IND vs SL: ਸ਼੍ਰੀਲੰਕਾ ਖਿਲਾਫ਼ ਪਹਿਲੇ ਟੈਸਟ ’ਚ ਭਾਰਤ ਨੇ ਟਾਸ ਜਿੱਤਿਆ, ਬੱਲੇਬਾਜ਼ੀ ਚੁਣੀ

ਗਾਲੇ ਸਟੇਡੀਅਮ ’ਚ ਸਿਰਫ ਰਾਹੁਲ ਤੇ ਜਡੇਜ਼ਾ ਕੋਲ ਖੇਡਣ ਦਾ ਤਜ਼ੁਰਬਾ

Khushdeep Singh Picture
Published On

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੈਸਟ ਮੈਚ ਅੱਜ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਮੈਚ ਦੇ ਪਹਿਲੇ ਦਿਨ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਹੈ। ਮੌਸਮ ਵੈੱਬਸਾਈਟ ਅਨੁਸਾਰ, ਮੈਚ ਦੇ ਸਾਰੇ ਪੰਜ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Indonesia Earthquake: 7.7 ਦੇ ਭੂਚਾਲ ਨਾਲ ਹਿੱਲਿਆ ਇੰਡੋਨੇਸ਼ੀਆ, 5 ਮੌਤਾਂ, ਕਈ ਇਮਾਰਤਾਂ ਤਬਾਹ

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਦੇਵਦੱਤ ਪਡਿੱਕਲ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਧਰੁਵ ਜੁਰੇਲ, ਮਾਨਵ ਸੁਥਾਰ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ।

ਸ਼੍ਰੀਲੰਕਾ : ਲਾਹਿਰੂ ਉਦਾਰਾ, ਨਿਸ਼ਾਨ ਫਰਨਾਂਡੋ, ਦਿਨੇਸ਼ ਚਾਂਦੀਮਲ, ਕਾਮਿੰਦੂ ਮੈਂਡਿਸ, ਧਨੰਜਯ ਡੀ ਸਿਲਵਾ (ਕਪਤਾਨ), ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੋਨਲ ਦਿਨੁਸ਼ਾ, ਕੇਸਰਾ ਨੁਵੰਤਾ, ਪ੍ਰਭਾਤ ਜੈਸੂਰੀਆ, ਅਸਿਤਾ ਫਰਨਾਂਡੋ, ਲਾਹਿਰੂ ਕੁਮਾਰਾ।

About The Author

Related Posts