ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਪ੍ਰੀਖਿਆ ਨਤੀਜਾ ਰਿਹਾ ਸੌ ਫੀਸਦੀ

Shah Satnam Ji Boys School Sirsa

ਐੱਲਕੇਜੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਨਤੀਜਾ ਦੇਖ ਕੇ ਖੁਸ਼ੀ ’ਚ ਝੂਮੇ

  • ਸ਼ਾਨਦਾਰ ਨਤੀਜਿਆਂ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ | Shah Satnam Ji Boys School Sirsa

ਸਰਸਾ (ਸੱਚ ਕਹੂੰ ਨਿਊਜ/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ’ਚ ਸ਼ਨਿੱਚਵਾਰ ਨੂੰ ਐੱਲਕੇਜੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਾਲਾਨਾ ਪ੍ਰੀਖਿਆ ਨਤੀਜਾ ਐਲਾਨਿਆ ਗਿਆ। ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੌ ਫੀਸਦੀ ਰਿਹਾ।ਜਮਾਤਾਂ ’ਚ ਆਲ ਓਵਰ ਪਹਿਲਾ, ਦੁੂਜਾ ਅਤੇ ਤੀਜਾ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਮੈਡਲ ਪਹਿਨਾ ਕੇ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ, ਉਥੇ ਸੈਕਸ਼ਨ ’ਚੋਂ ਪਹਿਲਾ, ਦੂਜਾ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਨਵਾਜਿਆ ਗਿਆ।

Shah Satnam Ji Boys School Sirsa

Shah Satnam Ji Boy’s School Sirsa

ਇਸ ਮੌਕੇੇ ਸਕੂਲ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਅਤੇ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਨੇ ਜਮਾਤ ਪਾਸ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਉਥੇ ਜਮਾਤ ਇੰਚਾਰਜ਼ਾਂ ਵੱਲੋਂ ਬੱਚਿਆਂ ਨੂੰ ਰਿਪੋਰਟ ਕਾਰਡ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਵਿੱਤਰ ਅਸ਼ੀਰਵਾਦ ਨਾਲ ਨਾਨ ਬੋਰਡ ਜਮਾਤਾਂ ਦਾ ਨਤੀਜਾ ਸੌ ਫੀਸਦੀ ਰਿਹਾ।

ਉਨ੍ਹਾਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਉਨ੍ਹਾਂ ਨੇ ਕਿਹਾ ਕਿ ਜੋ ਵਿਦਿਆਰਥੀ ਸੱਚੀ ਲਗਨ ਨਾਲ ਪੜ੍ਹਦੇ ਹਨ ਅਤੇ ਅਣਥੱਕ ਮਿਹਨਤ ਕਰਦੇ ਹਨ ਨਿਸ਼ਚਿਤ ਤੌਰ ’ਤੇ ਸਫਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ।

ਇਹ ਰਿਹਾ ਨਤੀਜਾ | Result

LKG ਜਮਾਤ ’ਚ ਗੁਰਬਾਜ, ਵੰਸ਼ ਮਹਿਤਾ ਅਤੇ ਰਬਜੋਤ ਸਿੰਘ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਰਹੇ।ਉਥੇ ਸ਼ਿਨੋਏ ਤੇ ਵਿਵਾਨ ਛਾਬੜਾ ਲੜੀਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।

UKG ’ਚ ਏਕਮਜੋਤ ਸੰਧੂ, ਸਮਰੱਥ ਬਰਾੜ, ਅੰਸ਼ਮੀਤ ਸਿੰਘ, ਉਤਕਰਸ਼, ਅੰਸ਼ਮੀਤ ਸਿੰਘ ਅਤੇ ਅਥਰਵ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮਨਰੂਪ ਸਿੰਘ, ਸਾਗੀਤ ਖਿੱਚੜ, ਅਰੂਸ਼ ਅਤੇ ਰੂਹਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜੈਅੰਤ ਸਿੰਘ ਅਤੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Shah Satnam Ji Boys School Sirsa

ਪਹਿਲੀ ਜਮਾਤ (1st) ’ਚ ਸੱਚਕੀਰਤ, ਧੈਰਿਆ, ਰਹਿਮਦਿਲ, ਵਿਆਨ, ਸੁਖਲੀਨ ਸਿੰਘ ਅਤੇ ਅਵੀਜੋਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦੋਂ ਕਿ ਮੀਤਾਂਸ਼, ਪਿਉੂੁਸ਼ ਬਾਂਸਲ, ਅਯਾਨ ਵਰਮਾ, ਸ਼ਿਵਮ ਸ਼ਰਮਾ, ਆਯੁਸ਼ ਅਤੇ ਨਕਸ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਉਥੇ ਸਮਰ ਇੰਸਾਂ ਨੇ ਇਸ ਜਮਾਤ ’ਚ ਤੀਜਾ ਸਥਾਨ ਪ੍ਰਾਪਤ ਕੀਤਾ।

