ਡੇਰਾ ਸ਼ਰਧਾਲੂਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ‘ਸਤਿਸੰਗ ਭੰਡਾਰਾ’

Dera Salabatpura
ਸਲਾਬਤਪੁਰਾ। ਪਵਿੱਤਰ 'ਸਤਿਸੰਗ ਭੰਡਾਰੇ' ਮੌਕੇ ਪਹੁੰਚੀ ਵੱਡੀ ਗਿਣਤੀ ਸਾਧ-ਸੰਗਤ।

75 ਲੋੜਵੰਦ ਬੱਚਿਆਂ ਨੂੰ ਵੰਡੇ ਕੱਪੜੇ | Dera Salabatpura

  • ਪੰਛੀਆਂ ਨੂੰ ਪਾਣੀ ਰੱਖਣ ਲਈ ਵੰਡੇ 175 ਕਟੋਰੇ

ਸਲਾਬਤਪੁਰਾ (ਸੱਚ ਕਹੂੰ ਟੀਮ)। 42 ਡਿਗਰੀ ਤਾਪਮਾਨ ਨਾਲ ਤਪਦੀ ਦੁਪਹਿਰ, ਗਰਮ ਹਵਾਵਾਂ ਦਰਮਿਆਨ ਅੱਜ ਵਗਿਆ ਰੂਹਾਨੀਅਤ, ਇਨਸਾਨੀਅਤ ਲਈ ਸ਼ਰਧਾ ਤੇ ਉਤਸ਼ਾਹ ਦਾ ਸਮੁੰਦਰ। ਵੱਡੀ ਗਿਣਤੀ ਸ਼ਰਧਾਲੂ ਇਨਸਾਨੀਅਤ ਦੀ ਪ੍ਰੇਰਨਾ ਦੇਣ ਵਾਲੇ ਸਤਿਸੰਗ ਭੰਡਾਰੇ ’ਤੇ ਪੁੱਜੇ। ਗਰਮ ਮੌਸਮ ਸ਼ਰਧਾਲੂਆਂ ਦੇ ਉਤਸ਼ਾਹ ਨੂੰ ਮੱਠਾ ਨਾ ਕਰ ਸਕਿਆ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ (Dera Salabatpura) ਵਿਖੇ ਮਨਾਏ ਗਏ ਭੰਡਾਰੇ ’ਚ ਸਾਧ-ਸੰਗਤ ਸਮੁੰਦਰ ਵਾਂਗ ਜਾਪ ਰਹੀ ਸੀ।

ਨਾਮ ਚਰਚਾ ਦੀ ਸ਼ੁਰੂਆਤ ਨਾਲ ਹੀ ਪੁਰਸ਼ਾਂ ਤੇ ਮਹਿਲਾਵਾਂ ਵਾਲੇ ਪਾਸੇ ਸ਼ੈੱਡ ਵਾਲਾ ਪੰਡਾਲ ਭਰ ਗਿਆ। ਸ਼ੈੱਡ ਤੋਂ ਬਾਹਰ ਵੀ ਛਾਇਆਵਾਨ ਲਾਏ ਗਏ ਜੋ ਚੰਦ ਮਿੰਟਾਂ ’ਚ ਭਰ ਗਏ। ਪੂਰੀ ਨਾਮ ਚਰਚਾ ਦੌਰਾਨ ਸੇਵਾਦਾਰ ਛਾਇਆਵਾਨ ਲਾਉਣ ’ਚ ਜੁਟੇ ਰਹੇ। ਧੁੱਪੇ ਖੜੀ ਸਾਧ-ਸੰਗਤ ਲਈ ਨਾਲ ਦੀ ਨਾਲ ਪ੍ਰਬੰਧ ਕੀਤਾ ਗਿਆ। ਫਿਰ ਵੀ ਤਿਲ ਸੁੱਟਣ ਨੂੰ ਥਾਂ ਨਹੀਂ। ਸੰਗਤ ਨੇ ਬਹੁਤ ਹੀ ਜ਼ਿਆਦਾ ਅਨੁਸ਼ਾਸਨ ਵਿਖਾਇਆ ਤੇ ਸੇਵਾਦਾਰਾਂ ਨਾਲ ਪੂਰਾ ਸਹਿਯੋਗ ਕੀਤਾ।

