ਨਸ਼ੇ ਅੱਤਵਾਦੀ ਸਾਜ਼ਿਸ਼ ਦਾ ਹਿੱਸਾ: PM Modi

ਪ੍ਰਧਾਨ ਮੰਤਰੀ ਨੇ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਕੀਤੀ ਸ਼ੁਰੂਆਤ

Ravinder Sharma Picture
Published On

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੁਸ਼ਮਣ ਦੇਸ਼ ਭਾਰਤ ਵਿੱਚ ਨਸ਼ੇ ਭੇਜ ਕੇ ਅਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਨਸ਼ਿਆਂ ਦੇ ਵਪਾਰ ਨੂੰ ਦੁਸ਼ਮਣ ਦੇ ‘ਅੱਤਵਾਦੀ ਏਜੰਡੇ’ ਦਾ ਹਿੱਸਾ ਦੱਸਿਆ।

‘ਨਸ਼ਾ ਮੁਕਤ ਯੂਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਸ਼ੁਰੂਆਤ ’ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ 2047 ਤੱਕ ਵਿਕਸਤ ਭਾਰਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਕੋਈ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੁੰਦਾ ਹੈ, ਤਾਂ ਇਹ ਸਿਰਫ਼ ਵਿਅਕਤੀ ਹੀ ਨਹੀਂ ਹਾਰਦਾ, ਸਗੋਂ ਇੱਕ ਸੁਫਨਾ ਵੀ ਟੁੱਟ ਜਾਂਦਾ ਹੈ। ਨਸ਼ੇ ਦੀ ਲਤ ਦੇ ਨਤੀਜੇ ਵਿਅਕਤੀ ਅਤੇ ਪਰਿਵਾਰ ਤੱਕ ਸੀਮਤ ਨਹੀਂ ਹੁੰਦੇ, ਸਗੋਂ ਦੇਸ਼ ਨੂੰ ਵੀ ਪ੍ਰਭਾਵਿਤ ਕਰਦੇ ਹਨ।

Read Also : ਰੈਸਟੋਰੈਂਟ 'ਚ ਗੋਲੀਬਾਰੀ ’ਚ ਤਿੰਨ ਦੀ ਮੌਤ, ਸ਼ੂਟਰ ਵੀ ਢੇਰੀ

ਇਹ ਦੇਸ਼ ਦੀ ਤਾਕਤ ਨੂੰ ਕਮਜ਼ੋਰ ਕਰਦਾ ਹੈ, ਅਤੇ ਦੁਸ਼ਮਣ ਦੇਸ਼ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਇੱਕ ਸੋਚੀ-ਸਮਝੀ ਚਾਲ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਤੋਂ ਮੁਨਾਫ਼ਾ ਕਮਾਉਣਾ ਅਤੇ ਸਾਡੇ ਵਰਗੇ ਦੇਸ਼ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਾ ਵੀ ਉਨ੍ਹਾਂ ਦੇ ਅੱਤਵਾਦੀ ਏਜੰਡੇ ਦਾ ਹਿੱਸਾ ਹੈ। ਇਸ ਲਈ ਸਾਨੂੰ ਹਰ ਨੌਜਵਾਨ ਨੂੰ ਨਸ਼ੇ ਦੀ ਲਤ ਤੋਂ ਬਚਾਉਣਾ ਚਾਹੀਦਾ ਹੈ। ਤੁਹਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਮਰੱਥਾ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।

