ਸੀਬੀਐਸਈ ਦਾ ਦਰੁਸਤ ਫੈਸਲਾ

CBSE

ਬਾਰ੍ਹਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਕਰਨ ਸਮੇਂ ਕੇਂਦਰੀ ਮਾਧਿਆਮਕ ਸਕੂਲ ਸਿੱਖਿਆ ਬੋਰਡ ਨੇ ਮੈਰਿਟ ਸੂਚੀ ਨਾ ਜਾਰੀ ਕਰਨ ਦਾ ਫੈਸਲਾ ਲਿਆ ਜੋ ਦਰੁਸਤ ਤੇ ਸਮੇਂ ਦੀ ਜ਼ਰੂਰਤ ਹੈ ਬਿਨਾਂ ਸ਼ੱਕ ਦਰਜਾਬੰਦੀ ਮੁਕਾਬਲੇਬਾਜ਼ੀ ਲਈ ਚੰਗਾ ਮਾਹੌਲ ਪੈਦਾ ਕਰ ਸਕਦੀ ਹੈ ਪਰ ਬਾਲ ਮਨਾ ’ਤੇ ਇਸ ਦਾ ਮਾੜਾ ਅਸਰ ਵੀ ਹੋਇਆ ਹੈ।

ਇਹ ਵੀ ਪੜ੍ਹੌ : ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ

ਕਿ ਬੱਚਿਆਂ ਨੇ ਇਸ ਨੂੰ ਦਿਮਾਗੀ ਪ੍ਰੇਸ਼ਾਨੀ ਬਣਾ ਲਿਆ ਵੱਡੇ ਸ਼ਹਿਰਾਂ ’ਚ ਇੰਜੀਨੀਅਰਿੰਗ ਤੇ ਮੈਡੀਕਲ ਦਾਖਲਾ ਪ੍ਰੀਖਿਆਵਾਂ ’ਚ ਕੋਚਿੰਗ ਲੈ ਰਹੇ ਬੱਚੇ ਵੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਘੱਟ ਨੰਬਰ ਆਉਣ ਤੇ ਮਾਪਿਆਂ ਦੇ ਗੁੱਸੇ ਦੇ ਡਰੋਂ ਕਈ ਬੱਚਿਆਂ ਨੇ ਖੁਦਕੁਸ਼ੀਆਂ ਕਰ ਲਈਆਂ ਅਸਲ ’ਚ ਪੜ੍ਹਾਈ ਦਾ ਸਬੰਧ ਅੰਕਾਂ ਦੇ ਨਾਲ-ਨਾਲ ਗਿਆਨ ਨਾਲ ਹੈ ਇੱਕ ਬੱਚਾ ਕਿੰਨੇ ਅੰਕ ਲੈ ਕੇ ਕਿੰਨਾ ਸਿੱਖਦਾ ਹੈ ਇਹ ਗੱਲ ਵੀ ਸੋਚਣ ਵਾਲੀ ਹੈ ਅਸਲ ’ਚ ਇਹ ਚੀਜਾਂ ਸਿੱਖਿਆ ਨੀਤੀ ਨਾਲ ਜੁੜੀਆਂ ਹੋਈਆਂ ਹਨ ਪੜ੍ਹਾਈ ਨੂੰ ਸਿਰਫ਼ ਰੱਟਾਂ ਸ਼ਕਤੀ ਦੀ ਪਰਖ ਤੱਕ ਨਹੀਂ ਸੀਮਤ ਕੀਤਾ ਜਾਣਾ ਚਾਹੀਦਾ।

