ਜਗਰੂਪ ਸਿੰਘ ਲਈ ‘ਆਸ਼ਿਆਨਾ’ ਮੁਹਿੰਮ ਬਣੀ ਵਰਦਾਨ, ਇਲਾਕੇ ’ਚ ਹੋ ਰਹੀ ਐ ਸ਼ਲਾਘਾ

‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਨੇ ਘਰ ਬਣਾ ਕੇ ਦਿੱਤਾ | Welfare Work

ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 162 ਕਾਰਜਾਂ ਤਹਿਤ ਅੱਜ ਬਲਾਕ ਮੋਗਾ ਦੇ ਪਿੰਡ ਘੱਲ ਕਲਾਂ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇੱਕ ਜ਼ਰੂਰਤਮੰਦ ਵਿਅਕਤੀ ਜਗਰੂਪ ਸਿੰਘ ਪੁੱਤਰ ਬਾਵਾ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਪ੍ਰਾਪਤ ਜਾਣਕਾਰੀ ਮੁਤਾਬਿਕ ਜਗਰੂਪ ਸਿੰਘ ਜਿਸਦੀ ਪਤਨੀ ਲੱਤਾਂ ਤੋਂ ਅਪਾਹਿਜ ਸੀ ਅਤੇ ਉਸਦੇ ਪੁੱਤਰ ਦੀਆਂ ਦੋਵਾਂ ਅੱਖਾਂ ਦੀ ਰੋਸ਼ਨੀ ਨਹੀਂ ਹੈ। ਗਰੀਬੀ ਹੋਣ ਕਾਰਨ ਜਗਰੂਪ ਸਿੰਘ ਨੂੰ ਘਰ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸਦੇ ਘਰ ਦੀ ਹਾਲਤ ਬਹੁਤ ਖਸਤਾ ਸੀ। (Welfare Work)

Welfare Work

ਇਸ ਅਵਸਥਾ ਵਿੱਚ ਘਰ ਦੀ ਛੱਤ ਪਾਉਣਾ ਜਗਰੂਪ ਸਿੰਘ ਲਈ ਬਹੁਤ ਵੱਡੀ ਚੁਣੌਤੀ ਸੀ। ਇਸ ਦਰਮਿਆਨ ਜਗਰੂਪ ਸਿੰਘ ਤੇ ਉਸਦੀ ਧਰਮਪਤਨੀ ਬਬਲੀ ਕੌਰ ਨੇ ਡੇਰਾ ਸੱਚਾ ਸੌਦਾ ਸਰਸਾ ਨਾਲ ਰਾਬਤਾ ਕਾਇਮ ਕੀਤਾ ਤੇ ਉਹਨਾਂ ਨੂੰ ਆਪਣੀ ਸਾਰੀ ਸਥਿਤੀ ਦੱਸੀ, ਜਿਸ ’ਤੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜ਼ਮੈਂਟ ਨੇ ਪੜਤਾਲ ਕਰਨ ’ਤੇ ਜਗਰੂਪ ਸਿੰਘ ਨੂੰ ਸਹਾਇਤਾ ਯੋਗ ਪਾਇਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਘੱਲ ਕਲਾਂ ਵਾਸੀ ਜਗਰੂਪ ਸਿੰਘ ਦਾ ਮਕਾਨ ਬਣਾਉਣ ਲਈ ਬਲਾਕ ਮੋਗਾ ਨੂੰ ਆਖਿਆ ਗਿਆ, ਜਿਸ ਮਗਰੋਂ ਬਲਾਕ ਮੋਗਾ ਦੀ ਸਾਧ-ਸੰਗਤ ਨੇ ਤਪਦੀ ਗਰਮੀ ਦੇ ਬਾਵਜੂਦ ਤਨ, ਮਨ, ਧਨ ਲਾਕੇ ਮਕਾਨ ਬਣਾਉਣ ਦੀ ਸੇਵਾ ਕੀਤੀ ਅਤੇ ਬਲਾਕ ਮੋਗਾ ਦੀ ਸਾਧ-ਸੰਗਤ ਨੇ ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ ਵਿੱਚ ਜਗਰੂਪ ਸਿੰਘ ਦੇ ਮਕਾਨ ਦੀ ਛੱਤ ਪਾ ਦਿੱਤੀ। (Welfare Work)

