ਸਿਹਤ ਮੰਤਰੀ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ, ਛੇਤੀ ਨਿਪਟਾਰਾ ਕਰਨ ਦਾ ਦਿੱਤਾ ਭਰੋਸਾ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲਣ ਲਈ ਜਾਂਦੇ ਹੋਏ ਮੁਲਾਜਮ ਆਗੂ ਅਤੇ ਗੁਲਦਸਤਾਂ ਭੇਂਟ ਕਰਦੇ ਹੋਏ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਅਗਵਾਈ ’ਚ ਵੱਖ-ਵੱਖ ਮੁਲਾਜ਼ਮ ਵਰਗਾਂ ਦੀਆਂ ਮੰਗਾਂ ਸਿਹਤ ਮੰਤਰੀ ਨਾਲ ਵਿਚਾਰੀਆਂ ਗਈਆਂ

  • ਸਿਹਤ ਮੰਤਰੀ ਨੇ ਮੰਗਾਂ ਨੂੰ ਜਾਇਜ਼ ਦੱਸਿਆ ਅਤੇ ਜਲਦੀ ਨਿਪਟਾਰਾ ਕਰਨ ਦਾ ਦਿੱਤਾ ਭਰੋਸਾ
  • ਮੰਗਾਂ ਦਾ ਜਲਦੀ ਨਿਪਟਾਰਾ ਨਾ ਹੋਇਆ ਤਾਂ ਮਾਰਚ ਦੇ ਅਖੀਰ ’ਚ ਵਿਭਾਗੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਤੇਜ਼, ਜਿੰਮੇਵਾਰੀ ਹੋਵੇਗੀ ਪੰਜਾਬ ਸਰਕਾਰ ਦੀ-ਆਗੂ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਬੀਤੇ ਦਿਨੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਦੀ ਅਗਵਾਈ ਹੇਠ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਵੱਖ-ਵੱਖ ਮੁਲਾਜ਼ਮ ਵਰਗ ਦੀਆਂ ਮੰਗਾਂ ਸਬੰਧੀ ਵਾਰੋ ਵਾਰੀ ਗੱਲਬਾਤ ਕੀਤੀ ਗਈ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਪੈਰਾ ਮੈਡੀਕਲ ਇੰਪਲਾਈਜ਼ (ਮੇਲ -ਫੀ ਮੇਲ) ਯੂਨੀਅਨ ਪੰਜਾਬ, ਆਲ ਇੰਡੀਆ ਆਸਾ ਤੇ ਫੈਂਸ਼ਲੀਟੇਟਰ ਵਰਕਰ ਯੂਨੀਅਨ ਪੰਜਾਬ ਅਤੇ ਟਰੇਡ ਯੂਨੀਅਨ ਕੌਂਸ਼ਲ ਪਟਿਆਲਾ ਆਦਿ ਸਾਮਲ ਸਨ ਜੋ ਮੰਗਾਂ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਅਤੇ ਵੱਖ-ਵੱਖ ਮੈਮੋਰੰਡਮ ਵੀ ਸੌਂਪੇ ਗਏ।

ਇਹ ਹਨ ਮੰਗਾਂ

ਇਸ ਸੰਬੰਧੀ ਜਾਣਕਾਰੀ ਦਿੰਦਿਆ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਪੱਤਰਾਂ ’ਚ ਮੁੱਖ ਮੰਗਾਂ ਜਿਵੇ ਕਿ ਕੰਟਰੈਕਟ /ਆਊਟ ਸੋਰਸ਼ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨਾ, ਇਨ੍ਹਾਂ ਸਮੇਤ ਸਾਰੇ ਕਾਮਿਆਂ ਸਮੇਤ ਆਸਾ ਅਤੇ ਫੈਂਸਿਲੀਟੇਟਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਸਮੇਤ ਟੈਸਟ ਇਲਾਜ ਮੁਫਤ ਕਰਨਾ, ਆਸਾ ਵਰਕਰਾਂ,ਫੈਂਸਿਲੀਟੇਟਰਜ਼ ਨੂੰ ਘੱਟੋ-ਘੱਟ ਉਜ਼ਰਤ ਲਾਗੂ ਕਰਨ, ਫੈਸਿਲੀਟੇਟਰ ਦੀ ਘਾਟ ਪੂਰੀ ਕਰਨ ਲਈ ਲੋੜੀਂਦੀ ਭਰਤੀ ਕਰਨਾ, ਆਸਾ ਅਤੇ ਫੈਸਿਲੀਟੇਟਰ ਨੂੰ ਸਮੇਤ ਉਜ਼ਰਤ, ਪ੍ਰਸੂਤਾ ਛੁੱਟੀ ਦੀ ਸਹੂਲਤ ਲਾਗੂ ਕਰਨ, 5 ਲੱਖ ਦਾ ਬੀਮਾਂ ਸਰਕਾਰ ਵੱਲੋਂ ਕਰਨ,

