ਹਿਟਰਜ਼ ਵਾਲੀ ਟੀਮ ਖਿਲਾਫ ਕੋਈ ਵੀ ਸਕੋਰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ ਭਾਰਤੀ ਟੀਮ ਮੈਨੇਜ਼ਮੈਂਟ ਲਈ ਵੱਡਾ ਸਵਾਲ ਇਹ ਨਹੀਂ ਹੈ ਕਿ ਕੀ ਬੱਲੇਬਾਜ਼ੀ ਲਾਈਨ-ਅੱਪ ਇੱਕ ਹੋਰ ਵੱਡਾ ਸਕੋਰ ਬਣਾ ਸਕਦੀ ਹੈ ਸਵਾਲ ਇਹ ਹੈ ਕਿ ਕੀ ਗੇਂਦਬਾਜ਼ ਅਜਿਹੇ ਸਕੋਰ ਦਾ ਫਾਇਦਾ ਲੈ ਸਕਦੇ ਹਨ।

ਵਿਰੋਧੀ ਟੀਮ ਨੂੰ ਇਹ ਸੋਚਣ ਦਾ ਮੌਕਾ ਨਹੀਂ ਦਿੰਦੇ ਕਿ ਟੀਚਾ ਹਾਲੇ ਵੀ ਉਨ੍ਹਾਂ ਦੀ ਪਹੁੰਚ ’ਚ ਹੈ ਇੰਦੌਰ ’ਚ ਅਰਸ਼ਦੀਪ ਸਿੰਘ ਦੀਆਂ ਤਿੰਨ ਵਿਕਟਾਂ ਅਤੇ ਨਮਨ ਧੀਰ ਦੀਆਂ ਦੋ ਵਿਕਟਾਂ ਨੇ ਭਾਰਤ ਨੂੰ ਅਹਿਮ ਮੌਕਿਆਂ ’ਤੇ ਮੈਚ ’ਤੇ ਮਜ਼ਬੂਤੀ ਬਣਾਉਣ ’ਚ ਮੱਦਦ ਕੀਤੀ ਪਰ ਵੈਸਟਇੰਡੀਜ਼ ਨੇ ਫਿਰ ਵੀ ਮੁਕਾਬਲੇ  ਨੂੰ ਰੋਮਾਂਚਕ ਬਣਾਈ ਰੱਖਿਆ ਇਸ ਤੋਂ ਇਹ ਗੱਲ ਸਾਫ ਹੋ ਗਈ ਕਿ ਦਬਾਅ ਬਣਾਉਣ ਲਈ ਸਿਰਫ ਸਕੋਰਬੋਰਡ ’ਤੇ ਨਿਰਭਰ ਰਹਿਣ ਦੀ ਬਜਾਏ ਨਿਯਮਤ, ਅੰਤਰਾਲ ’ਤੇ ਵਿਕਟਾਂ ਲੈਣਾ ਕਿੰਨਾ ਜ਼ਰੂਰੀ ਹੈ ਵੈਸਟਇੰਡੀਜ਼ ਲਈ ਚੁਣੌਤੀ ਇਹ ਹੋਵੇਗੀ। India Vs West Indies

