Punjab
ਹੰਸੋ ਦੇਵੀ ਇੰਸਾਂ ਪਾਉਣਗੇ ਮੈਡੀਕਲ ਖੋਜਾਂ ਵਿੱਚ ਯੋਗਦਾਨ, ਪਰਿਵਾਰ ਨੇ ਲਿਆ ਵੱਡਾ ਫ਼ੈਸਲਾ
ਦਾਨ ਕੀਤੀ ਮ੍ਰਿਤਕ ਦੇਹ ’ਤੇ ਮੈਡੀਕਲ ਖੋਜਾਂ ਹੋਣਗੀਆਂ
ਰਾਮਪੁਰਾ ਫੂਲ (ਵਿਸ਼ਾਲ ਸਿੰਗਲਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਰਾਮਪੁਰਾ ਫੂਲ ਦੇ ਪਟਿਆਲਾ ਮੰਡੀ ਵਾਸੀ ਹੰਸੋ ਦੇਵੀ ਇੰਸਾਂ (85) ਪਤਨੀ ਬ੍ਰਿਜ ਲਾਲ ਇੰਸਾਂ ਨੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ । ਉਨ੍ਹਾਂ ਦੀ ਦਾਨ ਕੀਤੀ ਮ੍ਰਿਤਕ ਦੇਹ ’ਤੇ ਮੈਡੀਕਲ ਖੋਜਾਂ ਹੋਣਗੀਆਂ।
ਜਾਣਕਾਰੀ ਅਨੁਸਾਰ ਹੰਸੋ ਦੇਵੀ ਇੰਸਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਪ੍ਰਣ ਕੀਤਾ ਹੋਇਆ ਸੀ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ।
Read Also : ਜੋਗਿੰਦਰ ਪਾਲ ਇੰਸਾਂ ਨੇ ਦੇਹਾਂਤ ਉਪਰੰਤ ਵੀ ਨਿਭਾਇਆ ਮਨੁੱਖਤਾ ਦਾ ਫ਼ਰਜ਼
ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਪ੍ਰੇਮ ਕੁਮਾਰ ਇੰਸਾਂ ਅਤੇ ਰਾਮੇਸ਼ ਕੁਮਾਰ ਇੰਸਾਂ , ਪੋਤਰੇ ਅਮਨ ਕੁਮਾਰ ਇੰਸਾਂ, ਵਰਿੰਦਰ ਕੁਮਾਰ ਇੰਸਾਂ , ਡਿੰਪਲ ਕੁਮਾਰ ਇੰਸਾਂ ਅਤੇ ਪੋਤਰੀ ਸੀਮਾ ਰਾਣੀ ਇੰਸਾਂ , ਮੋਨਿਕ ਰਾਣੀ ਇੰਸਾਂ, ਸ਼ੈਲੀ ਰਾਣੀ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਇੰਟੈਗਰਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਇੰਟੈਗਰਲ ਯੂਨੀਵਰਸਿਟੀ ਕੁਰਸੀ ਰੋਡ, ਦਸੌਲੀ ਲਖਨਊ, ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਖੋਜਾਂ ਕਰਨਗੇ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰੋਹਿਤ ਗਰੋਵਰ ਇੰਸਾਂ, ਬਲਾਕ ਪ੍ਰੇਮੀ ਸੇਵਕ ਸੱਤਪਾਲ ਇੰਸਾਂ, ਰਾਮਪੁਰਾ ਮੰਡੀ ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਵਕੀਲ ਸਿੰਘ ਢਿੱਲੋਂ ਇੰਸਾਂ, ਸੱਚੀ ਪ੍ਰੇਮੀ ਸੰਮਤੀ ਜੋਨ ਨੰਬਰ 2 ਰਤਨ ਇੰਸਾਂ , ਪਿੰਡ ਮਹਿਰਾਜ ਤੋਂ ਸੱਚੀ ਪ੍ਰੇਮੀ ਸੰਮਤੀ ਦੇ ਮੈਂਬਰ ਭੂਸ਼ਣ ਇੰਸਾਂ, ਗੁਰਦੀਪ ਇੰਸਾਂ, ਜਗਸੀਰ ਇੰਸਾਂ, ਬੁੱਗਰ ਇੰਸਾਂ, ਜੋਨ ਨੰਬਰ 1 ਤੋਂ ਸੱਚੀ ਪ੍ਰੇਮੀ ਸੰਮਤੀ ਦੇ ਮੈਂਬਰ ਮਿੰਟੂ ਇੰਸਾਂ, ਸੱਚੀ ਲੰਗਰ ਸੰਮਤੀ ਦੇ ਸੇਵਾਦਾਰ ਦਵਾਰਕਾ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।