Punjab
Health News: ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀਗੁਰੂਸਰ ਮੋਡੀਆ ’ਚ ਮੁਫਤ ਮੈਡੀਕਲ ਜਾਂਚ ਕੈਂਪ ’ਚ 487 ਦਾ ਚੈੱਕਅੱਪ
36 ਤਰ੍ਹਾਂ ਦੇ ਬਲੱਡ ਟੈਸਟ ਘੱਟ ਰੇਟਾਂ 'ਤੇ ਕੀਤੇ ਗਏ
ਗੋਲੂਵਾਲਾ (ਸੁਰਿੰਦਰ ਗੁੰਬਰ/ਸੱਚ ਕਹੂੰ ਨਿਊਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ (ਅਗਸਤ) ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀਗੁਰੂਸਰ ਮੋਡੀਆ ਜਿਲ੍ਹਾ ਸ੍ਰੀ ਗੰਗਾਨਗਰ ’ਚ ਵਿਸ਼ਾਲ ਮੁਫਤ ਮੈਡੀਕਲ ਜਾਂਚ ਕੈਂਪ ਐਤਵਾਰ ਨੂੰ ਲਾਇਆ ਗਿਆ।
ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ 487 ਮਰੀਜ਼ਾਂ ਦਾ ਮੁਫਤ ਚੈੱਕਅੱਪ ਕਰਕੇ ਉਨ੍ਹਾਂ ਨੂੰ ਸਹੀ ਸਲਾਹ-ਮਸ਼ਵਰਾ ਦਿੱਤਾ ਗਿਆ। ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੈਂਪ ’ਚ ਦੰਦਾਂ ਦੇ ਰੋਗ ਮਾਹਿਰ ਡਾ. ਰਾਜਿੰਦਰ ਮਲਹੋਤਰਾ ਅਤੇ ਰਾਮਪਰਵੇਸ਼ ਨੇ 41 ਮਰੀਜ਼ਾਂ, ਇਸਤਰੀ ਰੋਗ ਮਾਹਿਰ ਡਾ. ਸਰਿਤਾ ਭਾਟੀਆ 32 ਮਰੀਜ਼ਾਂ, ਅੱਖਾਂ ਦੇ ਰੋਗ ਮਾਹਿਰ ਡਾ. ਲਲਿਤ ਸੱਚਦੇਵਾ ਨੇ 185 ਮਰੀਜ਼ਾਂ, ਫਿਜ਼ੀਸ਼ੀਅਨ ਡਾ. ਜਸਪ੍ਰੀਤ ਨੇ 51 ਮਰੀਜ਼ਾਂ, ਆਮ ਰੋਗ ਮਾਹਿਰ ਡਾ. ਧਰਮਵੀਰ ਸਿੰਘ ਨੇ 37 ਅਤੇ ਡਾ. ਸੁਭਾਸ਼ ਗੜਵਾਲ ਨੇ 85 ਮਰੀਜ਼ਾਂ, ਹੱਡੀ ਰੋਗ ਅਤੇ ਫਿਜ਼ਿਓਥੇਰੈਪੀ ਮਾਹਿਰ ਅਸ਼ਰਫ ਖਾਨ ਭਾਟੀ ਨੇ 28 ਮਰੀਜ਼ਾਂ ਅਤੇ ਨੱਕ, ਕੰਨ ਅਤੇ ਗਲ ਰੋਗ ਮਾਹਿਰ ਡਾ. ਸਰਲ ਆਹੁਜਾ ਨੇ 28 ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਸਹੀ ਸਲਾਹ ਦਿੱਤੀ।
Read Also : ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ
ਇਸ ਦੌਰਾਨ ਅਲਟਰਾਸਾਊਂਡ ਵਿਭਾਗ ’ਚ ਡਾ. ਜਅੰਤ ਮਹੇਸ਼ਵਰੀ ਨੇ 28 ਮਰੀਜ਼ਾਂ ਦੇ ਅਲਟਰਾਸਾਊਂਡ 20 ਫੀਸਦੀ ਦੀ ਖਾਸ ਛੋਟ ’ਤੇ ਕੀਤੇ। ਇਸ ਦੌਰਾਨ ਕੈਂਪ ’ਚ 21 ਮਰੀਜ਼ਾਂ ਦੀ ਚੋਣ ਅੱਖਾਂ ’ਚ ਸਫੈਦ ਮੋਤੀਆ ਦੇ ਆਪ੍ਰੇਸ਼ਨ ਲਈ ਕੀਤੀ ਗਈ, ਜੋ ਕਿ ਹਸਪਤਾਲ ’ਚ ਮੁਫਤ ਕੀਤੇ ਜਾਣਗੇ। ਇਸ ਕੈਂਪ ’ਚ ਖੂਨ ਅਤੇ ਪਿਸ਼ਾਬ ਦੀ 36 ਪ੍ਰਕਾਰ ਦੀਆਂ ਜਾਂਚਾਂ ਦਾ ਪੈਕੇਜ਼ 4500 ਦੀ ਬਜਾਏ ਸਿਰਫ 1500 ਰੁਪਏ ’ਚ 21 ਮਰੀਜ਼ਾਂ ਨੂੰ ਦਿੱਤਾ ਗਿਆ।
ਦੂਜੇ ਪਾਸੇ ਹੱਡੀਆਂ ਦੀ ਕਮਜ਼ੋਰੀ ਦੀ ਜਾਂਚ (ਬੀਐੱਮਡੀ), ਪੂਰੇ ਸਰੀਰ ’ਚ ਨਾੜਾਂ ਦੀ ਸਮਰੱਥਾ ਦੀ ਜਾਂਚ (ਫੁਲ ਬੌਡੀ ਨਿਊਰੋਪੈਥੀ), ਖੂਨ ’ਚ ਹੀਮੋਗਲੋਬਿਨ ਨਾਲ ਜੁੜੀ ਸ਼ੂਗਰ ਦੀ ਮਾਤਰਾ ਦੀ ਜਾਂਚ, ਖੂਨ ਦੀ ਮਾਤਰਾ ਅਤੇ ਖੂਨ ’ਚ ਸ਼ੂਗਰ ਦੀ ਮਾਤਰਾ (ਐੱਚਬੀ ਅਤੇ ਬਲੱਡ ਸ਼ੂਗਰ), ਹਾਰਟ ’ਚ ਦਬਾਅ ਅਤੇ ਖਿਚਾਅ (ਐੱਨਟੀ ਪ੍ਰੋ ਬੀਐੱਨਪੀ) ਆਦਿ ਦੀ ਜਾਂਚ ਵੀ ਮੁਫਤ ਕੀਤੀ ਗਈ। ਇਸ ਕੈਂਪ ’ਚ ਔਰਤਾਂ ਅਤੇ ਪੁਰਸ਼ਾਂ ਦੀ ਬਹੁਤ ਜ਼ਿਆਦਾ ਭੀੜ ਆਪਣੀ ਵਾਰੀ ਦੀ ਉਡੀਕ ਕਰਦੀ ਵੇਖੀ ਗਈ। ਇਸ ਕੈਂਪ ’ਚ ਹਸਪਤਾਲ ਦੇ ਨਰਸਿੰਗ ਸਟਾਫ ਅਤੇ ਲੈਬ ਟੈਕਨੀਸ਼ੀਅਨ ਵਿਭਾਗ ਨੇ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ।