Viral News: ਵਿਅਕਤੀ ਦੇ ਸ਼ੌਂਕ ਨੇ ਸਕੂਟਰ ਦਾ ਮੁੱਲ ਸਾਢੇ 8 ਲੱਖ ਤੋਂ ਕੀਤਾ ਪਾਰ, ਜਾਣੋ ਕਿੱਥੋਂ ਦਾ ਹੈ ਇਹ ਸਖਸ਼

ਪੀਬੀ 08 ਜੀਏ ਸੀਰੀਜ਼ ਦਾ ਸਭ ਤੋਂ ਖਾਸ 0001 ਨੰਬਰ 8 ਲੱਖ 52 ਹਜ਼ਾਰ 500 ਰੁਪਏ ਦੀ ਰਿਕਾਰਡ ਬੋਲੀ 'ਤੇ ਵਿਕਿਆ

Ravinder Sharma Picture
Published On

ਜਲੰਧਰ (ਹਿੰ.ਸ.)| ਜਲੰਧਰ ਵਿੱਚ ਵਾਹਨਾਂ ਦੇ ਫੈਂਸੀ ਨੰਬਰਾਂ ਦਾ ਕ੍ਰੇਜ਼ ਲਗਾਤਾਰ ਵੱਧ ਰਿਹਾ ਹੈ। ਰੀਜਨਲ ਟਰਾਂਸਪੋਰਟ ਦਫ਼ਤਰ (ਆਰਟੀਓ) ਵੱਲੋਂ ਕਰਵਾਈ ਗਈ ਆਨਲਾਈਨ ਈ-ਨੀਲਾਮੀ ਵਿੱਚ ਇਸ ਵਾਰ ਪੀਬੀ 08 ਜੀਏ ਸੀਰੀਜ਼ ਦਾ ਸਭ ਤੋਂ ਖਾਸ 0001 ਨੰਬਰ 8 ਲੱਖ 52 ਹਜ਼ਾਰ 500 ਰੁਪਏ ਦੀ ਰਿਕਾਰਡ ਬੋਲੀ 'ਤੇ ਵਿਕਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨੰਬਰ ਕਿਸੇ ਲਗਜ਼ਰੀ ਕਾਰ ਲਈ ਨਹੀਂ, ਸਗੋਂ ਇੱਕ ਐਕਟਿਵਾ ਸਕੂਟਰ ਲਈ ਖਰੀਦਿਆ ਗਿਆ ਹੈ।

ਮੌਜੂਦਾ ਸਮੇਂ ਇੱਕ ਨਵੀਂ ਐਕਟਿਵਾ ਦੀ ਆਨ-ਰੋਡ ਕੀਮਤ ਕਰੀਬ 1.10 ਲੱਖ ਰੁਪਏ ਹੈ। ਇਸ ਹਿਸਾਬ ਨਾਲ 0001 ਨੰਬਰ ਲਈ ਲੱਗੀ ਬੋਲੀ ਦੀ ਰਕਮ ਨਾਲ ਕਰੀਬ ਅੱਠ ਐਕਟਿਵਾ ਸਕੂਟਰ ਖਰੀਦੇ ਜਾ ਸਕਦੇ ਸਨ।

Read Also : ਐੱਲਏਡੀਸੀ ਨੀਤੀ ਦੇ ਵਿਰੋਧ ’ਚ ਵਕੀਲਾਂ ਵੱਲੋਂ ਸੂਬੇ ਭਰ ’ਚ ਮੁਕੰਮਲ ਹੜਤਾਲ ਤੇ ਰੋਸ ਪ੍ਰਦਰਸ਼ਨ

ਈ-ਨੀਲਾਮੀ ਦੌਰਾਨ ਹੋਰ ਫੈਂਸੀ ਨੰਬਰਾਂ ਲਈ ਵੀ ਵੱਡੀਆਂ ਬੋਲੀਆਂ ਲੱਗੀਆਂ। 0007 ਨੰਬਰ 3 ਲੱਖ 11 ਹਜ਼ਾਰ ਰੁਪਏ, 0005 ਨੰਬਰ 2 ਲੱਖ 83 ਹਜ਼ਾਰ ਰੁਪਏ ਅਤੇ 0008 ਨੰਬਰ 2 ਲੱਖ 50 ਹਜ਼ਾਰ ਰੁਪਏ ਵਿੱਚ ਵਿਕਿਆ। ਇਸ ਤੋਂ ਇਲਾਵਾ 0002, 0003, 0006 ਅਤੇ 0009 ਨੰਬਰ ਵੀ 2-2 ਲੱਖ ਰੁਪਏ ਵਿੱਚ ਨੀਲਾਮ ਹੋਏ।

ਆਰਟੀਓ ਅਧਿਕਾਰੀਆਂ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ 000 ਸੀਰੀਜ਼ ਦੇ ਫੈਂਸੀ ਨੰਬਰਾਂ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਨੰਬਰ ਲਗਾਤਾਰ ਲੱਖਾਂ ਰੁਪਏ ਵਿੱਚ ਵਿਕ ਰਹੇ ਹਨ। ਇਸ ਤੋਂ ਪਹਿਲਾਂ ਪੀਬੀ 08 ਐਫਜੈਡ ਸੀਰੀਜ਼ ਦਾ 0001 ਨੰਬਰ 8 ਲੱਖ 61 ਹਜ਼ਾਰ ਰੁਪਏ ਵਿੱਚ ਨੀਲਾਮ ਹੋਇਆ ਸੀ।

ਮੌਜੂਦਾ ਸੀਰੀਜ਼ ਦਾ 0001 ਨੰਬਰ ਪਿਛਲੇ ਰਿਕਾਰਡ ਨਾਲੋਂ ਸਿਰਫ਼ 8,500 ਰੁਪਏ ਘੱਟ ਕੀਮਤ 'ਤੇ ਵਿਕਿਆ, ਜਿਸ ਨੂੰ ਵੀ ਵੱਡੀ ਸਫ਼ਲ ਨੀਲਾਮੀ ਮੰਨਿਆ ਜਾ ਰਿਹਾ ਹੈ।

ਆਰਟੀਓ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੈਂਸੀ ਨੰਬਰਾਂ ਲਈ ਆਨਲਾਈਨ ਪੋਰਟਲ ਰਾਹੀਂ ਬੋਲੀਆਂ ਲਗਾਈਆਂ ਜਾਂਦੀਆਂ ਹਨ ਅਤੇ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਬਿਨੈਕਾਰ ਨੂੰ ਸਬੰਧਤ ਨੰਬਰ ਅਲਾਟ ਕੀਤਾ ਜਾਂਦਾ ਹੈ।

About The Author

Related Posts