75 ਲੋੜਵੰਦਾਂ ਨੂੰ ਵੰਡਿਆ ਰਾਸ਼ਨ | Dera Salabatpura

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਮਾਨਵਤਾ ਭਲਾਈ ਕਾਰਜ਼ ਕੀਤੇ ਗਏ ਜਿਸ ਤਹਿਤ 75 ਲੋੜਵੰਦਾਂ ਰਾਸ਼ਨ ਵੰਡਿਆ ਗਿਆ, 75 ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਗਰਮੀਆਂ ਦੇ ਇਸ ਮੌਸਮ ’ਚ ਪੰਛੀਆਂ ਨੂੰ ਭੁੱਖ-ਪਿਆਸ ਤੋਂ ਬਚਾਉਣ ਲਈ ਪਾਣੀ ਰੱਖਣ ਵਾਲੇ 175 ਕਟੋਰੇ ਵੰਡੇ ਗਏ। ਸਾਧ ਸੰਗਤ ਵੱਲੋਂ ਏਕਤਾ ’ਚ ਰਹਿ ਕੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ ਦਾ ਸੰਕਲਪ ਵੀ ਦੁਹਰਾਇਆ ਗਿਆ।

Dera Salabatpura
ਸਲਾਬਤਪੁਰਾ। ਵੱਡੀ ਗਿਣਤੀ ‘ਚ ਪਹੁੰਚਦੀ ਹੋਈ ਸਾਧ-ਸੰਗਤ।

ਵੇਰਵਿਆਂ ਮੁਤਾਬਿਕ ਡੇਰਾ ਸੱਚਾ ਸੌਦਾ ਦੀ ਸਥਾਪਨਾ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਪ੍ਰੈਲ 1948 ’ਚ ਕੀਤੀ ਸੀ ਅਤੇ ਮਈ ਮਹੀਨੇ ’ਚ ਪਹਿਲੀ ਵਾਰ ਡੇਰੇ ’ਚ ਸਤਿਸੰਗ ਫਰਮਾਇਆ ਸੀ। ਸਾਧ ਸੰਗਤ ਨੂੰ ਇਹ ਜਾਣਕਾਰੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਭੇਜੇ 15ਵੇਂ ਪਵਿੱਤਰ ਸੰਦੇਸ਼ ਰਾਹੀਂ ਦਿੱਤੀ ਤੇ ਨਾਲ ਹੀ ਫਰਮਾਇਆ ਸੀ ਕਿ ਸਾਧ-ਸੰਗਤ ਹੁਣ ਮਈ ਮਹੀਨੇ ਨੂੰ ਵੀ ‘ਪਵਿੱਤਰ ਸਤਿਸੰਗ ਭੰਡਾਰੇ’ ਦੇ ਰੂਪ ’ਚ ਮਨਾਇਆ ਕਰੇਗੀ। ਅੱਜ ਪੰਜਾਬ ਦੀ ਸਾਧ-ਸੰਗਤ ਵੱਲੋਂ ਸਲਾਬਤਪੁਰਾ ’ਚ ਸਤਿਸੰਗ ਭੰਡਾਰੇ ਦੀ ਨਾਮ ਚਰਚਾ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ।

ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ ਸ਼ਰਧਾ ਨਾਲ ਕੀਤੇ ਸਰਵਣ

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਵੀ ਸਾਧ-ਸੰਗਤ ਨੇ ਸ਼ਰਧਾ ਨਾਲ ਸੁਣੇ। ਆਪ ਜੀ ਨੇ ਫ਼ਰਮਾਇਆ ਕਿ ਭਾਵਨਾ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ, ਜੋ ਜ਼ਰੇ-ਜ਼ਰੇ ’ਚ ਵਸਦਾ ਹੈ। ਆਪ ਜੀ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਕਿਸੇ ਵੀ ਧਰਮ ਦੀ ਨਿੰਦਿਆ ਕਰਨਾ ਤਾਂ ਦੂਰ ਸਗੋਂ ਸਿਜ਼ਦਾ ਕਰਦੀ ਹੈ, ਇਸ ਲਈ ਅਸੀਂ ਵੀ ਸਭ ਨਾਲ ਪਿਆਰ ਕਰਦੇ ਹਾਂ, ਮੁਹੱਬਤ ਕਰਦੇ ਹਾਂ। ਇਹ ਸਭ ਸਿੱਖਿਆ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦਿੱਤੀ।

Dera Salabatpura

ਆਪ ਜੀ ਨੇ ਅੱਗੇ ਫ਼ਰਮਾਇਆ ਕਿ ਧਰਮਾਂ ਦੀ ਸਿੱਖਿਆ ਮੁਤਾਬਿਕ ਮਨੁੱਖ ਨੂੰ ਵਿਖਾਵਾ ਨਹੀਂ ਸਗੋਂ ਕਹਿਣੀ ਤੇ ਕਰਨੀ ਦੇ ਇੱਕ ਰਹਿਣਾ ਚਾਹੀਦਾ ਹੈ, ਫਿਰ ਅੰਦਰ ਬਾਹਰ ਕਿਸੇ ਚੀਜ ਦੀ ਕਮੀਂ ਨਹੀਂ ਰਹਿੰਦੀ। ਆਪ ਜੀ ਨੇ ਫਰਮਾਇਆ ਕਿ ਰੂਹਾਨੀ ਸਤਿਸੰਗਾਂ ਦੇ ਸਫ਼ਰਨਾਮੇ ਦੌਰਾਨ ਆਮ ਲੋਕਾਂ ਵੱਲੋਂ ਪੁੱਛਿਆ ਜਾਂਦਾ ਕਿ ਸਾਧ ਸੰਗਤ ਨੂੰ ਅਜਿਹਾ ਕੀ ਪਿਆਉਂਦੇ ਹੋ ਜਿਹੜਾ ਇਹ ਖੂਨਦਾਨ, ਗੁਰਦਾ ਦਾਨ ਆਦਿ ਲਈ ਵੀ ਤਿਆਰ ਰਹਿੰਦੇ ਹਨ ਤੇ ਉਨ੍ਹਾਂ ਨੂੰ ਕਿਹਾ ਕਿ ਸਾਧ ਸੰਗਤ ਨੂੰ ਰਾਮ-ਨਾਮ ਦਾ ਪਿਆਲਾ ਪਿਆਉਂਦੇ ਹਾਂ।

ਪ੍ਰਮਾਤਮਾ ਹਰ ਥਾਂ, ਹਰ ਕਣ-ਕਣ ’ਚ ਹੈ

ਆਪ ਜੀ ਨੇ ਫਰਮਾਇਆ ਕਿ ਪ੍ਰਮਾਤਮਾ ਹਰ ਥਾਂ, ਹਰ ਕਣ-ਕਣ ’ਚ ਹੈ, ਇਸ ਲਈ ਕਿਤੇ ਵੀ ਕੋਈ ਵੀ ਬੁਰਾਈ, ਗਲਤ ਕੰਮ ਨਾ ਕਰੋ ਕਿਉਂਕਿ ਹਰ ਗੱਲ ਦਾ ਪਤਾ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਲੱਗਦਾ ਰਹਿੰਦਾ ਹੈ। ਆਪ ਜੀ ਨੇ ਫਰਮਾਇਆ ਕਿ ਸਾਡੇ ਵਰਗੀ ਸੱਭਿਅਤਾ, ਜੋ ਸਾਡੇ ਗੁਰੂਆਂ-ਪੀਰਾਂ ਨੇ ਸਾਨੂੰ ਦਿੱਤੀ ਹੈ, ਉਸ ਵਰਗੀ ਵਿਸ਼ਵ ’ਚ ਕਿਧਰੇ ਵੀ ਨਹੀਂ। ਆਪ ਜੀ ਫ਼ਰਮਾਇਆ ਕਿ ਦਿਖਾਵੇ ’ਤੇ ਜੋਰ ਨਾ ਦਿਓ ਬਲਕਿ ਅਮਲਾਂ ’ਤੇ ਜੋਰ ਦਿਓ, ਅਮਲ ਕਰਨਾ ਸਿੱਖੋ। ਰੱਬ ਦਾ ਨਾਂਅ ਕੋਈ ਕਮੀਂ ਨਹੀਂ ਰੱਖਦਾ ਬੱਸ ਇਨਸਾਨ ਆਪਣੀ ਨੀਅਤ ਸਾਫ਼ ਰੱਖੇ, ਜੇਕਰ ਬਚਨ ਮੰਨੋਂਗੇ ਤਾਂ ਖੁਸ਼ੀਆਂ ਹਾਸਿਲ ਕਰੋਂਗੇ ।

