ਮਾਲਕ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ : ਸੰਤ ਡਾ. ਐੱਮਐੱਸਜੀ

Saing Dr. MSG

ਸੱਚ ਕਹੂੰ ਨਿਊਜ਼, ਸਰਸਾ:ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ ਕੋਈ  ਵੀ ਜਗ੍ਹਾ ਨਹੀਂ ਹੈ, ਜਿੱਥੇ ਉਹ ਨਾ ਹੋਵੇ ਇਨਸਾਨ ਹਰ ਸਮੇਂ ਦੁਨੀਆਦਾਰੀ ਵਿਚ ਮਸ਼ਗੂਲ, ਮਸਤ ਰਹਿੰਦਾ ਹੈ, ਜਿਸ ਕਾਰਨ ਉਸ ਨੂੰ ਮਾਲਕ ਅੰਦਰ ਹੁੰਦਿਆਂ ਹੋਇਆਂ ਵੀ ਦੂਰ ਲੱਗਦਾ ਹੈ ਮਾਲਕ ਇਨਸਾਨ ਦੀਆਂ ਅੱਖਾਂ ਦੇ ਸਭ ਤੋਂ ਨਜ਼ਦੀਕ ਹੈ ਅਤੇ ਇਨਸਾਨ ਉਸਨੂੰ ਸਭ ਤੋਂ ਦੂਰ ਕਰੀ ਬੈਠਾ ਹੈ ਪਰ ਮਾਲਕ ਨੂੰ ਦੇਖਣ ਲਈ ਧਿਆਨ ਇਕਾਗਰ ਕਰਨਾ ਹੋਵੇਗਾ ਅਤੇ ਇਕਾਗਰ ਹੋਣ ਲਈ, ਧਿਆਨ ਜਮਾਉਣ ਲਈ ਸਿਮਰਨ, ਭਗਤੀ-ਇਬਾਦਤ ਕਰਨੀ ਜ਼ਰੂਰੀ ਹੈ

ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ ਸਭ ਤੋਂ ਪਹਿਲਾਂ  ਇਹ ਜ਼ਰੂਰੀ ਹੈ ਕਿ ਇਨਸਾਨ ਮਾਲਕ ਨੂੰ ਆਪਣੇ ਅੰਦਰ ਦੇਖੇ ਅਤੇ ਜਿਵੇਂ ਹੀ ਮਾਲਕ ਅੰਦਰੋਂ ਮਹਿਸੂਸ ਹੋਵੇ ਤਾਂ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਨਜ਼ਰ ਆਉਣ ਲੱਗੇਗਾ ਮਾਲਕ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਉਸਦੇ ਅਰਬਾਂ ਨਾਂਅ ਹਨ ਪਰ ਜੋ ਉਸ ਲਈ ਤੜਫ਼ਦੇ ਹਨ, ਵਿਆਕੁਲ ਹੁੰਦੇ ਹਨ ਉਹ ਉਨ੍ਹਾਂ ਨੂੰ ਹੀ ਮਿਲਦਾ ਹੈ ਇਸ ਲਈ ਜੇਕਰ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਉਸਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰਨਾ ਚਾਹੁੰਦੇ ਹੋ ਅਤੇ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੇਵਾ-ਸਿਮਰਨ ਵਿਚ ਧਿਆਨ ਜ਼ਰੂਰ ਲਗਾਉਣਾ ਹੋਵੇਗਾ

ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸੇਵਾ-ਸਿਮਰਨ ਕਰਦਾ ਹੈ ਤਾਂ ਉਸਦੀਆਂ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ ਇਨਸਾਨ ਮਿਹਨਤ ਕਰੇ ਅਤੇ ਨਾਲ ਸਿਮਰਨ ਕਰੇ ਤਾਂ ਸੋਨੇ ‘ਤੇ ਸੁਹਾਗਾ ਹੈ ਫਿਰ ਨਾ ਅੰਦਰ ਕਮੀ ਰਹੇਗੀ ਅਤੇ ਨਾ ਬਾਹਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।