ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ ਦੀ ਧਮਾਕੇਦਾਰ ਜਿੱਤ, 41 ਸਾਲਾਂ ਬਾਅਦ ਪੁੱਜੀ ਸੈਮੀਫਾਈਨਲ ’ਚ

ਗ੍ਰੇਟ ਬਿਟ੍ਰੇਨ ਨੂੰ 3-1 ਨਾਲ ਹਰਾਇਆ,

ਟੋਕੀਓ। ਓਲੰਪਿਕ ’ਚ ਭਾਰਤ ਤੇ ਗ੍ਰੇਟ ਬ੍ਰਿਟੇਨ ਦੀ ਹਾਕੀ ਟੀਮਾਂ ਦਰਮਿਆਨ ਕੁਆਰਟਰ ਫਾਈਨਲ ਮੈਚ ਖੇਡਿਆ, ਜਿਸ ’ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ’ਚ ਪੁੱਜ ਗਈ ਹੈ ਪਹਿਲੇ ਕੁਆਰਟਰ ’ਚ ਦਿਲਪ੍ਰੀਤ ਸਿੰਘ ਨੇ 7ਵੇਂ ਮਿੰਟ ’ਚ ਗੋਲ ਦਾਗਿਆ ਇਸ ਤੋਂ ਬਾਅਦ ਦੂਜੇ ਕੁਆਰਟਰ ’ਚ ਗੁਜਜੰਟ ਸਿੰਘ ਨੇ ਗੋਲ ਕੀਤਾ ਭਾਰਤ ਨੇ ਦੋ ਕੁਆਰਟਰ ਫਾਈਨਲ ਖਤਮ ਹੋਣ ਤੱਕ 2-0 ਦਾ ਵਾਧਾ ਹਾਸਲ ਕਰ ਲਿਆ ਸੀ ਭਾਰਤੀ ਟੀਮ ਨੇ ਆਪਣਾ ਹਮਲਾਵਰ ਖੇਡ ਜਾਰੀ ਰੱਖਦਿਆਂ ਆਖਰ ਤੱਕ ਵਾਧਾ ਬਣਾਈ ਰੱਖਿਆ ਤੇ ਭਾਰਤ ਟੀਮ ਆਖਰ ’ਚ 3-1 ਨਾਲ ਜਿੱਤ ਗਈ

ਅੱਠ ਵਾਰ ਦੀ ਚੈਂਪੀਅਨ ਭਾਰਤੀ ਟੀਮ 41 ਸਾਲਾਂ ਬਾਅਦ ਟਾੱਪ ਚਾਰ ’ਚ ਪੁੱਜੀ ਭਾਰਤੀ ਹਾਕੀ ਟੀਮ

ਭਾਰਤ ਟੀਮ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 41 ਸਾਲਾਂ ਬਾਅਦ ਟਾਪ-4 ਪੁੱਜੀ ਹੈ ਇਸ ਤੋਂ ਪਹਿਲਾਂ ਭਾਰਤੀ ਟੀਮ 1980 ’ਚ ਟਾਪ ਚਾਰ ਪੁੁੱਜੀ ਸੀ ਤੇ ਭਾਰਤੀ ਟੀਮ ਨੇ ਫਾਈਨਲ ’ਚ ਜਿੱਤ ਪ੍ਰਾਪਤ ਕਰਕੇ ਸੋਨ ਤਮਗਾ ਜਿੱਤਿਆ ਸੀ ਇਸ ਤੋਂ ਬਾਅਦ ਕਦੇ ਵੀ ਭਾਰਤੀ ਟੀਮ ਟਾਪ ਚਾਰ ’ਚ ਨਹੀਂ ਪਹੁੰਚ ਸਕੀ ਇਸ ਵਾਰ ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਟਾਪ ਚਾਰ ’ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ ਤੇ ਹੁਣ ਭਾਰਤੀ ਹਾਕੀ ਟੀਮ ਕੋਲ ਇੱਕ ਵਾਰ ਫਿਰ ਇਤਿਹਾਸ ਦੁਹਰਾਉਣ ਦਾ ਮੌਕਾ ਹੈ

ਭਾਰਤੀ ਹਾਕੀ ਟੀਮ ਨੇ ਹੁਣ ਤੱਕ 8 ਸੋਨ ਤਮਗੇ ਜਿੱਤੇ

ਭਾਰਤ ਨੇ ਓਲੰਪਿਕ ’ਚ ਸਭ ਤੋਂ ਵੱਧ ਤਮਗੇ ਪੁਰਸ਼ ਹਾਕੀ ’ਚ ਜਿੱਤੇ ਹਨ ਟੀਮ ਨੇ 1928, 1932, 1936, 1948, 1952, 1956, 1964 ਤੇ 1980 ਓਲੰਪਿਕ ’ਚ ਸੋਨ ਤਮਗਾ ਜਿੱਤਿਆ ਸੀ ਇਸ ਤੋਂ ਇਲਾਵਾ 1960 ’ਚ ਚਾਂਦੀ ਤੇ 1968 ਤੇ 1972 ’ਚ ਕਾਂਸੀ ਤਮਗਾ ਆਪਣੇ ਨਾਂਅ ਕੀਤਾ ਸੀ 1980 ਮਾਸਕੋ ਓਲੰਪਿਕ ਤੋਂ ਬਾਅਦ ਭਾਰਤ ਨੇ ਹਾਕੀ ’ਚ ਕੋਈ ਤਮਗਾ ਨਹੀਂ ਜਿੱਤਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