ਸਮਾਜ ’ਚ ਬਹੁਤ ਹਨ ਜੋ ਲੜਾਉਣ ਦਾ ਕੰਮ ਕਰਦੇ ਹਨ, ਪੂਜਨੀਕ ਗੁਰੂ ਜੀ ਨੇ ਦੱਸਿਆ ਬਚਣ ਦਾ ਤਰੀਕਾ

Saint Dr MSG

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਅਸੀਂ ਕਿੰਨੀ ਵਾਰ ਤੁਹਾਨੂੰ ਦੱਸੀ ਹੈ ਇਹ ਗੱਲ ਬੇਪਰਵਾਹ ਜੀ ਫ਼ਰਮਾਇਆ ਕਰਦੇ, ਹਰ ਬਾਡੀ ’ਚ ਉਨ੍ਹਾਂ ਨੇ ਬੋਲਿਆ, ਕਿ ‘‘ਪਹਿਲਾਂ ਤੋਲੋ ਅਤੇ ਫਿਰ ਬੋਲੋ’’ ਬੋਲਣ ਤੋਂ ਪਹਿਲਾਂ ਥੋੜ੍ਹਾ ਬ੍ਰੇਕ ਲਿਆ ਕਰੋ, ਤੁਣਕਮਿਜਾਜ਼ੀ ਚੰਗੀ ਨਹੀਂ ਹੁੰਦੀ, ਕਿ ਤੁਹਾਨੂੰ ਕੋਈ ਗੱਲ ਕਹੀ ਗਈ ਤੇ ਝਟ ਨਾਲ ਤੁਸੀਂ ਉਸ ’ਤੇ ਰਿਐਕਟ ਕਰ ਦਿੱਤਾ, ਖਾਸ ਕਰਕੇ ਗੁੱਸੇ ਵਾਲਾ ਜਾਂ ਕੌੜਾ ਕਿਸੇ ਨੂੰ ਬੋਲ ਦਿੱਤਾ, ਇਹ ਗਲਤ ਗੱਲ ਹੈ ਤੁਹਾਨੂੰ ਕੋਈ ਕਿਸੇ ਬਾਰੇ ਗਲਤ ਕਹਿੰਦਾ ਹੈ, ਕਿਸੇ ਬਾਰੇ ਗਲਤ ਬੋਲਦਾ ਹੈ ਜਾਂ ਤੁਹਾਡੇ ਕੋਲ ਆ ਕੇ ਕੋਈ ਕਿਸੇ ਦੀ ਚੁਗਲੀ ਕਰਦਾ ਹੈ ਕਿ ਫਲਾਂ ਆਦਮੀ ਤੁਹਾਡੇ ਬਾਰੇ ਬਹੁਤ ਬੁਰਾ ਕਹਿੰਦਾ ਹੈ, ਫਲਾਂ ਆਦਮੀ ਤੁਹਾਨੂੰ ਗਾਲ੍ਹਾਂ ਦਿੰਦਾ ਹੈ ਤਾਂ ਤੁਸੀਂ ਉਸੇ ਸਮੇਂ ਉਸ ਤੋਂ ਪੁੱਛਣ ਨਾ ਚਲੇ ਜਾਓ, ਸਗੋਂ ਰੁਕੋ ਦੋ-ਇੱਕ ਦਿਨ ਘੱਟੋ-ਘੱਟ ਤੁਸੀਂ ਉਸ ਨਾਲ ਗੱਲ ਨਾ ਕਰੋ

ਇੱਕ ਦਿਨ ’ਚ ਤੁਹਾਡਾ 50 ਫੀਸਦੀ ਗੁੱਸਾ ਤਾਂ ਉਂਜ ਹੀ ਚਲਿਆ ਜਾਵੇਗਾ ਅਤੇ ਫਿਰ ਜਦੋਂ ਪਿਆਰ ਨਾਲ ਜਾ ਕੇ ਪੁੱਛੋਂਗੇ ਕਿ ਕੀ ਭਾਈ ਮੈਨੂੰ ਤੁਸੀਂ ਅਜਿਹਾ ਬੋਲਿਆ ਹੈ ਤਾਂ ਯਕੀਨ ਮੰਨੋ ਜੋ ਉਸ ਨੇ ਦੱਸਿਆ ਹੋਵੇਗਾ, ਉਸ ਤੋਂ 5-10 ਫੀਸਦੀ ਹੀ ਬੋਲਿਆ ਹੋਵੇਗਾ, ਉਸ ਨੇ 100 ਫੀਸਦੀ ਉਸ ਨੂੰ ਪਾਲਿਸ਼ ਕਰਕੇ ਜਾਂ ਮਸਾਲਾ ਲਾ ਕੇ ਤੁਹਾਡੇ ਤੱਕ ਪਹੁੰਚਾਇਆ ।

ਆਪਸ ’ਚ ਮਿਲ ਕੇ ਰਹੋ

ਤੁਸੀਂ ਸਮਝ ਜਾਓਂਗੇ ਕਿ ਉਹ ਆਦਮੀ ਤੁਹਾਨੂੰ ਲੜਾਉਣਾ ਚਾਹੁੰਦਾ ਹੈ ਤਾਂ ਫਿਰ ਉਸ ਦੀ ਗੱਲ ’ਤੇ ਛੇਤੀ ਯਕੀਨ ਨਾ ਕਰੋ ਕਿਉਂਕਿ ਅਜਿਹੇ ਉਸਤਾਦ ਸਮਾਜ ’ਚ ਬਹੁਤ ਹਨ ਜੋ ਲੜਾਉਣ ਦਾ ਕੰਮ ਕਰਦੇ ਹਨ ਆਮ ਤੌਰ ’ਤੇ ਜੋੜਨ ਵਾਲੇ ਘੱਟ ਹਨ, ਤੋੜਨ ਵਾਲੇ ਜ਼ਿਆਦਾ ਹਨ ਜੋੜਨ ਵਾਲੇ ਉਹ ਲੋਕ ਹਨ ਜਿਨ੍ਹਾਂ ਦੇ ਮਾਂ-ਬਾਪ ਦੇ ਚੰਗੇ ਸੰਸਕਾਰ ਹਨ ਜਾਂ ਸਾਡੇ ਸੰਤ, ਪੀਰ-ਪੈਗੰਬਰ, ਗੁਰੂ, ਮਹਾਂਪੁਰਸ਼ਾਂ ਦੇ ਬਚਨਾਂ ’ਤੇ ਜੋ ਅਮਲ ਕਰਦੇ ਹਨ, ਭਗਤਜਨ ਹਨ ਉਹ ਤਾਂ ਜ਼ਰੂਰ ਜੋੜਨ ਦਾ ਕੰਮ ਕਰਦੇ ਹਨ, ਕਿ ਹਾਂ ਭਾਈ ਲੜੋ ਨਾ, ਆਪਸ ’ਚ ਮਿਲ ਕੇ ਰਹੋ ਨਹੀਂ ਤਾਂ ਅੱਜ ਦੇ ਦੌਰ ’ਚ ਲੋਕ ਤੋੜਨ ਦਾ ਕੰਮ ਜ਼ਿਆਦਾ ਕਰਦੇ ਹਨ ਇੱਕ-ਦੂਜੇ ਨੂੰ ਲੜਾਉਣਾ, ਚਾਰ ਭਾਈ ਇਕੱਠੇ ਰਹਿੰਦੇ ਹਨ ਉਨ੍ਹਾਂ ਅਲੱਗ-ਅਲੱਗ ਕਰਨ ਦੀਆਂ ਸਕੀਮਾਂ ਬਣਾਉਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।