ਨਕਲੀ ਟਾਟਾ ਸਾਲਟ, ਹਾਰਪਿਕ ਤੇ ਪਤੰਜਲੀ ਆਇਲ ਬਣਾ ਕੇ ਵੇਚਣ ਵੇਚਣ ਵਾਲਾ ਕਾਬੂ

Fazilka News

ਪੁਲੀਸ ਵਲੋ ਕਾਪੀ ਰਾਈਟ ਦਾ ਮਾਮਲਾ ਦਰਜ ,ਮਾਲ ਬਣਾਉਣ ਵਾਲਾ ਜਮਾਨਤ ਤੇ ਰਿਹਾਅ | Fazilka News

ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ (Fazilka News) ਦੇ ਥਾਣਾ ਸਿਟੀ ਦੀ ਪੁਲਸ ਨੇ ਨਕਲੀ ਟਾਟਾ ਸਾਲਟ, ਹਾਰਪਿਕ ਅਤੇ ਪਤੰਜਲੀ ਆਇਲ ਬਣਾਉਣ ਵਾਲੇ ਖਿਲਾਫ ਮਾਮਲਾ ਕਾਪੀ ਰਾਈਟ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬਧੀ ਜਾਂਚ ਅਧਿਕਾਰੀ ਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਠਿੰਡਾ ਦੇ ਰਹਿਣ ਵਾਲੇ ਗੁਰਮਿੰਦਰ ਸਿੰਘ ਦੀ ਸ਼ਿਕਾਇਤ ਮਿਲੀ ਸੀ ਕਿ ਉਹ ਸਪੀਚ ਸਰਚ ਐਂਡ ਸਕਿਉਰਿਟੀ ਨੈੱਟਵਰਕ ਪ੍ਰਾਈਵੇਟ ਲਿਮਟਿਡ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਫੀਲਡ ਅਫ਼ਸਰ ਵਜੋਂ ਤਾਇਨਾਤ ਹੈ।

ਅਪਣੀ ਕੰਪਨੀ ਦੀ ਸੂਚਨਾ ‘ਤੇ 13 ਮਈ ਨੂੰ ਫਾਜ਼ਿਲਕਾ ਸ਼ਹਿਰ ‘ਚ ਸਰਵੇ ਕੀਤਾ ਗਿਆ ਤਾਂ ਪਤਾ ਲੱਗਾ ਕਿ ਜੋਗਿੰਦਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਆਨੰਦਪੁਰ ਮੁਹੱਲਾ, ਫਾਜ਼ਿਲਕਾ, ਨਕਲੀ ਟਾਟਾ ਨਮਕ, ਹਾਰਪਿਕ ਅਤੇ ਪਤੰਜਲੀ ਦੀ ਸਰ੍ਹੋਂ ਤਿਆਰ ਕਰਕੇ ਸਪਲਾਈ ਕਰ ਰਿਹਾ ਸੀ। ਉਸ ਦੇ ਗੋਦਾਮ ‘ਚ ਤੇਲ ਭਰ ਕੇ ਬਾਜ਼ਾਰ ‘ਚ ਸਪਲਾਈ ਕਰ ਰਿਹਾ ਹੈ। ਇਸ ਕਾਰਨ ਉਨ੍ਹਾਂ ਦੀ ਕੰਪਨੀ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਜੇ ਗੱਠਜੋੜ ਨਾ ਟੁੱਟਦਾ ਤਾਂ ਅਕਾਲੀ-ਭਾਜਪਾ ਪੁੱਜ ਗਏ ਸੀ ਜਿੱਤ ਦੇ ਨੇੜੇ

ਕੰਪਨੀ ਦੀ ਸਕਾਇਤ ਛਾਪੇਮਾਰੀ ਕਰਦਿਆ ਪੁਲੀਸ ਵਲੋ 903 ਬੋਤਲਾਂ ਨਕਲੀ ਹਾਰਪਿਕ, 476 ਪੈਕੇਟ ਨਕਲੀ ਟਾਟਾ ਨਮਕ, 10 ਪੇਟੀ ਨਕਲੀ ਘਿਓ, 5 ਪੇਟੀਆਂ ਅੱਧਾ ਕਿਲੋ ਅਤੇ 1 ਡੱਬਾ ਇੱਕ ਕਿਲੋ ਪਤੰਜਲੀ ਸਰ੍ਹੋਂ ਦੇ ਤੇਲ ਦੀਆਂ 98 ਬੋਤਲਾਂ ਬਰਾਮਦ ਕਰਕੇ ਕਾਪੀਰਾਈਟ ਐਕਟ ਦੀ ਧਾਰਾ 63, 65 ਤਹਿਤ ਪਰਚਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸਤੋ ਉਹ ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ । (Fazilka News)