ਨਸ਼ਾ ਛੱਡਣ ਲਈ ਮੱਦਦ ਲੈਣ ਤੋਂ ਨਾ ਝਿਜਕੋ

ਨਸ਼ਾ ਛੁਡਾਉਣ ਅਤੇ ਸੁਧਾਰ (ਰਿਹੈਬਿਲਿਟੇਸ਼ਨ) ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਨੂੰ ਸਮਾਜਿਕ ਸਥਿਤੀ ਦੇ ਦਬਾਅ ਹੇਠ ਲੁਕਾਉਣਾ ਨਹੀਂ। ਜਿਨ੍ਹਾਂ ਨੂੰ ਮੱਦਦ ਦੀ ਲੋੜ ਹੈ, ਉਨ੍ਹਾਂ ਨੂੰ ਮੱਦਦ ਲੈਣੀ ਚਾਹੀਦੀ ਹੈ  ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰੋ, ਮਾਹਿਰਾਂ ਦੀ ਮੱਦਦ ਲਓ ਅਤੇ ਡਾਕਟਰੀ ਪੇਸ਼ੇਵਰਾਂ ਦੇ ਸਮਰਥਨ ਨਾਲ ਆਪਣੇ ਬੱਚੇ ਨੂੰ ਨਸ਼ੇ ਦੀ ਲਤ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੋ।

ਇਹ ਸੰਕੇਤ ਮਿਲਣ ਤਾਂ ਰਹੋ ਸਾਵਧਾਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਪਰਿਵਾਰ ਦੇ ਅੰਦਰ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਦਾ ਮਾਹੌਲ ਵੀ ਬਣਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਉਨ੍ਹਾਂ ਦੇ ਅਜਿਹੀ ਸਥਿਤੀ ਵਿੱਚ ਫਸਣ ਤੋਂ ਪਹਿਲਾਂ ਉਨ੍ਹਾਂ ਦੀ ਮੱਦਦ ਕਰ ਸਕੀਏ। ਜੇਕਰ ਤੁਸੀਂ ਥੋੜ੍ਹਾ ਜਿਹਾ ਧਿਆਨ ਦਿਓਗੇ, ਤਾਂ ਤੁਸੀਂ ਸੰਕੇਤ ਵੇਖੋਗੇ, ਤੁਸੀਂ ਉਨ੍ਹਾਂ ਦੇ ਵਿਹਾਰ ਵਿੱਚ ਬਦਲਾਅ ਦੇਖ ਸਕਦੇ ਹੋ। ਉਹ ਗੁਆਚੇ ਹੋਏ ਜਾਪ ਸਕਦੇ ਹਨ, ਆਪਣਾ ਚਿਹਰਾ ਲੁਕਾ ਸਕਦੇ ਹਨ, ਆਪਣੇ ਕਮਰਿਆਂ ਵਿੱਚ ਬੰਦ ਰਹਿ ਸਕਦੇ ਹਨ, ਦੇਰ ਰਾਤ ਘਰ ਆ ਸਕਦੇ ਹਨ, ਜਾਂ ਬੇਲੋੜੇ ਪੈਸੇ ਦੀ ਮੰਗ ਕਰ ਸਕਦੇ ਹਨ। ਇਹ ਕੁਝ ਅਜਿਹੇ ਸੰਕੇਤ ਹਨ, ਜਿਨ੍ਹਾਂ ਨਾਲ ਪਤਾ ਚੱਲਦਾ ਹੈ ਕਿ ਕੁਝ ਗੜਬੜ ਹੋ ਸਕਦੀ ਹੈ।

ਪਰਿਵਾਰ ਨੂੰ ਵੀ ਬਰਬਾਦ ਕਰਦਾ ਹੈ ਨਸ਼ਾ

ਨਸ਼ਿਆਂ ਦੇ ਸੇਵਨ ਦੇ ਲੰਮੇ ਸਮੇਂ ਤੱਕ ਰਹਿਣ ਵਾਲੇ ਬੁਰੇ ਨਤੀਜਿਆਂ ਬਾਰੇ ਨੌਜਵਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਸ਼ੇ ਤੁਹਾਨੂੰ ਕੁਝ ਸਮੇਂ ਲਈ ਤਾਂ ਨਸ਼ਾ ਜਾਂ ਉਤਸ਼ਾਹ ਦੇ ਸਕਦੇ ਹਨ, ਪਰ ਉਹ ਤੁਹਾਡੇ ਪਰਿਵਾਰ ਨੂੰ ਬਰਬਾਦ ਕਰ ਦਿੰਦੇ ਹਨ।

About The Author

Related Posts