ਕਿ ਉਹ ਵਿਅਕਤੀਗਤ ਪਾਵਰ-ਹੀਟਿੰਗ ’ਤੇ ਨਿਰਭਰ ਰਹਿਣ ਦੀ ਬਜਾਏ ਉਸੇ ਤਰ੍ਹਾਂ ਦਾ ਸਮੂਹਿਕ ਬੱਲੇਬਾਜ਼ੀ ਪ੍ਰਦਰਸ਼ਨ ਦੁਹਰਾਏ ਇੰਦੌਰ ’ਚ ਉਨ੍ਹਾਂ ਦਾ ਪਿੱਛਾ ਕਰਨਾ ਵਧੀਆ ਸੀ, ਪਰ ਆਖਰੀ ਕੋਸ਼ਿਸ਼ ਨਾਕਾਫੀ ਸਾਬਤ ਹੋਈ ਅਜਿਹੀ ਸੀਰੀਜ਼ ’ਚ ਜਿੱਥੇ ਜਿੱਤ-ਹਾਰ ਦਾ ਫ਼ਰਕ ਬਹੁਤ ਮਾਇਨੇ ਰੱਖਦਾ ਹੈ, ਹਮਲਾਵਰ ਖੇਡਣ ਦੀ ਅਜ਼ਾਦੀ ਬਣਾਏ ਰੱਖਦਿਆਂ ਪਾਰਟਨਰਸ਼ਿਪ ਬਣਾਉਣ ਦੀ ਸਮਰੱਥਾ ਹੀ ਇਹ ਤੈਅ ਕਰ ਸਕਦੀ ਹੈ ਕਿ ਉਹ ਬੈਂਗਲੁਰੂ ’ਚ ਸੀਰੀਜ਼ ਬਰਾਬਰੀ ’ਤੇ ਲਿਆ ਸਕਦੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ : Parvinder Singh Jhota Mansa: ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਤਾਜ਼ਾ ਅਪਡੇਟ, ਪੁਲਿਸ ਦੀ ਕਾਰਵਾਈ...

ਹੈਦਰਾਬਾਦ ਵਿੱਚ ਉੱਚ ਸਕੋਰ ਦੀ ਉਮੀਦ | IND vs WI

ਹੈਦਰਾਬਾਦ ਦੀ ਪਿੱਚ ਨੂੰ ਹਾਲ ਹੀ ਵਿੱਚ ਦੁਬਾਰਾ ਬਣਾਇਆ ਗਿਆ ਹੈ। ਹਾਲਾਂਕਿ, ਇੱਥੇ ਅਜੇ ਵੀ ਉੱਚ ਸਕੋਰ ਦੀ ਉਮੀਦ ਹੈ। ਪਿਛਲੇ ਦੋ ਸਾਲਾਂ ਵਿੱਚ, ਇਸ ਮੈਦਾਨ 'ਤੇ 310, 297, 286 ਅਤੇ 277 ਦੇ ਸਕੋਰ ਦਰਜ ਕੀਤੇ ਗਏ ਹਨ। ਭਾਰਤ ਵਿੱਚ ਚੋਟੀ ਦੇ ਅੱਠ ਟੀ20 ਸਕੋਰਾਂ ਵਿੱਚੋਂ ਚਾਰ ਇਸ ਮੈਦਾਨ 'ਤੇ ਆਏ ਹਨ। ਤ੍ਰੇਲ ਬੱਲੇਬਾਜ਼ਾਂ ਨੂੰ ਹੋਰ ਸਹਾਇਤਾ ਪ੍ਰਦਾਨ ਕਰ ਸਕਦੀ ਹੈ। ਮੈਚ ਦੌਰਾਨ ਮੀਂਹ ਦੀ ਉਮੀਦ ਨਹੀਂ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਮਨ ਧੀਰ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਮਯੰਕ ਯਾਦਵ, ਅਰਸ਼ਦੀਪ ਸਿੰਘ।

ਵੈਸਟਇੰਡੀਜ਼ : ਸ਼ਾਈ ਹੋਪ (ਕਪਤਾਨ ਅਤੇ ਵਿਕਟਕੀਪਰ), ਕਾਮਿਲ ਪੂਰਨ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ/ਕਵਾਂਟਿਨ ਸੈਮਪਸਨ, ਰੋਸਟਨ ਚੇਜ਼, ਸ਼ਮਾਰ ਸਪ੍ਰਿੰਗਰ, ਕੀਮੋ ਪਾਲ, ਸ਼ਮਰ ਜੋਸੇਫ, ਗੁਡਾਕੇਸ਼ ਮੋਟੀ। 

About The Author

Related Posts