Also Read : ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦਾ ਸਾਲਾਨਾ ਪ੍ਰੀਖਿਆ ਨਤੀਜਾ ਰਿਹਾ ਸ਼ਾਨਦਾਰ

ਇਸ ਮੌਕੇ ਜਗਰੂਪ ਸਿੰਘ ਅਤੇ ਉਸਦੀ ਧਰਮਪਤਨੀ ਬਬਲੀ ਕੌਰ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ, ਜਿਸਦੀ ਕਿ ਸਾਰੇ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ ਇਸ ਮੌਕੇ ਜਸਪ੍ਰੀਤ ਸਿੰਘ ਇੰਸਾਂ 85 ਮੈਂਬਰ, ਸੁਖਜਿੰਦਰ ਕੌਰ ਇੰਸਾਂ 85 ਮੈਂਬਰ, ਸੁਖਮੰਦਰ ਸਿੰਘ ਇੰਸਾਂ, ਮਾਸਟਰ ਜਸਵੀਰ ਸਿੰਘ ਇੰਸਾਂ, ਡਾ. ਪ੍ਰਗਟ ਸਿੰਘ ਇੰਸਾਂ ਜਿੰਮੇਵਾਰ ਪਾਣੀ ਸੰਮਤੀ, ਚਰਨ ਸਿੰਘ ਇੰਸਾਂ,

ਬਲਵਿੰਦਰ ਸਿੰਘ ਇੰਸਾਂ, ਪਰਮਜੀਤ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਇੰਸਾਂ, ਪ੍ਰੇਮ ਇੰਸਾਂ, ਸਤਪਾਲ ਸਿੰਘ ਇੰਸਾਂ, ਗੁਰਾ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਕਰਮਜੀਤ ਕੌਰ ਇੰਸਾਂ, ਜਸਪ੍ਰੀਤ ਕੌਰ ਇੰਸਾਂ, ਬਲਜਿੰਦਰ ਕੌਰ ਇੰਸਾਂ, ਛਿੰਦਰ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਗਗਨ ਇੰਸਾਂ, ਜਸਪਾਲ ਇੰਸਾਂ, ਕੁਲਵਿੰਦਰ ਸਿੰਘ, ਮਿਸਤਰੀ ਤਰਸੇਮ ਸਿੰਘ, ਜਗਤਾਰ ਸਿੰਘ, ਵਿਜੈ ਬਿੱਟੂ ਇੰਸਾਂ ਤੋਂ ਇਲਾਵਾ ਪਾਣੀ ਸੰਮਤੀ ਭੈਣਾਂ-ਭਾਈ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।

Welfare Work

Also Read : ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਪ੍ਰੀਖਿਆ ਨਤੀਜਾ ਰਿਹਾ ਸੌ ਫੀਸਦੀ

ਇਸ ਮੌਕੇ ਪਿੰਡ ਘੱਲ ਕਲਾਂ ਦੇ ਗੁਰਨਾਮ ਸਿੰਘ, ਨੱਥਾ ਸਿੰਘ, ਗੋਰਾ ਸਿੰਘ, ਛਿੰਦਰਪਾਲ ਕੌਰ ਇਨ੍ਹਾਂ ਸਾਬਕਾ ਪੰਚਾਇਤ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਪਿੰਡ ਧੱਲੇ ਕੇ ਵਿੱਚ ਇਸ ਤੋਂ ਪਹਿਲਾਂ ਵੀ ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਹਨ। ਮੈਂਬਰ ਸਾਹਿਬਾਨਾਂ ਨੇ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪਰਿਵਾਰ ਦੀ ਦਿਲ ਖੋਲ੍ਹ ਕੇ ਮੱਦਦ ਕੀਤੀ। (Welfare Work)