Dera Salabatpura

ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ

ਆਪ ਜੀ ਨੇ ਫਰਮਾਇਆ ਕਿ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਬਿਨ੍ਹਾਂ ਕੁੱਝ ਨਹੀਂ ਮਿਲਦਾ। ਜੇਕਰ ਰੱਬ ਨੂੰ ਪਾਉਣਾ ਹੈ ਤਾਂ ਮਿਹਨਤ ਕਰਦਿਆਂ ਬੁਰਾਈਆਂ ਦਾ ਤਿਆਗ ਕਰਨਾ ਵੀ ਮਿਹਨਤ ਹੈ। ਨਿੰਦਿਆਂ ਪ੍ਰਥਾਏ ਆਪ ਜੀ ਨੇ ਫਰਮਾਇਆ ਕਿ ਕਦੇ ਵੀ ਕਿਸੇ ਧਰਮ ਦੀ ਨਿੰਦਿਆ ਨਾ ਕਰੋ। ਆਪਣੇ ਮਾਂ-ਬਾਪ ਦੀ ਨਿੰਦਿਆ ਨਾ ਕਰੋ ਕਿਉਂਕਿ ਜੇਕਰ ਤੁਸੀਂ ਉਨ੍ਹਾਂ ਦੀ ਨਿੰਦਿਆ ਕਰੋਂਗੇ ਤਾਂ ਤੁਹਾਡੇ ਬਾਰੇ ਸੋਚਿਆ ਜਾਵੇਗਾ ਕਿ ਜੋ ਆਪਣੇ ਮਾਪਿਆਂ ਦੀ ਨਿੰਦਿਆ ਕਰ ਰਿਹਾ ਹੈ ਇਹ ਖੁਦ ਵੀ ਚੰਗਾ ਨਹੀਂ ਹੋਵੇਗਾ। ਪਤੀ-ਪਤਨੀ ਦੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਚਾਹੁੰਦੇ ਹੋ ਕਿ ਪਤਨੀ, ਤੁਹਾਡੇ ਮਾਂ-ਬਾਪ ਦੀ ਇੱਜਤ ਸਤਿਕਾਰ ਕਰੇ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਪਤਨੀ ਦੇ ਮਾਪਿਆਂ ਦਾ ਵੀ ਓਨਾਂ ਹੀ ਸਤਿਕਾਰ ਕੀਤਾ ਜਾਵੇ।

