Punjab
Free Medical Camp: ਕਿੱਕਰਖੇੜਾ ’ਚ 169ਵੇਂ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 136 ਮਰੀਜਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ
ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਐਮਓ ਫਾਜਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿੱਚ ਲਾਇਆ ਜਾ ਰਿਹਾ
Free Medical Camp: ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ 169ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ਼੍ਰੀ ਕਿੱਕੜਖੇੜਾ, ਤਹਿ ਅਬੋਹਰ, ਜ਼ਿਲ੍ਹਾ ਸ਼੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਦੇ ਡਾ. ਸੰਦੀਪ ਭਾਦੂ ਇੰਸਾਂ ਐਮਡੀ ਦੀ ਅਗਵਾਈ ਵਿੱਚ ਲਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਅੱਖਾਂ ਦੇ ਡਾ. ਨਵੀਨ ਇੰਸਾਂ, ਡਾ. ਗੌਰਵ ਗਰਗ (ਗੁਰੂਗਰਾਮ), ਡਾ. ਸੁਰਿੰਦਰ ਗੋਇਲ ਵੱਲੋਂ ਲੋੜਵੰਦ ਮਰੀਜਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਮੌਕੇ 169 ਵੇਂ ਮੈਡੀਕਲ ਚੈਕਅੱਪ ਦੌਰਾਨ ਡਾ. ਸਾਹਿਬਾਨ ਵੱਲੋਂ ਜਨਰਲ ਤੇ ਅੱਖਾਂ ਦੇ ਲੋੜਵੰਦ ਭੈਣਾਂ ਤੇ ਭਾਈਆਂ 136 ਮਰੀਜਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ’ਚ ਬੋਲਦਿਆਂ ਡਾ. ਸੰਦੀਪ ਭਾਦੂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਐਮਓ ਫਾਜਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿੱਚ ਲਾਇਆ ਜਾ ਰਿਹਾ ਹੈ। ਡਾ. ਸੰਦੀਪ ਭਾਦੂ ਵੱਲੋਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ’ਚ ਪਹੁੰਚੇ ਜਰੂਰਤਮੰਦ ਮਰੀਜਾਂ ਨੂੰ ਕਿਹਾ ਕਿ ਤੰਦਰੁਸਤੀ ਭਰਿਆ ਜੀਵਨ ਜਿਉਣ ਲਈ ਖਾਸਕਰ ਬਜਾਰਾਂ ਖਰੀਦੀਆਂ ਹਰ ਤਰ੍ਹਾਂ ਦੀ ਚੀਜਾਂ ਨੂੰ ਸੋਚ ਸਮਝਕੇ ਖਾਣਾ ਚਾਹੀਦਾ ਹੈ, ਜਿਥੋਂ ਤੱਕ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਘਰ ’ਚ ਤਿਆਰ ਕੀਤੀਆਂ ਵਸਤੁਆਂ ਜਿਆਦਾ ਖਾਣੀਆਂ ਚਾਹੀਦੀਆਂ ਹਨ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਪੈ ਰਹੀ ਜਿਆਦਾ ਗਰਮੀ ਤੋਂ ਬਚਾਅ ਲਈ ਵੱਧ ਤੋਂ ਵੱਧ ਪਾਣੀ ਪੀਣਾ ਤੇ, ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ। Free Medical Camp
Read Also : Blood Donation: ਥੈਲੇਸੀਮੀਆਂ ਦੇ ਮਰੀਜਾਂ ਲਈ ਕੀਤਾ ਖੂਨਦਾਨ
ਇਸ ਤੋਂ ਇਲਾਵਾ ਸਰੀਰ ਨੂੰ ਅੰਦਰੋ ਠੰਢਕ ਦੇਣ ਲਈ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਤੇ ਓਆਰਐਸ ਦੇ ਘੋਲ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜ਼ਿਲਕਾ ਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਲਈ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਵਿੱਚ ਪਹੁੰਚੀ। ਇਸ ਮੌਕੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਕ੍ਰਿਸ਼ਨ ਲਾਲ ਜੇਈ ਇੰਸਾਂ, ਰਾਮ ਸਰੂਪ ਇੰਸਾਂ ਬਲਾਕ ਪ੍ਰੇਮੀ ਸੇਵਕ ਅਬੋਹਰ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ’ਚ ਰਾਮ ਪ੍ਰਤਾਪ ਇੰਸਾਂ, ਸੁਭਾਸ਼ ਇੰਸਾਂ, ਪ੍ਰਿਥੀ ਰਾਮ ਇੰਸਾਂ, ਦਿਲਬਾਗ ਸਿੰਘ ਇੰਸਾਂ, ਮੋਹਨ ਲਾਲ ਇੰਸਾਂ, ਰਾਮ ਚੰਦ ਜੇਈ, ਜਗਦੀਸ਼ ਰਾਏ, ਪੈਰਾ ਮੈਡੀਕਲ ਟੀਮ ’ਚ ਡਾ. ਗੁਰਮਖ ਇੰਸਾਂ, ਡਾ. ਸੁਰਿੰਦਰ ਇੰਸਾਂ, ਮਹਿੰਦਰ ਇੰਸਾਂ, ਕ੍ਰਿਸ਼ਨ ਕੁਮਾਰ ਕਾਲੜਾ ਇੰਸਾਂ, ਕੁਲਵੰਤ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ, ਮੰਦਰ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾਂ, ਸੇਵਾਦਾਰ ਭੈਣਾਂ ’ਚ ਰੈਨੂੰ ਇੰਸਾਂ, ਸੁਨੀਤਾ ਇੰਸਾਂ, ਸੁਨੇਨਾ ਇੰਸਾਂ ਤੇ ਨੀਰੂ ਇੰਸਾਂ ਆਦਿ ਮੌਜ਼ੂਦ ਸਨ। Free Medical Camp