ਪੰਜਾਬ ’ਚ ਵਧਣ ਲੱਗੀ ਗਰਮੀ, ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚਿਆ

Weather Department

15 ਨੂੰ ਮਾਝਾ-ਦੋਆਬਾ ਅਤੇ 16 ਨੂੰ ਮਾਲਵਾ ’ਚ ਮੀਂਹ ਦੀ ਸੰਭਾਵਨਾ | Weather Punjab

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਤਾਪਮਾਨ (Weather Punjab) ਲਗਾਤਾਰ ਵਧਦਾ ਜਾ ਰਿਹਾ ਹੈ। ਅੱਧੇ ਤੋਂ ਜ਼ਿਆਦਾ ਸ਼ਹਿਰਾਂ ’ਚ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ, ਅਤੇ ਜ਼ਿਆਤਾਤਰ 39 ਦੇ ਕਰੀਬ ਹੈ। ਇਸ ਦਰਮਿਆਣ ਸੋਮਵਾਰ ਨੂੰ ਮਾਝਾ ਅਤੇ ਦੋਆਬਾ ’ਚ ਅਤੇ ਮੰਗਲਵਾਰ-ਬੁੱਧਵਾਰ ਨੂੰ ਮਾਲਵਾ ’ਚ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਕੁਝ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਚੇਤਾਵਨੀ ’ਚ ਸੋਮਵਾਰ ਨੂੰ ਮਾਝੇ ਅੰਦਰ ਗੁਰਦਾਸਪੁਰ ਅਤੇ ਅੰਮਿ੍ਰਤਸਰ, ਦੋਆਬਾ ਅੰਦਰ ਕਪੂਰਥਲਾ ਅਤੇ ਜਲੰਧਰ ਅਤੇ ਮਾਲਵੇ ’ਚ ਲੁਧਿਆਣਾ, ਬਰਨਾਲਾ, ਰੂਪਨਗਰ, ਪਟਿਆਲਾ, ਐੱਐੱਸਨਗਰ ਦੇ ਨਾਲ-ਨਾਲ ਬਠਿੰਡਾ ’ਚ ਵੀ ਯੈਲੋ ਅਲਰਟ ਹੈ।

ਇਹ ਵੀ ਪੜ੍ਹੌ : ਨਕਲੀ ਟਾਟਾ ਸਾਲਟ, ਹਾਰਪਿਕ ਤੇ ਪਤੰਜਲੀ ਆਇਲ ਬਣਾ ਕੇ ਵੇਚਣ ਵੇਚਣ ਵਾਲਾ ਕਾਬੂ

ਇਸ ਤਰ੍ਹਾਂ ਮੰਗਲਵਾਰ ਨੂੰ ਮਾਲਵਾ ’ਚ ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਮਾਨਸਾ ’ਚ ਮੀਂਹ ਦਾ ਯੈਲੋ ਅਲਰਟ ਹੈ। ਬੁੱਧਵਾਰ ਦੀ ਗੱਲ ਕਰੀਏ ਤਾਂ ਮਾਲਵਾ ਦੇ ਬਰਨਾਲਾ, ਮਾਨਸਾ ਅਤੇ ਸੰਗਰੂਰ ਤੋਂ ਇਲਾਵਾ ਪੂਰੇ ਪੱਛਮੀ ਮਾਲਵਾ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗਰਜ ਨਾਲ ਮੀਂਹ ਦੀ ਸੰਭਾਵਨਾ ਹੈ।

ਵੱਧ ਰਹੀ ਗਰਮੀ ਤੋਂ ਰਾਹਤ ਨਹੀਂ | Weather Punjab

ਮੌਸਮ ਵਿਭਾਗ ਨੇ ਅਗਲੇ 3 ਦਿਨ ਮੀਂਹ ਦਾ ਅਲਰਟ ਜਾਰੀ ਤਾਂ ਕੀਤਾ ਹੈ, ਪਰ ਇਸ ਨਾਲ ਗਰਮੀ ਤੋਂ ਜ਼ਿਆਦਾ ਰਾਹਤ ਨਹੀਂ ਮਿਲਣ ਵਾਲੀ ਹੈ। ਮੀਂਹ ਨਾਲ ਕੁਝ ਪਲਾਂ ਲਈ ਰਾਹਤ ਮਿਲੇਗੀ, ਪਰ ਇਸ ਦੇ ਨਾਲ ਹੀ ਧੱੂਪ ਚਮਕੇਗੀ ਤਾਂ ਤਾਪਮਾਨ ਵੀ ਵਧੇਗਾ। ਆਉਣ ਵਾਲੇ ਦਿਨਾਂ ’ਚ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ।

ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ | Weather Punjab

  1. ਅੰਮ੍ਰਿਤਸਰ : ਐਤਵਾਰ ਸਵੇਰੇ 25.7 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ, ਜਿਹੜਾ ਸ਼ਾਮ ਤੱਕ 40 ਡਿਗਰੀ ਕਰੀਬ ਪਹੁੰਚ ਜਾਵੇਗਾ।
  2. ਜਲੰਧਰ : ਐਤਵਾਰ ਦਿਨ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ। ਅੱਜ ਸ਼ਾਮ ਤੱਕ ਇਹ ਤਾਪਮਾਨ 40 ਡਿਗਰੀ ਤੋਂ ਪਾਰ ਜਾ ਸਕਦਾ ਹੈ।
  3. ਲੁਧਿਆਣਾ : ਘੱਟ ਤੋਂ ਘੱਟ ਤਾਪਮਾਨ 25.3 ਡਿਗਰੀ ਦਰਜ ਹੋਇਆ। ਅੱਜ ਸ਼ਾਮ ਤੱਕ ਤਾਪਮਾਨ 41 ਡਿਗਰੀ ਦੇ ਪਾਰ ਜਾਣ ਦੀ ਸੰਭਾਵਨਾ ਹੈ।