Commonwealth Games 2026: ਹਰਿਆਣਵੀਆਂ ਨੇ ਦੇਸ਼ ਦੀ ਝੋਲੀ ਪਾਏ 7 ਸੋਨ ਤਮਗੇ, 23ਵੀਂਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ: ਭਾਰਤ ਨੇ ਜਿੱਤੇ13 ਸੋਨ ਸਮੇਤ 39 ਤਗਮੇ

ਪਿਛਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ਰਿਹਾ ਸ਼ਾਨਦਾਰ ਪ੍ਰਦਰਸ਼ਨ

Ravinder Sharma Picture
Published On

ਗਲਾਸਗੋ (ਏਜੰਸੀ)। ਸਕਾਟਲੈਂਡ ਵਿੱਚ ਹੋ ਰਹੀਆਂ 23ਵੀਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚ 7 ਸੋਨ, 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਸਭ ਤੋਂ ਜ਼ਿਆਦਾ ਦਬਦਬਾ ਮੁੱਕੇਬਾਜ਼ੀ ਦਾ ਰਿਹਾ, ਜਿਸ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ 6 ਸੋਨ ਅਤੇ 1 ਚਾਂਦੀ ਜਿੱਤੀ।

ਰਿਵਾੜੀ ਦੀ ਸ਼ਰਮੀਲਾ ਧਨਖੜ ਨੇ ਪੈਰਾ-ਸ਼ਾਟ ਪੁੱਟ ਵਿੱਚ ਸੋਨ ਤਗਮਾ ਜਿੱਤਿਆ, ਭਿਵਾਨੀ ਦੀ ਸੀਮਾ ਕਾਲੀਰਮਨ ਨੇ ਡਿਸਕਸ ਥਰਅੋ ਵਿੱਚ ਅਤੇ ਯਸ਼ਵੀਰ ਸਿੰਘ ਨੇ ਜੈਵਲਿਨ ਥਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਪਾਣੀਪਤ ਦੇ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ। ਭਿਵਾਨੀ ਤੋਂ ਮੌਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ), ਪ੍ਰੀਤੀ ਪੰਵਾਰ (54 ਕਿਲੋਗ੍ਰਾਮ), ਸਾਕਸ਼ੀ ਚੌਧਰੀ (51 ਕਿਲੋਗ੍ਰਾਮ) ਅਤੇ ਪ੍ਰਿਆ ਘਨਘਸ (60 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ-ਆਪਣੇ ਭਾਰ ਵਰਗਾਂ ਵਿੱਚ ਸੋਨ ਤਗਮੇ ਜਿੱਤੇ।

Read Also : ਰੈਸਟੋਰੈਂਟ 'ਚ ਗੋਲੀਬਾਰੀ ’ਚ ਤਿੰਨ ਦੀ ਮੌਤ, ਸ਼ੂਟਰ ਵੀ ਢੇਰੀ

ਪੁਰਸ਼ ਵਰਗ ਵਿੱਚ ਸਚਿਨ ਸਿਵਾਚ (60 ਕਿਲੋਗ੍ਰਾਮ) ਅਤੇ ਹਿਸਾਰ ਦੇ ਅੰਕੁਸ਼ (70 ਕਿਲੋਗ੍ਰਾਮ) ਨੇ ਸੋਨ ਤਗਮੇ ਜਿੱਤੇ, ਜਦੋਂ ਕਿ ਹਾਂਸੀ ਦੇ ਨਰਿੰਦਰ ਬੇਰਵਾਲ ਨੇ 90+ ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਨੇ ਬਰਮਿੰਘਮ ਵਿੱਚ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ 61 ਤਗਮੇ (22 ਸੋਨ, 16 ਚਾਂਦੀ ਅਤੇ 23 ਕਾਂਸੀ) ਜਿੱਤੇ ਸਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ, ਹਰਿਆਣਾ ਦੇ 43 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਕੁੱਲ 20 ਤਗਮੇ (9 ਸੋਨ, 4 ਚਾਂਦੀ ਅਤੇ 7 ਕਾਂਸੀ) ਜਿੱਤੇ ਸਨ। ਇਸ ਵਾਰ ਹਰਿਆਣਾ ਦੇ 20 ਖਿਡਾਰੀਆਂ ਨੇ 11 ਤਗਮੇ ਜਿੱਤੇ। ਜ਼ਿਕਰਯੋਗ ਹੈ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 20 ਖੇਡਾਂ ਸਨ, ਜਦੋਂ ਕਿ ਇਸ ਵਾਰ ਭਾਰਤ ਸਕਾਟਲੈਂਡ ਵਿੱਚ 10 ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ।

ਸੀਐੱਮ ਨਾਇਬ ਸਿੰਘ ਸੈਣੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖਿਡਾਰੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਵਿਸ਼ਵ ਪੱਧਰ ’ਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਹਨ।

About The Author

Related Posts