ਸਗੋਂ ਇਹ ਕਿਸੇ ਵੀ ਅਨੁਸ਼ਾਸਨ (ਗਿਆਨ) ਪ੍ਰਤੀ ਸਹੀ ਤੇ ਡੂੰਘੀ ਸਮਝ ਹੈ ਨੌਕਰੀਆਂ ਵਿੱਚ ਇਹ ਚੀਜ ਆ ਚੁੱਕੀ ਹੈ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਬਾਰ੍ਹਵੀਂ ਦੇ ਅੰਕਾਂ ਦੀ ਬਜਾਏ ਗਿਆਨ ਦੀ ਪਰਖ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਐਨਡੀਏ/ਐਨਏ/ਨੀਟ/ ਜੇਈਈਮੇਨਜ਼ ਪ੍ਰੀਖਿਆਵਾਂ ਕਈ ਵਿਦਿਆਰਥੀ ਬਿਨਾਂ ਕਿਸੇ ਕੋਚਿੰਗ ’ਚ ਘਰ ਬੈਠੇ ਬਿਠਾਏ ਤਿਆਰੀ ਕਰਕੇ ਪਾਸ ਕਰ ਲੈਂਦੇ ਹਨ ਇਹ ਗਿਆਨ ਦੀ ਬਦੌਲਤ ਹੈ ਨਾ ਕਿ ਰੱਟੇ ਦੀ ਵਿਦਿਆਰਥੀਆਂ ਦੇ ਮਨਾਂ ’ਤੇ ਕਿਸੇ ਵੀ ਪ੍ਰੀਖਿਆ ਦਾ ਬੋਝ ਨਾ ਪਵੇ ਅਤੇ ਨਾ ਹੀ ਉਹ ਨਤੀਜੇ ਵਾਲੇ ਦਿਨ ਮਾਪਿਆਂ ਤੋਂ ਲੁੱਕਦੇ ਫ਼ਿਰਨ, ਇਸ ਵਾਸਤੇ ਜ਼ਰੂਰੀ ਹੈ ਕਿ ਸਿੱਖਿਆ ਦਾ ਮਨੋਵਿਗਿਆਨ, ਸਮਾਜ ਵਿਗਿਆਨ ਨਾਲੋਂ ਟੁੱਟਿਆ ਨਾਤਾ ਜੋੜਿਆ ਜਾਵੇ ਸਕੂਲਾਂ ਅੰਦਰ ਵੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਤਣਾਅ ਦੇ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਨ ਦੀ ਆਦਤ ਪਾਈ ਜਾਵੇ।

ਦੂਜੇ ਪਾਸੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਵੀ ਰੁਜ਼ਗਾਰ ਨਾ ਮਿਲਣ ਦਾ ਭੈਅ ਵੀ ਵਿਦਿਆਰਥੀਆਂ ਦੇ ਦਿਲਾਂ ’ਚੋਂ ਕੱਢਿਆ ਜਾਵੇ ਇਸ ਵਾਸਤੇ ਜ਼ਰੂਰੀ ਹੈ ਕਿ ਸਕੂਲ ਅੰਦਰ ਸਿੱਖਿਆ ਅਤੇ ਰੁਜ਼ਗਾਰ ’ਚ ਇੱਕ ਪੁਲ ਕਾਇਮ ਕੀਤਾ ਜਾਵੇ ਵਿਦਿਆਰਥੀ ਨੂੰ ਛੋਟੀਆਂ ਜਮਾਤਾਂ ਅੰਦਰ ਹੀ ਉਸ ਦੀ ਰੁਚੀ ਅਨੁਸਾਰ ਕਿਸੇ ਪੇਸ਼ੇ ਦੀ ਸਿੱਖਿਆ ਨਾਲ ਜੋੜਿਆ ਜਾਵੇ ਤਾਂ ਕਿ ਜਦੋਂ ਉਹ ਸਕੂਲ ਛੱਡੇ ਤਾਂ ਉਹ ਕਿਸੇ ਰੁਜ਼ਗਾਰ ਦੇ ਸਮਰੱਥ ਹੋਵੇ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਸਿੱਖਿਆ ਨੀਤੀ ਨੂੰ ਹੋਰ ਮਜ਼ਬੂਤ ਬਣਾਵੇ ਇਸ ਦੇ ਨਾਲ ਸਿੱਖਿਆ ਦੇ ਸਮਾਜਿਕ ਸਰੋਕਾਰਾਂ ਨੂੰ ਵੀ ਵਿਚਾਰਿਆ ਜਾਵੇ ਸਿੱਖਿਆ ਨੂੰ ਜਿੰਨਾ ਵਿਹਾਰਕ ਬਣਾਇਆ ਜਾਵੇਗਾ ਵਿਦਿਆਰਥੀ ਪੜ੍ਹਾਈ ਓਨਾ ਹੀ ਦਿਲੋਂ ਅਪਣਾਉਣਗੇ।