Weather Update: ਗਰਮੀ ਨੂੰ ਠੱਲ੍ਹ ਪਾਵੇਗਾ ਮੀਂਹ, ਇਸ ਸੂਬੇ ਦੇ 5 ਜ਼ਿਲ੍ਹਿਆਂ ’ਚ ਅਲਰਟ ਜਾਰੀ!

Weather Update

ਜੈਪੁਰ (ਹਰਦੀਪ ਸਿੰਘ)। ਬੇਸ਼ੱਕ ਉੱਤਰ ਭਾਰਤ ’ਚ ਗਰਮੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਰਾਜਸਥਾਨ ’ਚ ਗਰਮੀ ਦੇ ਤੇਵਰਾਂ ਨੂੰ ਠੰਢ ਕਰਨ ਲਈ ਮੀਂਹ ਤਿਆਰ ਬੈਠਾ ਹੈ। ਉਂਝ ਤਾਂ ਜਦੋਂ ਜਦੋਂ ਵੀ ਰਾਜਸਥਾਨ ਦਾ ਮੌਸਮ ਸਾਫ ਤੇ ਕਲੀਅਰ ਰਹਿੰਦਾ ਹੈ ਉਦੋਂ ਉਦੋਂ ਗਰਮੀ ਆਪਣਾ ਰੂਪ ਦਿਖਾਉਣ ਤੋਂ ਪਿੱਛੇ ਨਹੀਂ ਹਟਦੀ। ਸ਼ੁੱਕਰਵਾਰ 3 ਮਈ ਦੀ ਗੱਲ ਕਰੀਏ ਤਾਂ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਮੌਸਮ ਦੇਖਣ ਨੂੰ ਸਾਫ਼ ਲੱਗ ਰਿਹਾ ਸੀ ਤਾਂ ਅਜਿਹੇ ’ਚ ਤਾਪਮਾਨ ਵੀ 2 ਤੋਂ 3 ਡਿਗਰੀ ਸੈਲਸੀਅਸ ਉੱਪਰ ਚੜ੍ਹ ਗਿਆ। ਇਸ ਦੌਰਾਨ ਰਾਜਸਥਾਨ ਦੇ 10 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਉਂਪਰ ਦਰਜ਼ ਕੀਤਾ ਗਿਆ। ਸਭ ਤੋਂ ਵੱਧ 42.1 ਡਿਗਰੀ ਸੈਲਸੀਅਸ ਤਾਪਮਾਨ ਜੈਸਲਮੇਰ ’ਚ ਦਰਜ ਕੀਤਾ ਗਿਆ। (Weather Update)

ਇਸ ਤਰ੍ਹਾਂ ਸਵਾਈ ਮਾਧੋਪੁਰ, ਜਾਲੌਰ ਅਤੇ ਬਾੜਮੇਰ ਦਾ ਤਾਪਮਾਨ ਵੀ 41 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਪਰ ਅੱਜ ਸ਼ਨਿੱਚਰਵਾਰ ਦੀ ਗੱਲ ਕਰੀਏ ਤਾਂ ਇਸ ਗਰਮੀ ਦੇ ਪ੍ਰਚੰਡ ਤਾਂਡਵ ਨੂੰ ਘੱਟ ਕਰਨ ਲਈ ਮੀਂਹ ਆਪਣੀ ਕਮਾਲ ਦਿਖਾ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸ਼ਨਿੱਚਰਵਾਰ ਨੂੰ ਰਾਜਸਥਾਨ ਦੇ 5 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਮਜ਼ੋਰ ਪੱਛਮੀ ਗੜਬੜੀ ਦੇ ਕਾਰਨ ਬੀਕਾਨੇਰ, ਜੋਧਪੁਰ, ਹਨੁਮਾਨਗੜ੍ਹ, ਜੈਸਲਮੇਰ ਤੇ ਸ੍ਰੀਨਗਰ ’ਚ ਮੀਂਹ ਦੀਆਂ ਪੂਰੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਹਨ। (Weather Update)

ਜੈਸਲਮੇਰ ਨੂੰ ਛੱਡ ਕੇ ਹੋਰ ਜ਼ਿਲ੍ਹਿਆਂ ’ਚ ਤਾਪਮਾਨ ਆਮ | Weather Update

ਬੇਸ਼ਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਵਧਿਆ ਹੋਇਆ ਹੈ, ਪਰ ਜ਼ਿਆਦਾਤਰ ਤਾਪਮਾਨ ਅਜੇ ਵੀ ਆਮ ਤੋਂ ਘੱਟ ਹੀ ਹੈ। ਸਿਰਫ਼ ਜੈਸਲਮੇਰ ਨੂੰ ਛੱਡ ਦਈਏ ਤਾਂ ਹੋਰ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਆਮ ਤੋਂ ਘੱਟ ਦਰਜ ਕੀਤਾ ਗਿਆ। ਹੋਰ ਜ਼ਿਲ੍ਹਿਆਂ ’ਚ ਵੀ ਤਾਪਮਾਨ ਆਮ ਤੋਂ ਘੱਟ ਹੀ ਰਿਹਾ ਹੈ।

3 ਦਿਨ ਬਾਅਦ ਫਿਰ ਗਰਮੀ ਦਿਖਾਵੇਗੀ ਆਪਣਾ ਰੁਦਰ ਰੂਪ | Weather Update

ਕਮਜ਼ੋਰ ਪੱਛਮੀ ਗੜਬੜੀ ਕਾਰਨ ਸ਼ਨਿੱਚਰਵਾਰ 4 ਜੂਨ ਨੂੰ ਸੂਬੇ ’ਚ ਮੀਂਹ ਦੀ ਸੰਭਾਵਨਾ ਨੂੰ ਮੌਸਮ ਵਿਭਾਗ ਦੇ ਅਨੁਸਾਰ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਸਮ ਵਿਭਗਾ ਦੁਆਰਾ ਜ਼ਿਲ੍ਹਾ ਪੰਜ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਨ੍ਹਾਂ ’ਚ ਖਾਸ ਤੌਰ ’ਤੇ ਬੀਕਾਨੇਰ, ਅਨੁਮਾਨਗੜ੍ਹ, ਜੈਸਲਮੇਰ, ਜੋਧਪੁਰ ਅਤੇ ਗੰਗਾਨਗਰ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕਮਜ਼ੋਰ ਪੱਛਮੀ ਗੜਬੜੀ ਦਾ ਅਸਰ ਐਤਵਾਰ ਤੱਕ ਰਹਿਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਮੌਸਮ ਫਿਰ ਸਾਫ਼ ਹੋਣ ਦੇ ਆਸਾਰ ਬਣੇ ਹੋਏ ਹਨ। ਜਦੋਂ ਇਹ ਮੌਸਮ ਫਿਰ ਸਾਫ਼ ਹੋਵੇਗਾ ਤਾਂ ਗਰਮੀ ਆਪਣੇ ਉਸੇ ਰੂਪ ’ਚ ਫਿਰ ਆ ਸਕਦੀ ਹੈ।

Also Read : Social Media: ਮੋਬਾਇਲ ਦੀ ਬਨਾਉਟੀ ਦੁਨੀਆ ’ਚ ਗੁਆਚ ਰਿਹਾ ਬਚਪਨ

LEAVE A REPLY

Please enter your comment!
Please enter your name here