ਸਭ ਨਾਲ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ

Dera Salabatpura

ਇਸ ਲਈ ਦੋਵੇਂ ਪਾਸੇ ਦੋਵਾਂ ਨੂੰ ਹੀ ਚਾਹੀਦਾ ਹੈ ਕਿ ਇੱਕ-ਦੂਜੇ ਦੇ ਪਰਿਵਾਰਾਂ ਦਾ ਹੀ ਨਹੀਂ ਬਲਕਿ ਸਭ ਨਾਲ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ ਤੇ ਇਹੋ ਸਿੱਖਿਆ ਸਾਨੂੰ ਸਾਡੇ ਗੁਰੂਆਂ-ਪੀਰਾਂ ਨੇ ਸਿਖਾਈ ਹੈ। ਸਮਾਜ ’ਚ ਫੈਲੇ ਨਸ਼ਿਆਂ ਦੇ ਕਹਿਰ ਬਾਰੇ ਆਪ ਜੀ ਨੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਤਿਸੰਗਾਂ ’ਚ ਲਿਆਂਦਾ ਜਾਵੇ ਤਾਂ ਜੋ ਉਹ ਨਸ਼ਿਆਂ ਦਾ ਤਿਆਗ ਕਰਕੇ ਸੁਖੀ-ਸੁਖੀ ਜ਼ਿੰਦਗੀ ਬਤੀਤ ਕਰਨ। ਆਪ ਜੀ ਨੇ ਫਰਮਾਇਆ ਕਿ ਮਾਲਕ ਦਾ ਨਾਮ ਜਪਦੇ ਹੋਏ ਸਭ ਦਾ ਭਲਾ ਮੰਗਿਆ ਤੇ ਕਰਿਆ ਕਰੋ। ਜਿੰਨ੍ਹਾਂ ਹੋ ਸਕੇ ਨੇਕੀ ਦੇ ਕੰਮ ਕਰੋ, ਯਕੀਨ ਮੰਨੋ ਮਾਲਕ ਤੁਹਾਡੇ ਅੰਦਰ ਕੋਈ ਕਮੀਂ ਨਹੀਂ ਆਉਣ ਦੇਵੇਗਾ।

Dera Salabatpura
ਸਲਾਬਤਪੁਰਾ। ਸਾਧ-ਸੰਗਤ ਲਈ ਲੰਗਰ ਭੋਜਨ ਤਿਆਰ ਕਰਦੀਆਂ ਹੋਈਆਂ ਸੇਵਾਦਾਰ ਭੈਣਾਂ।

15ਵੀਂ ਸ਼ਾਹੀ ਚਿੱਠੀ ਵੀ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਈ

ਇਸ ਤੋਂ ਪਹਿਲਾਂ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ 29 ਅਪ੍ਰੈਲ ਨੂੰ ਭੇਜੀ ਗਈ 15ਵੀਂ ਸ਼ਾਹੀ ਚਿੱਠੀ ਵੀ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗਾਏ ਗਏ ਭਜਨ ‘ਜਾਗੋ ਦੇਸ਼ ਦੇ ਲੋਕੋ’ ਅਤੇ ‘ਆਸ਼ਰੀਵਾਦ ਮਾਓ ਕਾ’ ਚਲਾਏ ਗਏ ਅਤੇ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਡਾਕੂਮੈਟਰੀ ਸਾਧ ਸੰਗਤ ਨੂੰ ਦਿਖਾਈ ਗਈ। ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ਼ ਗਾਏ ਗਏ ਭਜਨਾਂ ਨੂੰ ਸੁਣਕੇ ਲੱਖਾਂ ਲੋਕ ਨਸ਼ਿਆਂ ਦਾ ਰਾਹ ਤਿਆਗ ਚੁੱਕੇ ਹਨ ਅਤੇ ਹੋਰ ਵੀ ਰੋਜ਼ਾਨਾ ਨਸ਼ੇ ਛੱਡਣ ਆ ਰਹੇ ਹਨ। ਨਾਮ ਚਰਚਾ ਦੀ ਸਮਾਪਤੀ ’ਤੇ ਸਾਧ ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।

Dera Salabatpura Dera Salabatpura Dera Salabatpura Dera Salabatpura

ਇਹ ਵੀ ਪੜ੍ਹੋ : CBSE Results : 10ਵੀਂ ਅਤੇ 12ਵੀਂ ਦੇ ਸਾਲਾਨਾ ਨਤੀਜਿਆਂ ’ਚ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ ਛਾਏ