ਦਰਜਾਚਾਰ ਸਮੇਤ ਹਰ ਵਰਗ ਦੀ ਰੈਗੂਲਰ ਭਰਤੀ ਕਰਨਾ, ਠੇਕਾ ਪ੍ਰਣਾਲੀ ਦਾ ਖਾਤਮਾਂ ਕਰਨ,ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕਰਨਾਂ ਅਤੇ ਠੇਕਾ ਕਰਮੀਆਂ ਨੂੰ ਵਿਭਾਗ ਵਿੱਚ ਖਪਾਓਣ, ਮਲਟੀ ਪਰਪਰਜ਼ ਕਰਮੀਆਂ ਲਈ ਸਫਰੀ ਭੱਤਾ(ਐਫ ਟੀ ਏ ਭੱਤਾ) ਡਾਇਟ ਭੱਤਾ ਸਮੇਤ ਪੇਂਡੂ ਭੱਤਾ ਲਾਗੂ ਕਰਨਾ, ਦਰਜਾ-4 ਨੂੰ ਦਰਜਾ-3 ਵਿੱਚ ਸੀਨੀਆਰਤਾ ਅਨੂਸਾਰ ਰੈਗੂਲਰ ਕਰਨਾ, ਦੂਰ ਦੁਰਾਡੇ ਬਦਲੇ ਕਰਮਚਾਰੀਆਂ ਨੂੰ ਪ੍ਰਤੀ ਬੇਨਤੀਆਂ ਸਨਮੁੱਖ ਪਿੱਤਰੀ ਜ਼ਿਲਿਆਂ ਵਿੱਚ ਤਬਦੀਲ ਕਰਨਾ, ਐਨ ਐਚ ਐਮ ਮੁਲਾਜ਼ਮਾਂ ਨੂੰ ਪੱਕਾ ਕਰਨ ਜਾਂ ਓਦੋਂ ਤੱਕ ਬਰਾਬਰ ਕੰਮ ਬਰਾਬਰ ਉਜ਼ਰਤ ਲਾਗੂ ਕਰਨ ਸਮੇਤ ਆਦਿ ਮੰਗਾਂ ਸਾਮਲ ਸਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲਣ ਲਈ ਜਾਂਦੇ ਹੋਏ ਮੁਲਾਜਮ ਆਗੂ ਅਤੇ ਗੁਲਦਸਤਾਂ ਭੇਂਟ ਕਰਦੇ ਹੋਏ।

ਮੰਗਾਂ ਦਾ ਛੇਤੀ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ

ਇਸ ਮੌਕੇ ਆਗੂਆਂ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਮੰਗਾਂ ਨੂੰ ਜਾਇਜ਼ ਠਹਿਰਾਉਣ ਅਤੇ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਸੂਬਾਈ ਮੁਲਾਜ਼ਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਜੇਕਰ ਵਾਅਦੇ ਮੁਤਾਬਿਕ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਤਾਂ ਮਾਰਚ ਦੇ ਅਖੀਰ ਵਿੱਚ ਵਿਭਾਗੀ ਪੱਧਰ ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਬਲਵੀਰ ਕੌਰ ਗਿੱਲ, ਮੈਡਮ ਸੋਨੂ, ਜਸਵੀਰ ਕੌਰ ਮੂਨਕ, ਰਾਮ ਕਿਸ਼ਨ, ਰਣਦੀਪ ਸਿੰਘ, ਜਗਮੋਹਣ ਨੌਂਲੱਖਾ, ਸਵਰਨ ਸਿੰਘ ਬੰਗਾ, ਅਜੇ ਕੁਮਾਰ ਜਿੰਪਾ, ਰਾਜੇਸ ਕੁਮਾਰ ਰਣਜੀਤ ਸਿੰਘ ਭੀਖੀ, ਨਿਗਾਹੀ ਰਾਮ ਅਤੇ ਗਗਨਦੀਪ ਨਾਗਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।