ਟੋਕੀਓ ਓਲੰਪਿਕ : ਪੀਵੀ ਸਿੰਧੂ ਸਿਰਜਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਇੱਕ ਹੋਰ ਕਾਂਸੀ ਦਾ ਤਮਗਾ

ਚੀਨੀ ਖਿਡਾਰਨ ਸ਼ਟਲਰ ਹੇ ਬਿੰਗਜਿਆਓ ਨੂੰ ਹਰਾਇਆ 21-13 ਤੇ 21-15 ਨਾਲ ਹਰਾਇਆ

ਟੋਕੀਓ । ਭਾਰਤ ਦੀ ਸਟਾਰ ਖਿਡਾਰਨ ਪੀਵੀ ਸਿੰਧੂ ਨੇ ਓਲੰਪਿਕ ’ਚ ਇਤਿਹਾਸ ਸਿਰਜਦਿਆਂ ਕਾਂਸੀ ਦਾ ਤਮਗਾ ਜਿੱਤ ਲਿਆ ਹੈ ਪੀਵੀ ਸਿੰਧੂ ਨੇ ਮੁਕਾਬਲੇ ਦੇ ਦੋਵੇਂ ਸੈੱਟਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਨ ਦੀ ਸ਼ਟਲਰ ਹੇ ਬਿੰਗਜਿਆਓ ਨੂੰ 21-13 ਤੇ 21-15 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ।

ਰੀਓ ਓਲੰਪਿਕ ’ਚ ਸਿੰਧੂ ਨੇ ਸਿਲਵਰ ਤਮਗਾ ਜਿੱਤਿਆ ਸੀ ਸਿੰਧੂ ਭਾਰਤ ਦੀ ਇਕਲੌਤੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਦੇ ਨਾਂਅ ਹੁਣ ਓਲੰਪਿਕ ’ਚ ਦੋ ਤਮਗੇ ਜਿੱਤਣ ਦਾ ਰਿਕਾਰਡ ਹੈ ਟੋਕੀਓ ਓਲੰਪਿਕ ’ਚ ਪੀਵੀ ਸਿੰਧੂ ਨੇ ਹੁਣ ਤੱਕ ਆਪਣੀ ਸ਼ਾਨਦਾਰ ਖੇਡ ਸਦਕਾ ਸਭ ਨੂੰ ਪ੍ਰਭਾਵਿਤ ਕੀਤਾ ਹੈ ਤੇ ਭਾਰਤ ਨੂੰ ਤਮਗਾ ਦਿਵਾਉਣ ’ਚ ਸਫ਼ਲ ਰਹੀ ਭਾਰਤ ਦੀ ਖਿਡਾਰਨ ਪੀਵੀ ਸਿੰਧੂ ਦੀ ਜਿੱਤ ਨਾਲ ਹੁਣ ਭਾਰਤ ਦੀ ਝੋਲੀ ’ਚ ਦੋ ਤਮਗੇ ਆ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