Punjab Farmers Protest: ਕਿਸਾਨ ਅੰਦੋਲਨ ਕਾਰਨ ਹਜ਼ਾਰਾਂ ਯਾਤਰੀ ਪਰੇਸ਼ਾਨ, ਦਿੱਲੀ ਮਾਰਗ ’ਤੇ ਰੂਟ ਡਾਇਵਰਟ

ਦਿੱਲੀ ਕੂਚ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਦੇ ਇੱਕ ਦਰਜ਼ਨ ਜ਼ਿਲ੍ਹਿਆਂ ’ਚ ਪੁਲਿਸ ਅਲਰਟ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਦੇ ਇੱਕ ਦਰਜਨ ਜ਼ਿਲ੍ਹਿਆਂ ’ਚ ਪੁਲਿਸ ਅਲਰਟ ’ਤੇ ਹੋ ਗਈ ਹੈ। ਬਾਰਡਰ ਜਾਮ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਅਮਰੀਕਾ-ਭਾਰਤ ਫ੍ਰੀ ਟ੍ਰੇਡ ਡੀਲ ਦੇ ਵਿਰੋਧ ’ਚ ਦਿੱਲੀ ’ਚ ਮਹਾਂਪੰਚਾਇਤ ਬੁਲਾਈ ਹੈ। ਹਰਿਆਣਾ ਤੇ ਪੰਜਾਬ ਦੇ ਕਿਸਾਨ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਹਨ। ਕਿਸਾਨਾਂ ਦੇ ਕੂਚ ਨੂੰ ਵੇਖਦੇ ਹੋਏ, ਸੋਨੀਪਤ ’ਚ ਕੁੰਡਲੀ-ਸਿੰਘੂ ਬਾਰਡਰ ’ਤੇ ਲਗਭਗ 4 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਹਰਿਆਣਾ ਪੁਲਿਸ ਨੇ ਵਜਰਾ ਵਾਹਨ ਤਾਇਨਾਤ ਕੀਤੇ ਹਨ ਤੇ ਵਾਹਨਾਂ ਦੀ ਸਖ਼ਤ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਦਿੱਲੀ ਵੱਲ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕੁਰੂਕਸ਼ੇਤਰ ’ਚ, ਪ੍ਰਾਈਵੇਟ ਬੱਸ ਰਾਹੀਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਜੋਤੀਸਰ ਚੌਕੀ ਨੇੜੇ ਲੱਗੇ ਨਾਕੇ ’ਤੇ ਰੋਕ ਲਿਆ।

ਬੱਸ ’ਚ ਲਗਭਗ 30 ਕਿਸਾਨ ਸਵਾਰ ਸਨ, ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਇਨ੍ਹਾਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ, ਪਿਹੋਵਾ ਦੇ ਬੁਲਾਰੇ ਪ੍ਰਿੰਸ ਵੜੈਚ ਵੀ ਸ਼ਾਮਲ ਹਨ। ਹਿਸਾਰ ਖੇਤਰ ’ਚ, ਦਿੱਲੀ ਪੁਲਿਸ ਨੇ ਬਹਾਦਰਗੜ੍ਹ-ਦਵਾਰਕਾ ਬਾਈਪਾਸ ’ਤੇ ਬੈਰੀਕੇਡ ਲਾ ਦਿੱਤੇ ਹਨ। ਨਿੱਜੀ ਵਾਹਨਾਂ ਨੂੰ ਸਖ਼ਤ ਜਾਂਚ ਤੋਂ ਬਾਅਦ ਹੀ ਲੰਘਣ ਦੀ ਇਜਾਜ਼ਤ ਹੈ। ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਬੈਠਣ ਨਾਲ ਅੰਮ੍ਰਿਤਸਰ-ਦਿੱਲੀ, ਚੰਡੀਗੜ੍ਹ-ਦਿੱਲੀ ਰਾਸ਼ਟਰੀ ਰਾਜਮਾਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਬਰਸਾਤ ਦੇ ਮੌਸਮ ਦੌਰਾਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ ਦੇ ਕੁਰੂਕਸ਼ੇਤਰ, ਕੈਥਲ ਤੇ ਸੋਨੀਪਤ ਆਦਿ ਜ਼ਿਲ੍ਹਿਆਂ ’ਚ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲਿਆ ਹੈ।

Read Also : Barnala News: ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਅਸਲੇ ਸਣੇ 2 ਗੈਂਗਸਟਰ ਗ੍ਰਿਫ਼ਤਾਰ

About The Author

Related Posts