ਜੰਮੂ ਕਸ਼ਮੀਰ ‘ਚ ਪੰਚਾਇਤੀ ਚੋਣਾਂ ਦੇ ਛੇਵੇਂ ਗੇੜ ਦਾ ਮਤਦਾਨ

Voting, For, Sixth, Phase, Panchayat, Elections, Jammu, Kashmir

3174 ਮਤਦਾਨ ਕੇਂਦਰਾਂ ‘ਤੇ ਹੋ ਰਿਹਾ Elections

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਸਖ਼ਤ ਸੁਰੱਖਿਆ ਦਰਮਿਆਨ ਪੰਚਾਇਤੀ ਚੋਣਾਂ ਦੇ ਛੇਵੇਂ ਗੇੜ ਲਈ ਮਤਦਾਨ ਜਾਰੀ ਹੈ। ਰਾਜ ਦੇ 3174 ਮਤਦਾਨ ਕੇਂਦਰਾਂ ‘ਤੇ 1054977 ਮਤਦਾਤਾ ਅੱਜ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਕਸ਼ਮੀਰ ਘਾਟੀ ‘ਚ ਠੰਢ ਕਾਰਨ ਅੱਜ ਸਵੇਰੇ ਅੱਠ ਵਜੇ ਮਤਦਾਨ ਸੁਸਤ ਗਤੀ ਨਾਲ ਸ਼ੁਰੂ ਹੋਇਆ ਪਰ ਜੰਮੂ ਖੇਤਰ ਦੇ ਮਤਦਾਨ ਕੇਂਦਰਾਂ ‘ਤੇ ਮਤਦਾਤਾਵਾਂ ਨੂੰ ਜ਼ਿਆਦਾ ਗਿਣਤੀ ‘ਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ। ਘਾਟੀ ‘ਚ ਵੀ ਦਿਨ ਚੜ੍ਹਨ ਦੇ ਨਾਲ ਮਤਦਾਨ ਦੀ ਰਫਤਾਰ ‘ਚ ਗਤੀ ਆਉਣ ਦੀ ਉਮੀਦ ਹੈ ਜਿੱਥੇ ਵੱਖਵਾਦੀਆਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। (Elections)

ਮਤਦਾਨ ਸਮਾਪਤ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਰਾਜ ਦੇ ਮੁੱਖ ਚੋਣ ਅਧਿਕਾਰੀ ਸ਼ਾਲਿਨ ਕਾਬਰਾ ਨੇ ਦੱਸਿਆ ਕਿ ਰਾਜ ‘ਚ 3174 ਮਤਦਾਨ ਕੇਂਦਰਾਂ ‘ਚ ਅੱਜ ਪੰਚਾਇਤੀ ਚੋਣਾਂ ਦੇ ਛੇਵੇਂ ਗੇੜ ਲਈ ਮਤਦਾਨ ਹੋ ਰਿਹਾ ਹੈ, ਜਿਸ ‘ਚ 410 ਮਤਦਾਨ ਕੇਂਦਰ ਕਸ਼ਮੀਰ ਖੇਤਰ ‘ਚ ਹਨ ਅਤੇ 2764 ਮਤਦਾਨ ਕੇਂਦਰ ਜੰਮੂ ਖੇਤਰ ‘ਚ ਹਨ। ਉਹਨਾਂ ਕਿਹਾ ਕਿ ਮਤਦਾਨ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੈ ਅਤੇ ਵੋਟਾਂ ਦੀ ਗਿਣਤੀ ਮਤਦਾਨ ਸਮਾਪਤ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।