Shah Satnam Ji Boys School Sirsa

ਦੂਜੀ ਜਮਾਤ (2nd) ’ਚ ਆਰਵ ਇੰਸਾਂ, ਅਕਸ਼ਿਤ , ਹਰਸ਼ਿਤ ਖੋਥ ਅਤੇ ਦਕਸ਼ ਪਹਿਲੇ ਸਥਾਨ ’ਤੇ ਰਹੇ, ਜਦੋਂ ਕਿ ਹਾਰਦਿਕ, ਵਿਸੇਸ਼, ਸ਼ਿਵਮ ਅਤੇ ਰਿਤੁਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਪਰਮ ਅਤੇ ਦੀਕਸ਼ਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਤੀਜੀ ਜਮਾਤ (3rd) ’ਚ ਸਾਰਥਿਕ ਨੇ ਪਹਿਲਾ, ਸਮਰਪਾਲ ਸਿੰਘ ਚਾਨਣਾ ਨੇ ਦੂਜਾ ਸਥਾਨ ਹਾਸਲ ਕੀਤਾ।ਜਦੋਂ ਕਿ ਮੁਕੱਦਰ ਅਤੇ ਅੰਸ਼ਦਿਲ ਸਿੰੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਚੌਥੀ ਜਮਾਤ (4th) ’ਚ ਅਰਪਿਤ, ਨਕਸ਼ ਮੋਂਗਾ ਅਤੇ ਗੁਰਰੀਤ ਨੇ ਲੜੀਵਾਰ : ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਪੰਜਵੀਂ ਜਮਾਤ (5th) ’ਚ ਗੁਰਲੀਨ ਨੇ ਪਹਿਲਾ, ਗੁਰਅੰਸ਼ ਨੇ ਦੂਜਾ ਅਤੇ ਆਰਿਅਨ ਚੌਧਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਛੇਵੀਂ ਜਮਾਤ (6th) ’ਚ ਵਿਹਾਨ ਪਹਿਲਾ, ਸੈਮਨ ਇੰਸਾਂ ਦੂਜਾ ਅਤੇ ਦੇਵੇਨ ਚਾਹਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Shah Satnam Ji Boys School Sirsa

ਸੱਤਵੀਂ ਜਮਾਤ (7th) ’ਚ ਨੂਰ-ਏ-ਮੀਤ ਅਤੇ ਨਮਨ ਕੁਮਾਰ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦੋਂ ਕਿ ਅਨਮੋਲ ਦੂਜੇ ਅਤੇ ਰੋਹਿਤ ਸਿੰਹਮਾਰ ਤੀਜੇ ਸਥਾਨ ’ਤੇ ਰਿਹਾ।

Shah Satnam Ji Boys School Sirsa

ਅੱਠਵੀਂ ਜਮਾਤ (8th) ’ਚ ਅਮਨ ਕੁਮਾਰ ਪਹਿਲੇ ਗੁਰਾਂਸ਼ ਦੂਜੇ ਅਤੇ ਲਵਿਸ਼ ਇੰਸਾਂ ਨੇ ਤੀਜਾ ਸਥਾਨ ’ਤੇ ਰਿਹਾ। ਨੌਵੀਂ ਜਮਾਤ (9th) ’ਚ ਯਸ਼ਵਰਧਨ ਪਹਿਲੇ, ਅੰਕਿਤ ਦੂਜੇ ਅਤੇ ਸਿਮਰਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ।

11ਵੀਂ ਮੈਡੀਕਲ (11th) ’ਚ ਅਭਿਮੰਨੂੰ ਸੈਣੀ ਪਹਿਲੇ, ਜਤਿਨ ਦੂਜੇ ਅਤੇ ਗੁਰਮੀਤ ਤੀਜੇ ਸਥਾਨ ’ਤੇ ਰਿਹਾ।ਇਸ ਜਮਾਤ ਦੇ ਨਾਨ ਮੈਡੀਕਲ ’ਚ ਕਬੀਰ, ਆਦਿੱਤਿਆ ਕੱਕੜ ਅਤੇ ਅਰਸ਼ਦੀਪ ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

11ਵੀਂ ਕਾਮਰਸ (11th) ’ਚ ਅੰਸ਼ਮੀਤ ਵਰਮਾ ਪਹਿਲੇ, ਪ੍ਰਿੰਸ ਮਿੱਤਲ ਦੂਜਾ ਅਤੇ ਸਪਰਸ਼ ਤੀਜੇ ਸਥਾਨ ’ਤੇ ਰਿਹਾ।11ਵੀਂ ਜਮਾਤ ਦੇ ਆਰਟਸ ਸੈਕਸ਼ਨ ’ਚ ਤਨਵੀਰ ਸਿੰਘ ਨੇ ਪਹਿਲਾ, ਐਸ਼ਵੀਰ ਨੇ ਦੂਜਾ ਅਤੇ ਸਮਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

Also Read : ਪਾਣੀ ਦੀ ਬਰਬਾਦੀ ’ਤੇ ਹੋਵੇ ਸਖ਼ਤੀ